ਪੰਜਾਬੀ ਨੌਜਵਾਨ ਦੀ ਫ਼ਰਾਂਸ ਵਿਚ ਸ਼ੱਕੀ ਹਾਲਤ ’ਚ ਮੌਤ

By : GAGANDEEP

Published : Dec 12, 2022, 7:46 am IST
Updated : Dec 12, 2022, 8:38 am IST
SHARE ARTICLE
Sukhwinder Singh
Sukhwinder Singh

3 ਮਹੀਨੇ ਪਹਿਲਾ ਵਿਦੇਸ਼ ਗਿਆ ਸੀ ਮ੍ਰਿਤਕ ਨੌਜਵਾਨ

 

ਬੇਗੋਵਾਲ (ਅੰਮ੍ਰਿਤਪਾਲ ਬਾਜਵਾ) : ਅਪਣੇ ਸੁਪਨਿਆਂ ਨੂੰ ਪੂਰਾ ਕਰਨ ’ਤੇ ਰੋਜ਼ੀ-ਰੋਟੀ ਲਈ ਤਿੰਨ ਮਹੀਨੇ ਪਹਿਲਾਂ ਵਿਦੇਸ਼ ਫਰਾਂਸ ’ਚ ਗਏ ਬੇਗੋਵਾਲ ਦੇ ਇਕ ਨੌਜਵਾਨ ਦੀ ਭੇਦਭਰੀ ਹਾਲਤ ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।

ਮ੍ਰਿਤਕ ਦੀ ਮਾਂ ਪਰਮਜੀਤ ਕੌਰ ਨੇ ਭਰੇ ਮਨ ਨਾਲ ਦਸਿਆ ਕਿ ਉਨ੍ਹਾਂ ਦੇ ਦੋ ਲੜਕੇ ਤੇ ਇਕ ਲੜਕੀ ਹੈ ਮ੍ਰਿਤਕ ਸੁਖਵਿੰਦਰ ਸਿੰਘ ਐਮ.ਪੀ. ਪਿਛਲੇ 3 ਮਹੀਨੇ ਪਹਿਲਾ ਵਿਦੇਸ਼ ਫਰਾਂਸ ਗਿਆ ਸੀ। ਬੀਤੇ ਦਿਨ ਉਸਦਾ ਵੱਡਾ ਲੜਕਾ ਜੋ ਉਸ ਦੇ ਨਾਲ ਹੀ ਫਰਾਂਸ ਚ ਰਹਿ ਰਿਹਾ ਹੈ, ਨੇ ਫ਼ੋਨ ਕਰ ਕੇ ਦਸਿਆ ਕਿ ਕੰਮ ’ਤੇ ਜਾਣ ਸਮੇਂ ਉਸ ਨੂੰ ਇਕ ਮੁੰਡੇ ਦਾ ਫ਼ੋਨ ਆਇਆ ਤੇ ਉਹ ਉਸ ਕੋਲ ਰਾਤ ਰਹਿਣ ਚਲਾ ਗਿਆ ਰਾਤ ਸਮੇਂ ਉਸ ਲੜਕੇ ਨੇ ਦਸਿਆ ਕਿ ਉਸ ਦੀ ਹਾਲਤ ਖ਼ਰਾਬ ਹੋ ਗਈ ਸੀ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਹੈ, ਜਿਥੇ ਸੁਖਵਿੰਦਰ ਸਿੰਘ ਦੀ ਹਸਪਤਾਲ ’ਚ ਮੌਤ ਹੋ ਗਈ ਹੈ।

ਉਧਰ ਮ੍ਰਿਤਕ ਦੀ ਮਾਤਾ ਨੇ ਦਸਿਆ ਕਿ 7 ਸਾਲ ਪਹਿਲਾਂ ਉਸ ਦੇ ਪਤੀ ਮਨਜੀਤ ਸਿੰਘ ਦੀ ਵੀ ਮੌਤ ਹੀ ਚੁੱਕੀ ਹੈ। ਪਰਵਾਰ ਨੇ ਦਸਿਆ ਕਿ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇਗਾ ਤੇ ਉਸ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਬੇਗੋਵਾਲ ਕੀਤਾ ਚ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement