
ਕੈਲੀਫੋਰਨੀਆ ਦੇ ਸਿੱਖ ਭਾਈਚਾਰੇ ਨੇ 10 ਜੂਨ ਨੂੰ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੀ 34 ਵੀਂ ਵਰ੍ਹੇਗੰਢ ਮਨਾਉਣ ਲਈ ਮਾਰਚ ਕੀਤਾ
ਕੈਲੀਫੋਰਨੀਆ ਦੇ ਸਿੱਖ ਭਾਈਚਾਰੇ ਨੇ 10 ਜੂਨ ਨੂੰ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੀ 34 ਵੀਂ ਵਰ੍ਹੇਗੰਢ ਮਨਾਉਣ ਲਈ ਮਾਰਚ ਕੀਤਾ | ਸਿੱਖ ਭਾਈਚਾਰੇ ਵਲੋਂ ਕੱਢੇ ਗਏ ਇਸ ਮਾਰਚ ਵਿਚ ਤਕਰੀਬਨ 10,000 ਸਿੱਖਾਂ ਨੇ ਹਿੱਸਾ ਲਿਆ|
Sikh march
ਇਸ ਮਾਰਚ ਦੌਰਾਨ ਸਿੱਖ ਸੰਗਤ ਦੁਪਹਿਰ ਦੇ ਸਮੇਂ ਸਿਵਿਕ ਸੈਂਟਰ ਪਲਾਜਾ ਪਹੁੰਚ ਗਈ ਜਿਸ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰਿਕਾਰਡ ਕੀਤੀ ਗਈ ਭਾਸ਼ਣ ਸੁਣੇ | ਇਸ ਤੋਂ ਬਾਅਦ ਹਮਲੇ ਦੇ ਚਸ਼ਮਦੀਦ ਗਵਾਹਾਂ ਨੇ ਭਾਸ਼ਣ ਦਿਤਾ ਅਤੇ ਖਾਲਿਸਤਾਨ ਪ੍ਰਤੀ ਅਪਣੇ ਵਿਚਾਰ ਪੇਸ਼ ਕੀਤੇ |
Sikh march
ਤੁਹਾਨੂੰ ਦਸ ਦੇਈਏ ਕਿ ਜੂਨ 1984 ਵਿਚ 1,50,000 ਤੋਂ ਵੀ ਵੱਧ ਭਾਰਤੀ ਫੌਜੀਆਂ ਨੇ ਭਾਰੀ ਅਸਲੇ ਅਤੇ ਟੈਂਕਾਂ ਨਾਲ ਲੈਸ ਹੋ ਦਰਬਾਰ ਸਾਹਿਬ 'ਤੇ ਹਮਲਾ ਬੋਲ ਦਿੱਤਾ ਸੀ | ਇਸੇ ਦਿਨ ਦਰਬਾਰ ਸਾਹਿਬ ਤੋਂ ਇਲਾਵਾ ਪੰਜਾਬ ਵਿਚ ਕਈ ਹੋਰ ਇਤਿਹਾਸਿਕ ਗੁਰਦੁਆਰਿਆਂ 'ਤੇ ਵੀ ਹਮਲਾ ਕੀਤਾ ਗਿਆ ਸੀ |
Sikh march
ਨਵੰਬਰ 1984 ਵਿਚ ਭਾਰਤੀ ਫੌਜ ਵਲੋਂ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਸੀ| ਇਸ ਤੋਂ ਬਾਅਦ ਇਕ ਦਹਾਕਾ ਚੱਲਿਆ ਜਿਸ ਵਿਚ ਭਾਰਤ ਸਰਕਾਰ ਨੇ ਪੂਰੇ ਪੰਜਾਬ ਵਿਚ ਸਿੱਖਾਂ 'ਤੇ ਸਖ਼ਤ ਕਾਰਵਾਈ ਕੀਤੀ | ਸਿੱਖ ਮਰਦਾਂ, ਖਾਸ ਤੌਰ 'ਤੇ ਨੌਜਵਾਨਾਂ ਨੂੰ ਘੇਰ ਲਿਆ ਗਿਆ ਅਤੇ ਉਨ੍ਹਾਂ ਨੂੰ ਹੋਰ ਢੰਗਾਂ ਨਾਲ ਕਤਲ ਕੀਤਾ ਗਿਆ |
Sikh march
34 ਸਾਲਾਂ ਬਾਅਦ ਅਜੇ ਤਕ ਇਸ ਕਤਲੇਆਮ ਦਾ ਇਨਸਾਫ ਲੈਣ ਲਈ ਸਿੱਖ ਭਾਈਚਾਰੇ ਦੇ ਲੋਕ ਅੰਤਰਰਾਸ਼ਟਰੀ ਪੱਧਰ 'ਤੇ ਉਪਰਾਲੇ ਕਰ ਰਹੇ ਹਨ | ਸਿੱਖ ਸਵੈ-ਨਿਰਣੇ ਦੇ ਹੱਕ ਦੀ ਭਾਲ ਕਰਦੇ ਹਨ ਤਾਂ ਕਿ ਸੰਘਰਸ਼ ਅਤੇ ਹਿੰਸਾ ਤੋਂ ਬਚਿਆ ਜਾ ਸਕੇ ਅਤੇ ਸਮੁਦਾਇ ਸ਼ਾਂਤੀ ਦੇ ਨਾਲ ਰਹਿਣ ਦੇ ਯੋਗ ਹੋ ਸਕਦੇ ਹਨ |