Punjabi Died In Dubai: ਪਿੰਡ ਸ਼ਾਲਾਪੁਰ ਬੇਟ ਨਾਲ ਸਬੰਧਤ ਸੀ ਮ੍ਰਿਤਕ
Punjabi Died In Dubai: ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣ ਲਈ ਪੰਜ ਸਾਲ ਪਹਿਲਾਂ ਦੁਬਈ ਗਏ ਪਿੰਡ ਸ਼ਾਲਾਪੁਰ ਬੇਟ ਦੇ ਨਵਜੋਤ ਸਿੰਘ ਦੀ ਕੈਂਸਰ ਕਾਰਨ ਮੌਤ ਹੋ ਗਈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਦੀਆਂ ਆਰਥਿਕ ਤੰਗੀਆਂ ਨੂੰ ਦੂਰ ਕਰਨ ਲਈ ਨਵਜੋਤ ਰੁਪਏ ਉਧਾਰ ਫੜ ਕੇ ਦੁਬਈ ਗਿਆ ਸੀ। ਨਵਜੋਤ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਦੋ ਛੋਟੇ ਬੱਚੇ ਹਨ। ਉਸ ਦਾ ਪਤੀ ਜਿਸ ਕੰਪਨੀ ਵਿੱਚ ਕੰਮ ਕਰਦਾ ਸੀ ਉਹ ਕੰਪਨੀ ਉਸ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੰਦੀ ਸੀ। ਜਿਸ ਕਾਰਨ ਪਿੱਛੇ ਘਰ ਦਾ ਗੁਜ਼ਾਰਾ ਔਖਾ ਹੀ ਚਲਦਾ ਸੀ।
ਪੜ੍ਹੋ ਇਹ ਖ਼ਬਰ : Punjab and Haryana High Court: ਹਾਈਕੋਰਟ ਨੇ ਹਥਿਆਰਾਂ ਦੇ ਗੁੰਮ ਹੋਣ 'ਤੇ ਪੁਲਿਸ ਨੂੰ ਲਾਈ ਫਟਕਾਰ, ਮੰਗੀ ਤਾਜ਼ਾ ਰਿਪੋਰਟ
ਇਸੇ ਕਰ ਕੇ ਨਵਜੋਤ ਨੇ ਕੰਪਨੀ ਤੋਂ ਵੱਖ ਹੋ ਕੇ ਬਾਹਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਦੁਬਈ ਵਿੱਚ ਵੀਜ਼ੇ ਦੀ ਮਿਆਦ ਵੀ ਲੰਘ ਗਈ ਸੀ ਫਿਰ ਵੀ ਨਵਜੋਤ ਕੰਮ ਉੱਤੇ ਡਟਿਆ ਰਿਹਾ। ਇਸੇ ਦੌਰਾਨ ਉਹ ਕੈਂਸਰ ਤੋਂ ਪੀੜਤ ਹੋ ਗਿਆ। ਬਿਮਾਰੀ ਕਾਰਨ ਨਵਜੋਤ ਕੰਮ ਵੀ ਨਹੀਂ ਕਰ ਸਕਦਾ ਸੀ। ਅਚਾਨਕ ਨਵਜੋਤ ਦੇ ਕੁਕਝ ਦੋਸਤਾਂ ਨੇ ਫੋਨ ਤੇ ਦੱਸਿਆ ਕਿ ਕੈਂਸਰ ਕਾਰਨ ਨਵਜੋਤ ਦੀ ਮੌਤ ਹੋ ਗਈ ਹੈ।
ਪੜ੍ਹੋ ਇਹ ਖ਼ਬਰ : Actress Surrenders: ਆਨਲਾਈਨ ਵਪਾਰ ਘੁਟਾਲਾ: ਅਦਾਕਾਰਾ ਨੇ ਪੁਲਿਸ ਅੱਗੇ ਕੀਤਾ ਆਤਮ ਸਮਰਪਣ
ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਂਚੇਵਾਲ ਤੋਂ ਮੰਗ ਕੀਤੀ ਕਿ ਨਵਜੋਤ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਵਿਚ ਮਦਦ ਕੀਤੀ ਜਾਵੇ, ਤਾਂ ਜੋ ਉਹ ਨਵਜੋਤ ਦੀਆਂ ਆਖਰੀ ਰਸਮਾਂ ਨਿਭਾਅ ਸਕਣ।
(For more Punjabi news apart from Punjabi Died In Dubai, stay tuned to Rozana Spokesman)