
ਬਲਜਿੰਦਰ ਕੌਰ ਬਣੀ ‘ਮਿਸਿਜ਼ ਪੰਜਾਬਣ ਆਸਟ੍ਰੀਆ’
Miss Punjaban Austria: ਆਸਟਰੀਆ ਦੇ ਸ਼ਹਿਰ ਵਿਆਨਾ ਵਿਖੇ ਕਰਵਾਏ ਗਏ ਸੁੰਦਰਤਾ ਮੁਕਾਬਲੇ ਦੌਰਾਨ ਮਿਸ ਪੰਜਾਬਣ ਆਸਟਰੀਆ ਦਾ ਖ਼ਿਤਾਬ ਨਵਦੀਪ ਕੌਰ, ਜਦੋਂ ਕਿ ਬਲਜਿੰਦਰ ਕੌਰ ਮਿਸਿਜ਼ ਪੰਜਾਬਣ ਆਸਟਰੀਆ ਐਲਾਨੀ ਗਈ
ਲੜਕੀਆਂ ਦੇ ਗਿਆਨ, ਸੁੰਦਰਤਾ ਤੇ ਸੱਭਿਆਚਾਰਕ ਆਦੇ ਉੱਤੇ ਅਧਾਰਿਤ ਕਰਵਾਏ ਗਏ ਮੁਕਾਬਲਿਆਂ ਦੌਰਾਨ ਪੂਰੇ ਆਸਟਰੀਆਆਂ ਭਰ ਤੋਂ ਵੱਡੀ ਗਿਣਤੀ ਵਿਚ ਪੰਜਾਬਣਾਂ ਨੇ ਉਤਸ਼ਾਹਪੂਰਵਕ ਭਾਗ ਲਿਆ।
ਸਿੰਘ ਡਿਜੀਟਲ ਹਾਊਸ ਦੇ ਸੰਸਥਾਪਕ ਰਣਜੀਤ ਸਿੰਘ ਧਾਲੀਵਾਲ ਅਤੇ ਡਾਇਰੈਕਟਰ ਮਨਦੀਪ ਸਿੰਘ ਸੈਣੀ ਵਲੋਂ ਸਹਿਯੋਗੀਆਂ ਨਾਲ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਮਿਸਿਜ਼ ਵਰਗ ਵਿਚ ਨੀਤੀ ਸ਼ਰਮਾ ਫਸਟ ਰਨਰਅੱਪ ਜਦੋਂ ਕਿ ਸੋਨਿਕਾ ਬਲ ਅਤੇ ਰਜਨੀ ਸਹੋਤਾ ਸੈਕਿੰਡ ਰਨਰਅੱਪ ਰਹੀਆਂ।
ਜੱਜ ਦੀ ਭੂਮਿਕਾ ਗੀਤਾ ਸੂਦ ਸੰਦੀਪ ਕੁਮਾਰ, ਮਨਜੀਤ ਸੰਧੂ, ਗੁਰਜੀਤ ਪਾਚੋ ਵਲੋਂ ਨਿਭਾਈ ਗਈ ਜਦੋਂ ਕਿ ਇਕਬਾਲ ਖੇਲਾ ਤੇ ਕਰਮਜੀਤ ਖੇਲਾ ਵਲੋਂ ਰੂਪ ਰੇਖਾ ਤਿਆਰ ਕੀਤੀ ਗਈ ਮਨਦੀਪ ਸੈਣੀ ਨੇ ਬਹੁਤ ਹੀ ਖੂਬਸੂਰਤ ਬੋਲਾਂ ਨਾਲ ਪ੍ਰੋਗਰਾਮ ਦੀ ਸੁਚੱਜੀ ਸੰਚਾਲਨਾ ਕੀਤੀ।