ਸ਼ੈਂਕੀ ਦਹੀਆ ਨੇ ਵਧਾਇਆ ਪੰਜਾਬੀਆਂ ਦਾ ਮਾਣ, ਕੈਨੇਡਾ ਦੇ ਗ੍ਰੇਟਰ ਸੁਡਬਰੀ ’ਚ ਪੁਲਿਸ ਅਫ਼ਸਰ ਬਣਨ ਵਾਲਾ ਪਹਿਲਾ ਪੰਜਾਬੀ ਮੂਲ ਦਾ ਵਿਅਕਤੀ ਬਣਿਆ
Published : Apr 12, 2024, 3:35 pm IST
Updated : Apr 12, 2024, 7:47 pm IST
SHARE ARTICLE
Shanky Dahiya
Shanky Dahiya

ਕਈ ਸਥਾਨਕ ਸਿੱਖ ਹੋਏ ਬਾਗ਼ੋ-ਬਾਗ਼, ਪੁਲਿਸ ਅਧਿਕਾਰੀ ਬਣਨ ਲਈ ਸ਼ੈਂਕੀ ਤੋਂ ਮੰਗਣ ਲੱਗੇ ਸਲਾਹ

ਗ੍ਰੇਟਰ ਸੁਡਬਰੀ (ਓਂਟਾਰੀਉ): ਸ਼ੈਂਕੀ ਦਹੀਆ ਗ੍ਰੇਟਰ ਸੁਡਬਰੀ ਪੁਲਿਸ ਸਰਵਿਸ ਦੇ ਨਵੇਂ ਬਣੇ ਅਧਿਕਾਰੀਆਂ ’ਚੋਂ ਇਕ ਹੈ ਅਤੇ ਵਰਦੀ ਪਹਿਨਣ ਵਾਲਾ ਪਹਿਲਾ ਪੰਜਾਬੀ ਮੂਲ ਦਾ ਵਿਅਕਤੀ ਹੈ। ਦਹੀਆ ਕੈਮਬ੍ਰੀਅਨ ਕਾਲਜ ’ਚ ਪ੍ਰਾਜੈਕਟ ਪ੍ਰਬੰਧਨ ਦਾ ਅਧਿਐਨ ਕਰਨ ਲਈ 2019 ’ਚ ਪੰਜਾਬ ਤੋਂ ਉੱਤਰੀ ਓਂਟਾਰੀਓ ਸ਼ਹਿਰ ਆਇਆ ਸੀ।

ਕੈਨੇਡਾ ਰੈਵੇਨਿਊ ਏਜੰਸੀ ਅਤੇ ਸਥਾਨਕ ਸੀ.ਆਈ.ਬੀ.ਸੀ. ਬੈਂਕ ਬ੍ਰਾਂਚ ਸਮੇਤ ਜ਼ਿਆਦਾਤਰ ਸਮਾਂ ਕੰਪਿਊਟਰ ਮੋਨੀਟਰ ਦੇ ਸਾਹਮਣੇ ਕਈ ਨੌਕਰੀਆਂ ਕਰਨ ਤੋਂ ਬਾਅਦ, ਉਸ ਨੇ ਅਪਣੇ ਪਰਵਾਰ ਦੇ ਨਕਸ਼ੇ ਕਦਮਾਂ ’ਤੇ ਚੱਲਣ ਦਾ ਫੈਸਲਾ ਕੀਤਾ। ਉਸ ਦੇ ਪਿਤਾ ਅਤੇ ਚਾਚਾ ਦੋਵੇਂ ਭਾਰਤ ’ਚ ਪੁਲਿਸ ਅਧਿਕਾਰੀ ਸਨ। ਸ਼ੈਂਕੀ ਦਹੀਆ ਨੇ ਵੀ ਗ੍ਰੇਟਰ ਸੁਡਬਰੀ ਪੁਲਿਸ ਕੋਲ ਅਰਜ਼ੀ ਦਿਤੀ । ਦਹੀਆ ਨੇ ਕਿਹਾ, ‘‘ਇਹੀ ਮੁੱਖ ਕਾਰਨ ਸੀ ਕਿ ਮੈਨੂੰ ਪੁਲਿਸ ਅਧਿਕਾਰੀ ਬਣਨ ’ਚ ਦਿਲਚਸਪੀ ਹੋਈ।’’ ਉਨ੍ਹਾਂ ਕਿਹਾ ਕਿ ਪੁਲਿਸ ਸੇਵਾ ’ਚ ਪਹਿਲਾ ਪੰਜਾਬੀ ਹੋਣ ਦੇ ਨਾਤੇ ਉਨ੍ਹਾਂ ਨੂੰ ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਦੇ ਭਾਈਚਾਰੇ ਦੇ ਮੈਂਬਰਾਂ ਨਾਲ ਕੰਮ ਕਰਨ ਵੇਲੇ ਕੁੱਝ ਫਾਇਦੇ ਮਿਲਣਗੇ। ਦਹੀਆ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਮੈਂ ਪੁਲਿਸ ਲਈ ਬਹੁਤ ਲਾਹੇਵੰਦ ਸਾਬਤ ਹੋਵਾਂਗਾ ਕਿਉਂਕਿ ਮੈਂ ਇਕ ਅਜਿਹਾ ਵਿਅਕਤੀ ਬਣਾਂਗਾ ਜੋ ਸਥਾਨਕ ਸਿੱਖਾਂ ਅਤੇ ਪੁਲਿਸ ਲਈ ਵਿਚੋਲਾ ਸਾਬਤ ਹੋਵੇਗਾ।’’ ਸ਼ੈਂਕੀ ਦਹੀਆ ਦੇ ਪਿਤਾ ਹਿੰਦੂ ਹਨ ਅਤੇ ਮਾਤਾ ਸਿੱਖ। 

ਦਹੀਆ ਨੇ ਕਿਹਾ ਕਿ ਉਹ ਅਜੇ ਵੀ ਅਪਣੀ ਸਿਖਲਾਈ ਪੂਰੀ ਕਰ ਰਿਹਾ ਹੈ ਅਤੇ ਪਹਿਲਾਂ ਹੀ ਬਹੁਤ ਕੁੱਝ ਸਿਖ ਚੁੱਕਾ ਹੈ, ਖ਼ਾਸਕਰ ਕਮਿਊਨਿਟੀ ਪੁਲਿਸਿੰਗ ਦੇ ਕੰਮਕਾਜ ਬਾਰੇ। ਉਸ ਨੇ ਕਿਹਾ, ‘‘ਜਿਹੜੀਆਂ ਚੀਜ਼ਾਂ ਮੈਂ ਇੱਥੇ ਸਿੱਖੀਆਂ, ਮੈਨੂੰ ਲਗਦਾ ਹੈ ਕਿ ਮੈਂ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ, ਜਿਵੇਂ ਕਿ ਭਾਈਚਾਰਕ ਜਾਗਰੂਕਤਾ।’’ ਦਹੀਆ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਸਿੱਖ ਭਾਈਚਾਰੇ ਦੇ ਹੋਰ ਲੋਕਾਂ ਦੇ ਫੋਨ ਆਏ ਹਨ ਜੋ ਪੁਲਿਸ ਅਧਿਕਾਰੀ ਬਣਨਾ ਚਾਹੁੰਦੇ ਹਨ ਅਤੇ ਸਲਾਹ ਦੀ ਭਾਲ ਕਰ ਰਹੇ ਹਨ। 

ਗ੍ਰੇਟਰ ਸੁਡਬਰੀ ਪੁਲਿਸ ਦੀ ਵੰਨ-ਸੁਵੰਨਤਾ ਸਲਾਹਕਾਰ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬ੍ਰੋਕਾ ਨੇ ਕਿਹਾ ਕਿ ਸਿੱਖਾਂ ਦੀ ਫੌਜ ਅਤੇ ਪੁਲਿਸ ’ਚ ਸੇਵਾ ਕਰਨ ਦੀ ਲੰਮੀ ਪਰੰਪਰਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਤ-ਸਿਪਾਹੀ ਦੇ ਸੰਕਲਪ ਤੋਂ ਆਉਂਦੇ ਹਨ। ਉਨ੍ਹਾਂ ਕਿਹਾ, ‘‘ਸਿੱਖ ਅਪਣੀ ਜਾਂ ਦੂਜਿਆਂ ਦੀ ਰਾਖੀ ਕਰਨ ਅਤੇ ਅਨਿਆਂ ਵਿਰੁਧ ਲੜਨ ਤੇ ਹਰ ਥਾਂ ਅਨਿਆਂ ਵਿਰੁਧ ਖੜ੍ਹਦੇ ਹਨ।’’ ਬ੍ਰੋਕਾ ਨੇ ਕਿਹਾ, ‘‘ਭਾਵੇਂ ਇਹ ਇਥੇ ਸਿੱਖ ਮੂਲ ਦਾ ਪਹਿਲਾ ਅਧਿਕਾਰੀ ਹੈ, ਪਰ ਯਕੀਨੀ ਤੌਰ ’ਤੇ ਇਸ ਤੋਂ ਬਾਅਦ ਹੋਰ ਬਹੁਤ ਸਾਰੇ ਪੁਲਿਸ ਅਧਿਕਾਰੀ ਵੀ ਆਉਣਗੇ।’’

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement