Four Prominent Indian-American women: ਨਿਊਯਾਰਕ ਦੀਆਂ ਚਾਰ ਉੱਘੀਆਂ ਭਾਰਤੀ-ਅਮਰੀਕੀ ਔਰਤਾਂ ਨੂੰ ਮਿਲਿਆ ਵੱਡਾ ਸਨਮਾਨ
Published : Mar 12, 2024, 10:01 am IST
Updated : Mar 12, 2024, 10:01 am IST
SHARE ARTICLE
Four prominent women honoured by Indian Consulate, diaspora organisation
Four prominent women honoured by Indian Consulate, diaspora organisation

ਰਾਧਿਕਾਰਾਜੇ ਗਾਇਕਵਾੜ, ਨੀਨਾ ਸਿੰਘ, ਡਾ. ਇੰਦੂ ਲਿਊ ਅਤੇ ਮੇਘਾ ਦੇਸਾਈ ਦਾ ਹੋਇਆ ਸਨਮਾਨ

Four Prominent Indian-American women News In Punjabi/ਨਿਊਯਾਰਕ (ਅਮਰੀਕਾ) : ਨਿਊਯਾਰਕ ਦੀਆਂ ਚਾਰ ਉੱਘੀਆਂ ਭਾਰਤੀ-ਅਮਰੀਕੀ ਔਰਤਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਮਾਜ ਵਿਚ ਯੋਗਦਾਨ ਲਈ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਸਨਮਾਨਤ ਕੀਤਾ ਗਿਆ। ਮਹਾਰਾਣੀ ਰਾਧਿਕਾਰਾਜੇ ਗਾਇਕਵਾੜ, ਨੀਨਾ ਸਿੰਘ, ਡਾ: ਇੰਦੂ ਲਿਊ ਅਤੇ ਮੇਘਾ ਦੇਸਾਈ ਨੂੰ ਨਿਊਯਾਰਕ ’ਚ ਭਾਰਤ ਦੇ ਕੌਂਸਲੇਟ ਜਨਰਲ ਅਤੇ ਫ਼ੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸਨਜ਼ (ਐਫ਼ਆਈਏ) ਦੁਆਰਾ ਆਯੋਜਤ ਅੰਤਰਰਾਸ਼ਟਰੀ ਮਹਿਲਾ ਦਿਵਸ ਸਮਾਰੋਹ ਦੇ 6ਵੇਂ ਐਡੀਸ਼ਨ ਵਿਚ ਸਨਮਾਨਤ ਕੀਤਾ ਗਿਆ।

ਐਫ਼.ਆਈ.ਏ ਨੇ ਬਿਆਨ ਵਿਚ ਕਿਹਾ ਕਿ ਗਾਇਕਵਾੜ ਇਕ ਦੂਰਦਰਸ਼ੀ ਸ਼ਖਸੀਅਤ ਹਨ, ਜੋ ਅਪਣੇ ਪਰਉਪਕਾਰੀ ਕੰਮ ਰਾਹੀਂ ਸਿਖਿਆ ਅਤੇ ਭਾਈਚਾਰਕ ਸਸ਼ਕਤੀਕਰਨ ਲਈ ਵਚਨਬੱਧ ਹੈ। ਨੀਨਾ ਸਿੰਘ ਨਿਊ ਜਰਸੀ ਦੀ ਪਹਿਲੀ ਭਾਰਤੀ ਅਤੇ ਸਿੱਖ ਮਹਿਲਾ ਮੇਅਰ ਹੈ ਅਤੇ ਉਹ ਮਾਨਸਿਕ ਤੰਦਰੁਸਤੀ ਅਤੇ ਭਾਈਚਾਰਕ ਰੁਝੇਵਿਆਂ ਲਈ ਅਪਣੇ ਸਮਰਪਣ ਲਈ ਜਾਣੀ ਜਾਂਦੀ ਹੈ।

ਡਾ.ਇੰਦੂ ਲਿਊ ਇਕ ਕਲੀਨਿਕਲ ਫਾਰਮਾਸਿਸਟ ਹੋਣ ਤੋਂ ਲੈ ਕੇ ਬਰਨਾਬਾਸ ਹੈਲਥ ਦੇ ਕਾਰਜਕਾਰੀ ਉਪ ਪ੍ਰਧਾਨ ਅਤੇ ਚੀਫ਼ ਆਫ਼ ਸਟਾਫ਼ ਬਣੀ ਅਤੇ ਸਿਹਤ ਸੰਭਾਲ ਵਿਚ ਬੇਮਿਸਾਲ ਲੀਡਰਸ਼ਿਪ ਦਾ ਪ੍ਰਦਰਸ਼ਨ ਕੀਤਾ। ਦੇਸਾਈ, ਦੇਸਾਈ ਫ਼ਾਊਂਡੇਸ਼ਨ ਦੀ ਪ੍ਰਧਾਨ ਹਨ, ਜਿਸਦਾ ਕੰਮ ਗ੍ਰਾਮੀਣ ਭਾਰਤ ਵਿਚ ਔਰਤਾਂ ਅਤੇ ਬੱਚਿਆਂ ਲਈ ਸਿਹਤ, ਰੋਜ਼ੀ-ਰੋਟੀ ਅਤੇ ਮਾਹਵਾਰੀ ਸਮਾਨਤਾ ਨੂੰ ਬਿਹਤਰ ਬਣਾਉਣ ’ਤੇ ਕੇਂਦਰਤ ਹੈ।

ਬਿਆਨ ਅਨੁਸਾਰ ਨਿਊਯਾਰਕ ਵਿਚ ਭਾਰਤ ਦੇ ਕੌਂਸਲ ਜਨਰਲ ਬਿਨਯਾ ਪ੍ਰਧਾਨ ਅਤੇ ਐਫ਼.ਆਈ.ਏ ਦੇ ਪ੍ਰਧਾਨ ਡਾਕਟਰ ਅਵਿਨਾਸ਼ ਗੁਪਤਾ ਨੇ ਸ਼ੁਕਰਵਾਰ ਨੂੰ ਕੌਂਸਲੇਟ ਵਿਚ ਇੱਕਠ ਨੂੰ ਸੰਬੋਧਨ ਕਰਦਿਆਂ ਸਮਾਜ ਵਿਚ ਔਰਤਾਂ ਦੀ ਲਾਜ਼ਮੀ ਭੂਮਿਕਾ ਅਤੇ ਭਾਰਤ ਵਿਚ ਔਰਤਾਂ ਦੇ ਸਸ਼ਕਤੀਕਰਨ ਵਲ ਕੀਤੇ ਗਏ ਮਹੱਤਵਪੂਰਨ ਕਦਮਾਂ ਨੂੰ ਸਵੀਕਾਰ ਕਰਦੇ ਹੋਏ ਅੰਤਰਰਾਸ਼ਟਰੀ ਮਹਿਲਾ ਦਿਵਸ ਅਤੇ ਪੁਰਸਕਾਰ ਜੇਤੂਆਂ ਦੇ ਯੋਗਦਾਨ ਦੀ ਭਾਵਨਾ ਦੀ ਸ਼ਲਾਘਾ ਕੀਤੀ।  

(For more Punjabi news apart from  Four eminent Indian-American women of New York received a big honor, News In Punjabi, stay tuned to Rozana Spokesman)

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement