ਪਰਿਵਾਰ ਦੇ ਪਾਲਣ ਪੋਸ਼ਣ ਲਈ ਕੁਝ ਸਾਲ ਪਹਿਲਾਂ ਗਿਆ ਸੀ ਵਿਦੇਸ਼
ਮਾਛੀਵਾੜਾ : ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਚੌਂਤਾ ਦੇ ਨੌਜਵਾਨ ਸਮਸ਼ੇਰ ਸਿੰਘ (29) ਦੀ ਮਲੇਸ਼ੀਆ ਵਿਖੇ ਸ਼ੱਕੀ ਹਾਲਤ ’ਚ ਮੌਤ ਹੋ ਗਈ। ਪਿੰਡ ਚੌਂਤਾ ਦਾ ਨੌਜਵਾਨ ਅਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਕੁਝ ਸਾਲ ਪਹਿਲਾਂ ਮਲੇਸ਼ੀਆ ਗਿਆ ਸੀ ਜਿੱਥੇ ਉਹ ਸ਼ਹਿਰ ਕੈਲਾਂਗ ਵਿਚ ਇਕ ਹੇਅਰ ਡਰੈੱਸਰ ਦੀ ਦੁਕਾਨ ’ਤੇ ਨੌਕਰੀ ਕਰਦਾ ਸੀ।
ਮ੍ਰਿਤਕ ਲੜਕੇ ਦੇ ਪਿਤਾ ਹੁਸਨ ਲਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਕਿ ਸਮਸ਼ੇਰ ਸਿੰਘ ਦੀ ਪਾਣੀ ਵਾਲੀ ਟੈਂਕੀ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ ਜਿਸ ਦੀ ਲਾਸ਼ ਮਲੇਸ਼ੀਆ ਵਿਖੇ ਇਕ ਹਸਪਤਾਲ ਵਿਚ ਰੱਖੀ ਹੋਈ ਹੈ।
