Kapurthala News: ਇਕ ਮਹੀਨਾ ਪਹਿਲਾਂ ਹੀ ਪੰਜਾਬ ਵਿਚ ਛੁੱਟੀ ਕੱਟ ਕੇ ਗਿਆ ਸੀ ਵਾਪਸ
Punjabi died of heart attack in Manila Kapurthala News: ਮਨੀਲਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 38 ਸਾਲਾ ਵਿਮਲ ਕੁਮਾਰ ਪੁੱਤਰ ਕਮਲਜੀਤ ਕੁਮਾਰ ਵਜੋਂ ਹੈ। ਮ੍ਰਿਤਕ ਕਪੂਰਥਲਾ ਦੇ ਸਿੱਧਵਾਂ ਦੋਨਾਂ ਨਾਲ ਸਬੰਧਿਤ ਸੀ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਵਿਮਲ ਕੁਮਾਰ ਜੋ ਕਿ ਪਿਛਲੇ ਕੁਝ ਸਾਲਾਂ ਤੋਂ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ, ਇਕ ਮਹੀਨਾ ਪਹਿਲਾਂ ਹੀ ਪੰਜਾਬ ਤੋਂ ਵਾਪਸ ਆਪਣੇ ਪਰਿਵਾਰ ਨਾਲ ਮਨੀਲਾ ’ਚ ਬੂਗੋ ਸਿਟੀ ਆਪਣੇ ਕੰਮ ਕਾਜ ਲਈ ਗਿਆ ਸੀ ਤੇ ਅੱਜ ਜਦੋਂ ਉਹ ਆਪਣੇ ਕੰਮ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ ਤਾਂ ਉਸ ਦੇ ਅਚਾਨਕ ਦਰਦ ਹੋਇਆ ਤੇ ਉਸ ਨੇ ਆਪਣੇ ਛੋਟੇ ਭਰਾ ਨੂੰ ਫੋਨ ਕਰ ਕੇ ਦਰਦ ਹੋਣ ਬਾਰੇ ਦੱਸਿਆ ਤੇ ਉਸ ਨੇ ਆਪਣੇ ਦੋਸਤ ਨੂੰ ਆਪਣੇ ਭਰਾ ਵਿਮਲ ਕੁਮਾਰ ਕੋਲ ਭੇਜਿਆ।
ਉਸ ਦਾ ਦੋਸਤ ਉਸ ਨੂੰ ਨੇੜਲੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ । ਇਸ ਦੀ ਪਿੰਡ ’ਚ ਖ਼ਬਰ ਫੈਲਦਿਆਂ ਹੀ ਵਿਮਲ ਕੁਮਾਰ ਦੇ ਘਰ ਉਨ੍ਹਾਂ ਦੇ ਮਾਤਾ-ਪਿਤਾ ਨਾਲ ਸਾਰੇ ਪਿੰਡ ਵਾਸੀ ਦੁੱਖ ਸਾਂਝਾ ਕਰਨ ਪੁੱਜਣ ਲੱਗੇ ।