
ਮਥੁਰਾ ਦੇ ਥਾਣੇ ਮਾਂਟ ਖੇਤਰ 'ਚ ਸ਼ੁੱਕਰਵਾਰ ਰਾਤ ਕਰੀਬ ਦੋ ਵਜੇ ਭੀਸ਼ਨ ਹਾਦਸਾ ਵਾਪਿਰਆ ਹੈ। ਆਗਰਾ ਤੋਂ ਨੋਇਡਾ ਤਰਫ ਜਾ ਰਹੀ ਪ੍ਰਾਇਵੇਟ ਸਲੀਪਰ ਬਸ ਪਲਟ ਗਈ ਜਿਸ ਤੋਂ...
ਮਾਂਟ: ਮਥੁਰਾ ਦੇ ਥਾਣੇ ਮਾਂਟ ਖੇਤਰ 'ਚ ਸ਼ੁੱਕਰਵਾਰ ਰਾਤ ਕਰੀਬ ਦੋ ਵਜੇ ਭੀਸ਼ਨ ਹਾਦਸਾ ਵਾਪਿਰਆ ਹੈ। ਆਗਰਾ ਤੋਂ ਨੋਇਡਾ ਤਰਫ ਜਾ ਰਹੀ ਪ੍ਰਾਇਵੇਟ ਸਲੀਪਰ ਬਸ ਪਲਟ ਗਈ ਜਿਸ ਤੋਂ ਬਾਅਦ ਪਿਛੋ ਆ ਰਹੀ ਵੈਗਨਆਰ ਕਾਰ ਵੀ ਐਕਸਪ੍ਰੈਸਵ 'ਤੇ ਪਲਟੀ ਬਸ ਤੋਂ ਟਕਰਾ ਗਈ। ਇਸ ਦੁਰਘਟਨਾ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕਰੀਬ ਇਕ ਦਰਜਨ ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ। ਲਾਸ਼ਾ 'ਚ ਦੋ ਦਿੱਲੀ ਅਤੇ ਇਕ ਕੰਨੌਜ ਦੇ ਰਹਿਣ ਵਾਲੇ ਸਨ।
Road Accident
ਜਦੋਂ ਕਿ ਜਖ਼ਮੀ ਔਰਿਆ, ਮੈਨਪੁਰੀ, ਇਟਾਵਾ ਜਿਲ੍ਹੀਆਂ ਦੇ ਰਹਿਣ ਵਾਲੇ ਹਨ। ਮਾਂਟ ਥਾਣਾ ਖੇਤਰ 'ਚ ਮਾਇਲ ਸਟੋਨ 92.500 ਦੇ ਕੋਲ ਹੋਏ ਇਸ ਹਾਦਸੇ ਦੀ ਸੂਚਨਾ 'ਤੇ ਪਹੁੰਚੀ ਪੁਲਿਸ ਨੇ ਜਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ 'ਚ ਭਰਤੀ ਕਰਾਇਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ। ਇਸ ਤੋਂ ਬਾਅਦ ਪੁਲਿਸ ਨੇ ਦੋਨਾਂ ਵਾਹਨਾਂ ਨੂੰ ਕ੍ਰੇਨ ਤੋਂ ਹਟਵਾਇਆ।
Road Accident
ਮਰਨ ਵਾਲਿਆਂ 'ਚ ਪੀਊਸ਼ ਕੁਮਾਰ ਦਿੱਲੀ, ਜਗਤਰਾਮ ਨਿਵਾਸੀ ਫਤਿਹਪੁਰ ਕੰਨੌਜ, ਇਹ ਦੋਨਾਂ ਵੈਗਨਆਰ 'ਚ ਸਨ। ਰਾਜਕਿਸ਼ੋਰ ਨਿਵਾਸੀ ਬਦਰਪੁਰ ਦਿੱਲੀ, ਜੋ ਬਸ 'ਚ ਸਵਾਰ ਸੀ। ਜਖ਼ਮੀਆਂ 'ਚ ਯੋਗੇਸ਼, ਅਮੀਤ, ਮੀਰਾ, ਆਲੋਕ ਨਿਵਾਸੀ ਔਰਿਆ, ਅਭਿਸ਼ੇਕ, ਸੁਨੀਲ ਨਿਵਾਸੀ ਇਟਾਵਾ, ਆਦੇਸ਼ ਨਿਵਾਸੀ ਕੰਨੌਜ, ਆਦੇਸ਼ ਅਤੇ ਸਤਿੰਦਰ ਨਿਵਾਸੀ ਮੈਨਪੁਰੀ। ਇਹ ਸਾਰੇ ਬੱਸ 'ਚ ਸਵਾਰ ਹੋ ਕੇ ਆਗਰਾ ਤੋਂ ਨੋਇਡਾ ਜਾ ਰਹੇ ਸਨ।