Khalsa Sajna Diwas: ਨਿਊਯਾਰਕ ਸਟੇਟ ਅਸੈਂਬਲੀ ’ਚ ਅਲਬਨੀ ਵਿਖੇ ਮਨਾਇਆ ਖ਼ਾਲਸਾ ਸਾਜਨਾ ਦਿਵਸ
Published : Apr 13, 2024, 8:38 am IST
Updated : Apr 13, 2024, 8:38 am IST
SHARE ARTICLE
Khalsa Sajna Diwas was celebrated in New York State Assembly at Albany
Khalsa Sajna Diwas was celebrated in New York State Assembly at Albany

ਵਰਲਡ ਸਿੱਖ ਪਾਰਲੀਮੈਂਟ ਦੇ ਪੰਥਕ ਮੁੱਦਿਆਂ ਤੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ

Khalsa Sajna Diwas: ਨਿਊਯਾਰਕ ਸਟੇਟ ਦੀ ਅਸੈਂਬਲੀ ’ਚ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਤ ਇਕ ਬਹੁਤ ਹੀ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ ਜਿਸ ਦੀ ਮੇਜ਼ਬਾਨੀ ਕਰਨ ’ਚ ਖ਼ਾਸ ਤੌਰ ’ਤੇ ਅਸੈਂਬਲੀ-ਮੈਂਬਰ ਜੋਹਰਾਨ ਮਮਦਾਨੀ (ਡਿਸਟ੍ਰਿਕਟ 36) ਅਤੇ ਉਨ੍ਹਾਂ ਨਾਲ ਹੋਰ ਅਸੈਂਬਲੀ-ਮੈਂਬਰ ਗਰੇਸ ਲੀ (ਡਿਸਟ੍ਰਿਕਟ 65), ਖਲੀਲ ਐਂਡਰਸਨ (ਡਿਸਟ੍ਰਿਕਟ 31), ਸਟੀਵਨ ਰਾਗਾ (ਡਿਸਟ੍ਰਿਕਟ 30), ਜੈਫਰੀਅਨ ਔਰਬੀ (ਡਿਸਟ੍ਰਿਕਟ 35), ਜੈਸੀਕਾ ਗੌਨਜਾਲੇਜ (ਡਿਸਟ੍ਰਿਕਟ 34), ਕੈਟਲੀਨਾ ਕਰੂਜ਼ (ਡਿਸਟ੍ਰਿਕਟ 39) ਸ਼ਾਮਲ ਸਨ।

ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਵਲੋਂ ‘ਰੋਜ਼ਾਨਾ ਸਪੋਕਸਮੈਨ’ ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਭੇਜੇ ਪ੍ਰੈੱਸ ਨੋਟ ਮੁਤਾਬਕ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ’ਚ ਜਿਵੇਂ ਵਿਸਾਖੀ ਨੂੰ ਨੈਸ਼ਨਲ ਸਿੱਖ ਡੇਅ ਵਜੋਂ, ਅਪ੍ਰੈਲ ਨੂੰ “ਸਿੱਖ ਐਪਰੀਸੀਏਸ਼ਨ ਅਤੇ ਅਵੇਅਰਨੈਸ ਮੰਥ” ਵਜੋਂ ਮਨਾਇਆ ਜਾਂਦਾ ਹੈ। ਉਸੇ ਤਰ੍ਹਾਂ ਹੀ ਨਿਊਯਾਰਕ ਸਟੇਟ ਦੀ ਅਸੈਂਬਲੀ ’ਚ ਵਿਸਾਖੀ ਨੂੰ ਸਮਰਪਤ ਇਹ ਪ੍ਰੋਗਰਾਮ ਕੀਤਾ ਗਿਆ, ਜਿਥੇ ਕਿ ਵਰਲਡ ਸਿੱਖ ਪਾਰਲੀਮੈਂਟ ਵਲੋਂ 2015 ਵਿਚ ਹੋਏ ਸਰਬੱਤ ਖ਼ਾਲਸਾ ਦੇ ਮਤੇ ਅਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਹੁਕਮਾਂ ਅਨੁਸਾਰ ਹੋਂਦ ਵਿਚ ਆਉਣ ਤੋਂ ਬਾਅਦ ਚੱਲ ਰਹੇ ਕੰਮਾਂ ਦੀ ਰਜਵੀਂ ਸ਼ਲਾਘਾ ਕੀਤੀ ਗਈ।

ਜਿਸ ਤਰ੍ਹਾਂ ਕਿ ਵਰਲਡ ਸਿੱਖ ਪਾਰਲੀਮੈਂਟ ਵਲੋਂ ਕੋਵਿਡ-19 ਦੇ ਸਮੇਂ ਨਿਊਯਾਰਕ ਅਤੇ ਹੋਰ ਥਾਵਾਂ ’ਤੇ ਲੱਖਾਂ ਹੀ ਲੋਕਾਂ ਨੂੰ ਭੋਜਨ ਪਹੁੰਚਾਇਆ ਗਿਆ। ਪੰਜਾਬ ’ਚ 2019 ’ਚ ਆਏ ਹੜਾਂ ਤੋ ਬਾਅਦ ਕੀਤੀ ਮਦਦ ਅਤੇ ਯੂਕਰੇਨ ’ਚ ਚੱਲ ਰਹੇ ਮੌਜੂਦਾ ਸੰਕਟ ਦੇ ਸਮੇ ਯੂਨਾਈਟਡ ਸਿਖਜ਼ ਨਾਲ ਰਲ ਕੇ ਰਾਹਤ ਕਾਰਜ ਕੀਤੇ ਗਏ। ਇਸ ਤੋਂ ਇਲਾਵਾ ਵਰਲਡ ਸਿੱਖ ਪਾਰਲੀਮੈਂਟ ਵਲੋਂ ਸਿਖਿਆ, ਮਨੁੱਖੀ ਅਧਿਕਾਰਾਂ ਸਮੇਤ ਹੋਰ ਚੱਲ ਰਹੇ ਕੰਮਾਂ ਦਾ ਵੀ ਅਸੈਂਬਲੀ ਦੇ ਪਰੋਕਲੇਮੇਸ਼ਨ (ਘੋਸ਼ਣਾ ਪੱਤਰ) ’ਚ ਜ਼ਿਕਰ ਕੀਤਾ ਗਿਆ।

ਹਿੰਮਤ ਸਿੰਘ ਨੇ ਅੱਗੇ ਦਸਿਆ ਕਿ ਅਸੈਂਬਲੀ-ਮੈਂਬਰਾਂ ਵਲੋਂ ਸਟੇਟ ਅਸੈਂਬਲੀ ਤੋਂ ਲੈ ਕੇ ਗਵਰਨਰ ਅਤੇ ਪ੍ਰੈਜ਼ੀਡੈਂਟ ਤਕ ਇਸ ਮਸਲੇ ਨੂੰ ਪਹੁੰਚਾਉਣ ’ਚ ਅਹਿਮ ਰੋਲ ਨਿਭਾਇਆ ਜਾ ਰਿਹਾ ਹੈ। ਅੱਜ ਦੇ ਪ੍ਰੋਗਰਾਮ ’ਚ ਸ਼ਾਮਲ ਨੁਮਾਇੰਦਿਆਂ ਵਿਚ ਕੋਆਰਡੀਨੇਟਰ ਹਿੰਮਤ ਸਿੰਘ, ਸੈਲਫ਼ ਡਿਟਰਮੀਨੇਸ਼ਨ ਕਾਊਂਸਲ ਦੇ ਬਲਜਿੰਦਰ ਸਿੰਘ, ਮੱਖਣ ਸਿੰਘ ਰੌਚੈਸਟਰ, ਸੁਖਜਿੰਦਰ ਸਿੰਘ ਬਾਜਵਾ, ਬਲਜੀਤ ਸਿੰਘ, ਚਰਨਜੀਤ ਸਿੰਘ ਸਮਰਾ, ਵਰਿੰਦਰ ਸਿੰਘ ਵਿੱਕੀ, ਬੀਬੀ ਜਸਲੀਨ ਕੌਰ, ਮਨਵੀਰ ਸਿੰਘ, ਜਗਪ੍ਰੀਤ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ। ਵਰਲਡ ਸਿੱਖ ਪਾਰਲੀਮੈਂਟ ਵਲੋਂ ਸਮੇਂ-ਸਮੇਂ ’ਤੇ ਸਿੱਖ ਪੰਥ ਦੇ ਮਹੱਤਵਪੂਰਨ ਦਿਹਾੜਿਆਂ ਸਬੰਧੀ ਪ੍ਰੋਗਰਾਮਾਂ ਤੋਂ ਇਲਾਵਾ ਕੌਮ ਦੀ ਅਜ਼ਾਦੀ, ਸਿੱਖ ਨਸਲਕੁਸ਼ੀ, ਮਨੁੱਖੀ ਹੱਕਾਂ ਸਮੇਤ ਹੋਰ ਦਰਪੇਸ਼ ਮਸਲਿਆਂ ’ਤੇ ਲਗਾਤਾਰ ਕੰਮ ਕੀਤੇ ਜਾਂਦੇ ਹਨ, ਜੋ ਕਿ ਆਉਣ ਵਾਲੇ ਸਮੇਂ ’ਚ ਵੀ ਇਸੇ ਤਰਾਂ ਜਾਰੀ ਰਹਿਣਗੇ।

 (For more Punjabi news apart from Khalsa Sajna Diwas was celebrated in New York State Assembly at Albany, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement