Bhupinder Singh German Chef : ਗਾਇਕੀ, ਪ੍ਰਾਪਰਟੀ ਡੀਲਰ, ਸ਼ੈੱਫ਼ ਅਤੇ ਮਾਡਲਿੰਗ, ਜਰਮਨੀ ਦੇ ਇਸ ਸਿੱਖ ਦੀ ਸਫ਼ਲਤਾ ਕਰ ਦੇਵੇਗੀ ਹੈਰਾਨ

By : GAGANDEEP

Published : Feb 12, 2024, 3:39 pm IST
Updated : Feb 12, 2024, 3:39 pm IST
SHARE ARTICLE
A Sikh property dealer of Punjabi origin, became a famous chef in Germany News in punjabi
A Sikh property dealer of Punjabi origin, became a famous chef in Germany News in punjabi

Bhupinder Singh German Chef : ਭੁਪਿੰਦਰ ਸਿੰਘ ਦੀ ਪ੍ਰਸਿੱਧੀ ਰੈਸਟੋਰੈਂਟ ਤੋਂ ਬਾਹਰ ਟਿਕਟਾਕ ਵਰਗੇ ਸੋਸ਼ਲ ਮੀਡੀਆ ਮੰਚਾਂ ਤਕ ਫੈਲ ਗਈ ਹੈ

A Sikh property dealer of Punjabi origin, became a famous chef in Germany News in punjabi :  ਪੰਜਾਬੀਆਂ ਨੇ ਅਪਣੀ ਮਿਹਨਤ ਨਾਲ ਦੁਨੀਆਂ ਭਰ ’ਚ ਨਾਮਣਾ ਖੱਟਿਆ ਹੈ। ਅਜਿਹਾ ਹੀ ਇਕ ਪੰਜਾਬੀ ਮੂਲ ਦਾ ਸਿੱਖ ਪ੍ਰਾਪਰਟੀ ਡੀਲਰ ਜਰਮਨੀ ’ਚ ਮਸ਼ਹੂਰ ਸ਼ੈੱਫ ਬਣ ਗਿਆ ਹੈ, ਉਹ ਵੀ ਬਿਨਾਂ ਕਿਸੇ ਰਸਮੀ ਖਾਣਾ ਬਣਾਉਣ ਦੀ ਸਿਖਲਾਈ ਤੋਂ। ਇਤਾਲਵੀ, ਯੂਨਾਨੀ ਅਤੇ ਪੰਜਾਬੀ ਪਕਵਾਨ ਬਣਾਉਣ ਦਾ ਮਾਹਰ ਇਹ ਸਿੱਖ ਉਹ ਹੁਣ ਬਰਲਿਨ ਨੇੜੇ ਮੈਗਡੇਬਰਗ ਸ਼ਹਿਰ ’ਚ ਚਾਰ ਰੈਸਟੋਰੈਂਟ ਅਤੇ ਇਕ ਹੋਟਲ ਚਲਾਉਣ ਦੇ ਨਾਲ-ਨਾਲ ਹੋਰ ਜਰਮਨ ਸੈਲੀਬ੍ਰਿਟੀ ਸ਼ੈੱਫਾਂ ਨੂੰ ਵੀ ਸਿਖਲਾਈ ਦੇ ਰਿਹਾ ਹੈ।

47 ਸਾਲ ਦੇ ਭੁਪਿੰਦਰ ਸਿੰਘ ਉਰਫ ਲਾਲੀ ਨੇ 11ਵੀਂ ਜਮਾਤ ਤੋਂ ਬਾਅਦ ਭਾਰਤ ’ਚ ਪ੍ਰਾਪਰਟੀ ਡੀਲਰ ਵਜੋਂ ਅਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਗੀਤ ਗਾਉਣ ਦਾ ਸ਼ੌਕ 1998 ’ਚ ਉਸ ਨੂੰ ਪਹਿਲਾਂ ਪੈਰਿਸ ਅਤੇ ਫਿਰ ਜਰਮਨੀ ’ਚ ਅਪਣੇ ਭਰਾ ਅਮਰਜੀਤ ਸਿੰਘ ਕੋਲ ਲੈ ਗਿਆ। ਉੱਥੇ ਮਿਲੇ ਮੌਕਿਆਂ ਨੇ ਉਸ ਨੂੰ ਅਪਣੀ ਜ਼ਿੰਦਗੀ ਨੂੰ ਮੋੜਾ ਦੇਣ ਅਤੇ ਵਿਦੇਸ਼ੀ ਧਰਤੀ ’ਤੇ ਖ਼ੁਦ ਨੂੰ ਸਥਾਪਤ ਕਰਨ ’ਚ ਮਦਦ ਕੀਤੀ।

ਇਹ ਵੀ ਪੜ੍ਹੋ: Jalandhar News: ਡਰਾਈਵਰ ਦੀ ਧੀ ਬਣੀ ਜੱਜ, ਕਰਜ਼ਾ ਚੁੱਕ ਕੇ ਕਰਵਾਈ ਪੜ੍ਹਾਈ, ਕਿਸੇ ਸਮੇਂ ਕਿਤਾਬਾਂ ਤੇ ਫੀਸ ਭਰਨ ਲਈ ਵੀ ਨਹੀਂ ਸਨ ਪੈਸੇ 

1998 ਵਿਚ, ਲਾਲੀ ਮੈਗਡੇਬਰਗ ਵਿਚ ਖਿਡੌਣਿਆਂ ਅਤੇ ਇਲੈਕਟ੍ਰਾਨਿਕ ਵਪਾਰ ਦਾ ਇਕ ਛੋਟਾ ਜਿਹਾ ਕਾਰੋਬਾਰੀ ਬਣ ਗਿਆ ਅਤੇ ਇਕ ਸਾਲ ਦੇ ਅੰਦਰ ਹੀ ਇਕ ਪੀਜ਼ਾ ਦੀ ਦੁਕਾਨ ਖੋਲ੍ਹ ਦਿਤੀ। ਉਸ ਨੇ ਇਕ ਕਾਰ ਹਾਦਸੇ ਮਗਰੋਂ ਵੀ ਹਿੰਮਤ ਨਹੀਂ ਹਾਰੀ ਅਤੇ ਦੂਜੀ ਪਿਜ਼ਾ ਦੁਕਾਨ ਬਣਾਈ। ਜਾਇਦਾਦ ਦੇ ਖੇਤਰ ’ਚ ਅਪਣੇ ਪਿਛੋਕੜ ਦਾ ਲਾਭ ਉਠਾਉਂਦੇ ਹੋਏ, ਲਾਲੀ ਨੇ 2004 ’ਚ ਦੋ ਇਮਾਰਤਾਂ ਅਤੇ 2006 ’ਚ ਦੋ ਹੋਰ ਇਮਾਰਤਾਂ ਪ੍ਰਾਪਤ ਕਰਨ ਲਈ ਜਰਮਨ ਰੀਅਲ ਅਸਟੇਟ ਮਾਰਕੀਟ ਦੀ ਵਰਤੋਂ ਕੀਤੀ।

ਇਹ ਵੀ ਪੜ੍ਹੋ: Assam Cabinet News: ਅਸਾਮ ਕੈਬਨਿਟ ਨੇ 'ਜਾਦੂਈ ਉਪਚਾਰ' 'ਤੇ ਪਾਬੰਦੀ ਲਗਾਉਣ ਵਾਲੇ ਬਿੱਲ ਨੂੰ ਦਿਤੀ ਮਨਜ਼ੂਰੀ 

ਜਰਮਨੀ ਦੇ ਕੋਸੋਵਰ ਦੀ ਡੀਫਾਈਨ ਨਾਲ ਮੁਲਾਕਾਤ ਪਿਆਰ ਅਤੇ ਵਿਆਹ ਵਿਚ ਬਦਲ ਗਈ ਪਰ ਭਰਾ ਨਾਲ ਮਤਭੇਦ ਕਾਰਨ ਉਸ ਨੂੰ ਮਿਊਨਿਖ ਜਾ ਕੇ ’ਚ ਇਕ ਰੈਸਟੋਰੈਂਟ ’ਚ ਕੰਮ ਕਰਨਾ ਪਿਆ ਜਿੱਥੇ ਉਸ ਨੇ ਖਾਣਾ ਪਕਾਉਣ ਦੇ ਹੁਨਰ ਕਲਾ ਨੂੰ ਨਿਖਾਰਿਆ। ਰਸੋਈ ’ਚ ਲਾਲੀ ਦੇ ਹੁਨਰ ਨੇ ਉਸ ਦੇ ਮਾਲਕ ਦਾ ਧਿਆਨ ਖਿੱਚਿਆ ਅਤੇ ਉਸ ਨੇ ਉਸ ਨੂੰ ਆਤਮਵਿਸ਼ਵਾਸ ਬਣਾਉਣ ਅਤੇ ਇਕ ਪੂਰੇ ਸਮੇਂ ਦਾ ਸ਼ੈੱਫ ਬਣਨ ਲਈ ਉਤਸ਼ਾਹਤ ਕੀਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਸ ਨੇ ਕਿਹਾ, ‘‘ਮੇਰੀ ਪਹਿਲੀ ਤਨਖਾਹ 15 ਯੂਰੋ ਪ੍ਰਤੀ ਘੰਟਾ ਸੀ, ਅਤੇ ਮੈਂ ਉਦੋਂ ਤੋਂ ਕਦੇ ਵਾਪਸ ਮੁੜ ਕੇ ਨਹੀਂ ਵੇਖਿਆ।’’ ਖਾਣਾ ਪਕਾਉਣ ਲਈ ਮਹੀਨੇ ’ਚ 400 ਘੰਟੇ ਸਮਰਪਿਤ ਕਰਨ ਨਾਲ ਉਸ ਦੇ ਰਸੋਈ ਦੇ ਹੁਨਰ ’ਚ ਵਾਧਾ ਹੋਇਆ ਅਤੇ ਖ਼ੁਦ ਨੂੰ ਰੁਜ਼ਗਾਰ ਦੇਣ ਵਾਲੇ ਰੈਸਟੋਰੈਂਟ ਨੂੰ ਭਾਰਤੀ ਪਕਵਾਨਾਂ ਤੋਂ ਇਲਾਵਾ ਸਟੀਕ ਅਤੇ ਗਰਿੱਲ ਪਕਵਾਨਾਂ ਲਈ ਪ੍ਰਸਿੱਧ ਬਣਾਇਆ, ਜਿਸ ’ਚ ਉਸ ਨੇ ਦੇਸੀ ਸੜਕ ਕਿਨਾਰੇ ‘ਆਲੂ ਟਿੱਕੀ’ ਨੂੰ ਇਕ ਵਧੀਆ ਖਾਣੇ ਦੀ ਪਕਵਾਨ ’ਚ ਬਦਲ ਦਿਤਾ।
ਉਸ ਦੀ ਪ੍ਰਸਿੱਧੀ ਰੈਸਟੋਰੈਂਟ ਤੋਂ ਬਾਹਰ ਟਿਕਟਾਕ ਵਰਗੇ ਸੋਸ਼ਲ ਮੀਡੀਆ ਮੰਚਾਂ ਤਕ ਫੈਲ ਗਈ, ਜਿੱਥੇ ਉਸ ਦੇ ਬਹੁਤ ਸਾਰੇ ਫਾਲੋਅਰਜ਼ ਹਨ।

ਉਨ੍ਹਾਂ ਕਿਹਾ ਕਿ ਜਰਮਨੀ 4 ਰੈਸਟੋਰੈਂਟਾਂ ਅਤੇ ਇਕ ਹੋਟਲ ਸਮੇਤ ਕਈ ਜਾਇਦਾਦਾਂ ਤੋਂ ਇਲਾਵਾ ਉਹ ਇਸ ਸਾਲ ਇਕ ਹੋਰ ਰੈਸਟੋਰੈਂਟ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਕਿਹਾ, ‘‘ਮੇਰੀ ਧੀ, ਐਮਿਲੀ ਹਰਨੂਰ, ਮੇਰੀ ਤਾਕਤ ਹੈ ਅਤੇ ਪਰਵਾਰ ਦੇ ਹੋਟਲਾਂ ਅਤੇ ਰੈਸਟੋਰੈਂਟਾਂ ਦੀਆਂ ਸੋਸ਼ਲ ਮੀਡੀਆ ਸਾਈਟਾਂ ਦੀ ਨਿਰਮਾਤਾ ਹੈ।’’

2019 ਤੋਂ ਬਾਅਦ, ਲਾਲੀ ਨੇ ਅਪਣੇ ਕੇਸਾਂ ਵਲ ਗੰਭੀਰਤਾ ਨਾਲ ਧਿਆਨ ਦੇਣਾ ਸ਼ੁਰੂ ਕੀਤਾ ਅਤੇ ਹਰ ਸੋਮਵਾਰ ਨੂੰ ਵਾਲਾਂ ਅਤੇ ਦਾੜ੍ਹੀ ਸੁਆਰਨ ਲਈ ਸੈਲੂਨ ਜਾਣਾ ਸ਼ੁਰੂ ਕਰ ਦਿਤਾ ਪਰ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਨੇ ਉਨ੍ਹਾਂ ਨੂੰ ਸੇਧ ਦਿਤੀ ਅਤੇ ਉਨ੍ਹਾਂ ਨੂੰ ਸਿੱਖ ਮਰਿਆਦਾ ਵਿਚ ਵਾਪਸ ਲਿਆਂਦਾ ਅਤੇ ਅਪਣੀ ਦਾੜ੍ਹੀ ਅਤੇ ਵਾਲਾਂ ਨੂੰ ਵਧਾਉਣ ਲਈ ਤਿਆਰ ਕੀਤਾ। ਲਾਲੀ ਨੇ ਕਿਹਾ, ‘‘ਉਦੋਂ ਤੋਂ ਮੈਂ ਸੈਲੂਨ ਜਾਣਾ ਬੰਦ ਕਰ ਦਿਤਾ ਹੈ।’’ ਉਸ ਦੀ ਸਿੱਖ ਦਿੱਖ ਕਾਰਨ ਉਸ ਨੂੰ ਕਾਰਲੋਵਸਕੀ ਫੈਸ਼ਨ ਅਤੇ ਸ਼ੈਫਜ਼ ਕਲੀਨਾਰ ਲਈ ਮਾਡਲਿੰਗ ਕਰਨ ਦਾ ਮੌਕਾ ਵੀ ਮਿਲਿਆ। ਉਸ ਨੂੰ ਸੈਕਸੋਨੀ-ਅਨਹਾਲਟ ਦਾ ਸਰਬੋਤਮ ਸ਼ੈੱਫ ਚੁਣਿਆ ਗਿਆ ਸੀ।

(For more Punjabi news apart from A Sikh property dealer of Punjabi origin, became a famous chef in Germany News in punjabi , stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement