
ਇਹ ਸਨਮਾਨ ਉਨ੍ਹਾਂ 50 ਵਿਅਕਤੀਆਂ ਨੂੰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਸਿਹਤ, ਸਿੱਖਿਆ, ਸਮਾਜ ਸੇਵਾ, ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੋਵੇ
Canada News: ਸੰਨ 1967 ਤੋਂ ਵੈਨਕੂਵਰ ਤੋਂ ਛਪਦੇ ਅੰਗਰੇਜ਼ੀ ਰਸਾਲੇ ਵਲੋਂ ਸਾਲ 2025 ਲਈ ਪਾਵਰ 50 ਦੇ ਸਨਮਾਨ ਲਈ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਕਾਰੀ ਸਨਮਾਨ ਲਈ ਇਕ ਪੰਜਾਬੀ ਅਮਰ ਦੁੰਮਣ ਤੇ ਦੋ ਪੰਜਾਬਣਾਂ ਪ੍ਰੇਮ ਗਿੱਲ ਤੇ ਅਨੂਪ ਗਿੱਲ ਵੀ ਚੁਣੀਆਂ ਗਈਆਂ ਹਨ। ਵੈਨਕੂਵਰ ਮੈਗਜ਼ੀਨ ਵਲੋਂ ਬੀਤੇ 25 ਸਾਲ ਤੋਂ ਹਰ ਸਾਲ ਇਹ ਸਨਮਾਨ ਉਨ੍ਹਾਂ 50 ਵਿਅਕਤੀਆਂ ਨੂੰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਸਿਹਤ, ਸਿੱਖਿਆ, ਸਮਾਜ ਸੇਵਾ, ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੋਵੇ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਨਜ਼ਦੀਕ ਪਿੰਡ ਪਾਲਦੀ ਨਾਲ ਸਬੰਧਤ ਕੈਨੇਡਾ ਦੇ ਜੰਮਪਲ ਉੱਘੇ ਪੰਜਾਬੀ ਉਦਯੋਗਪਤੀ ਅਮਰ ਦੁੰਮਣ ਫੁੱਟਬਾਲ ਟੀਮ ਬੀ.ਸੀ. ਲਾਇਨਜ਼ ਦੇ ਮਾਲਕ ਹਨ। ਕੈਨੇਡਾ ਦੇ ਇਤਿਹਾਸ ਵਿਚ ਉਹ ਪਹਿਲੇ ਪੰਜਾਬ ਹਨ।
ਜਿਹੜੇ ਕੌਮੀ ਫੁੱਟਬਾਲ ਟੀਮ ਦੇ ਮਾਲਕ ਹਨ। ਉੱਘੀ ਮੀਟੀਆ ਸ਼ਖ਼ਸ਼ੀਅਤ ਪ੍ਰੇਮ ਗਿੱਲ ਸਿਟੀ ਟੀ.ਟੀ. ਵੈਨਕੂਵਰ ਤੇ ਕਲਰ ਵੀ.ਟੀ. ਚੈਨਲ ਦੀ ਨਿਰਮਾਤਾ ਤੇ ਹੋਸਟ ਰਹਿ ਚੁੱਕੀ ਹੈ ਹੁਣ ਉਹ ਬ੍ਰਿਟਿਸ਼ ਕੋਲੰਬੀਆ ਕਰੀਏਟਵ ਇੰਡਸਟਰੀ ਕੇਟਲਾਈਸਟ ਦੀ ਸੀ.ਈ.ਓ ਹੈ, ਜਦਕਿ ਅਨੂਪ ਗਿੱਲ ਸਮਾਜ ਸੇਵਾ ਸੰਸਥਾ ਕਮਿਊਨਿਟੀ ਦੀ ਐਗਜ਼ੀਕਿਊਟਿਵ ਡਾਇਰੈਕਟਰ ਹੈ।