Dilpreet Singh Dies in America Mews: ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰ ਦੀ ਹਾਦਸੇ ’ਚ ਮੌਤ
Published : Jun 12, 2025, 7:15 am IST
Updated : Jun 12, 2025, 7:23 am IST
SHARE ARTICLE
Dilpreet Singh Dies in America Mews
Dilpreet Singh Dies in America Mews

Dilpreet Singh Dies in America Mews: ਸੰਤੁਲਨ ਵਿਗੜਨ ਕਾਰਨ ਪਲਟਿਆ ਟਰਾਲਾ

Punjabi truck driver Dilpreet Singh (25) dies in America: ਮਾਛੀਵਾੜਾ ਦੇ ਨੌਜਵਾਨ ਦਿਲਪ੍ਰੀਤ ਸਿੰਘ (25) ਦੀ ਅਮਰੀਕਾ ਵਿਖੇ ਵਾਪਰੇ ਸੜਕ ਹਾਦਸੇ ਵਿਚ ਮੌਤ ਹੋ ਗਈ। ਮਾਛੀਵਾੜਾ ਸੁੰਦਰ ਨਗਰ ਦੇ ਰਹਿਣ ਵਾਲੇ ਕਰਨੈਲ ਸਿੰਘ ਕਾਲਾ ਦਾ ਪੁੱਤਰ ਦਿਲਪ੍ਰੀਤ ਸਿੰਘ ਕਰੀਬ ਢਾਈ ਸਾਲ ਪਹਿਲਾਂ ਅਪਣੇ ਸੁਨਹਿਰੀ ਭਵਿੱਖ ਲਈ ਅਮਰੀਕਾ ਦੇ ਫ਼ਰੀਜਨੋ ਸ਼ਹਿਰ ਵਿਖੇ ਗਿਆ ਸੀ।

ਦਿਲਪ੍ਰੀਤ ਸਿੰਘ ਉਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਅਤੇ ਲੰਘੀ 28 ਅਪ੍ਰੈਲ ਨੂੰ ਉਹ ਅਪਣਾ ਟਰਾਲਾ ਲੈ ਕੇ ਇੰਟਰਸਟੇਟ-40 ’ਤੇ ਪੂਰਬ ਦਿਸ਼ਾ ਵਲ ਜਾ ਰਿਹਾ ਸੀ ਕਿ ਉਸ ਦਾ ਵਾਹਨ ਸੰਤੁਲਨ ਗਵਾ ਬੈਠਾ। ਇਸ ਹਾਦਸੇ ਵਿਚ ਦਿਲਪ੍ਰੀਤ ਸਿੰਘ ਦਾ ਟਰਾਲਾ ਪਲਟ ਗਿਆ ਅਤੇ ਮੌਕੇ ’ਤੇ ਜਾ ਕੇ ਓਕਲਾਹੋਮਾ ਹਾਈਵੇਅ ’ਤੇ ਪੈਟਰੋਲ ਕਰ ਰਹੀ ਟੀਮ ਵਲੋਂ ਉਸ ਨੂੰ ਬਾਹਰ ਕਢਿਆ ਗਿਆ। ਹਸਪਤਾਲ ਵਿਚ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ। 
ਮਾਛੀਵਾੜਾ ਸਾਹਿਬ ਤੋਂ ਮਨੀਸ਼ ਮਿੱਤਲ, ਸੁੱਖਾ ਮਾਨ ਦੀ ਰਿਪੋਰਟ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 31/07/2025

31 Jul 2025 6:39 PM

Amritpal Singh Chat Viral | MP ਅੰਮ੍ਰਿਤਪਾਲ ਦੀਆਂ ਕੁੜੀਆਂ ਨਾਲ ਅਸ਼ਲੀਲ ਗੱਲਾਂ ? TINDER ਚੈਟ 'ਚ ਵੱਡੇ ਖੁਲਾਸੇ

28 Jul 2025 5:19 PM
Advertisement