ਦੁਨੀਆ ਦਾ ਸਭ ਤੋਂ ਵੱਡਾ White Diamond ਹੋਇਆ ਨਿਲਾਮ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ
Published : May 13, 2022, 2:16 pm IST
Updated : May 13, 2022, 2:16 pm IST
SHARE ARTICLE
White Diamond
White Diamond

ਇਸ ਹੀਰੇ ਦੇ ਤਿੰਨ ਖਰੀਦਦਾਰ ਹਨ

 

 ਨਵੀਂ ਦਿੱਲੀ : ਦੁਨੀਆ ਦਾ ਸਭ ਤੋਂ ਵੱਡਾ ਚਿੱਟਾ ਹੀਰਾ, ਦ ਰੌਕ ਆਖਰਕਾਰ ਵਿਕ ਗਿਆ ਹੈ। ਇਹ 1 ਬਿਲੀਅਨ 69 ਲੱਖ ਰੁਪਏ (21.9 ਮਿਲੀਅਨ ਡਾਲਰ) ਵਿੱਚ ਨਿਲਾਮ ਹੋਇਆ। ਹਾਲਾਂਕਿ ਇਹ ਸ਼ਾਨਦਾਰ ਹੀਰਾ ਕਿਸ ਨੂੰ ਵੇਚਿਆ ਗਿਆ ਸੀ, ਪ੍ਰਬੰਧਕਾਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਕਰੋੜਾਂ ਰੁਪਏ ਦਾ ਹੀਰਾ 228.31 ਕੈਰੇਟ ਦਾ ਹੈ। ਇਸ ਹੀਰੇ ਦੇ ਤਿੰਨ ਖਰੀਦਦਾਰ ਅਮਰੀਕਾ ਅਤੇ ਦੋ ਹੋਰ ਮੱਧ ਪੂਰਬ ਤੋਂ ਸਨ।

 

White DiamondWhite Diamond

 

‘ਨਿਊਯਾਰਕ ਪੋਸਟ’ ਮੁਤਾਬਕ ਇਹ ਹੀਰਾ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਖਾਨ ਵਿੱਚੋਂ ਕੱਢਿਆ ਗਿਆ ਸੀ। ਪਹਿਲਾਂ ਇਹ ਹੀਰਾ ਗਹਿਣੇ ਕਲੈਕਸ਼ਨ ਕਰਨ ਵਾਲੇ ਵਿਅਕਤੀ ਕੋਲ ਸੀ। ਜਿਸ ਨੇ ਇਸ ਨੂੰ ਹਾਰ ਵਿੱਚ ਪਾਇਆ ਸੀ, ਫਿਰ ਅੱਠ ਸਾਲਾਂ ਬਾਅਦ ਉਸਨੇ ਇਹ ਹੀਰਾ ਵੇਚਣ ਦਾ ਫੈਸਲਾ ਕੀਤਾ। ਜੇਨੇਵਾ ਵਿੱਚ ਕ੍ਰਿਸਟੀ ਦੇ ਗਹਿਣਿਆਂ ਦੇ ਮਾਹਰ ਮੈਕਸ ਫਾਵਸੇਟ ਨੇ ਕਿਹਾ, "ਇਹ ਹੀਰਾ ਦੁਨੀਆ ਵਿੱਚ ਬਹੁਤ ਘੱਟ ਮਿਲਦਾ ਹੈ, ਇਹ ਗਹਿਣਿਆਂ ਦੇ ਭੰਡਾਰ ਵਿੱਚ ਵੀ ਖਿੱਚ ਦਾ ਕੇਂਦਰ ਹੈ।"

White DiamondWhite Diamond

ਇਸ ਹੀਰੇ ਦੀ ਨਿਲਾਮੀ ਕਰਨ ਵਾਲੀ ਕ੍ਰਿਸਟੀ ਜਿਊਲਰੀ ਨੂੰ ਅਪ੍ਰੈਲ 'ਚ ਉਮੀਦ ਸੀ ਕਿ ਇਹ ਹੀਰਾ 2 ਅਰਬ 32 ਕਰੋੜ ਰੁਪਏ (30 ਮਿਲੀਅਨ ਡਾਲਰ) 'ਚ ਵਿਕੇਗਾ ਪਰ ਇਸ ਨੂੰ ਘੱਟ ਕੀਮਤ 'ਤੇ ਵੇਚਿਆ ਗਿਆ। 'ਕ੍ਰਿਸਟੀ' ਨੇ ਇਸ ਹੀਰੇ ਨੂੰ ਸਭ ਤੋਂ ਪਹਿਲਾਂ ਨਿਊਯਾਰਕ ਵਿੱਚ ਪ੍ਰਦਰਸ਼ਿਤ ਕੀਤਾ ਸੀ। ਇਸ ਤੋਂ ਬਾਅਦ ਇਹ ਪ੍ਰਦਰਸ਼ਨ ਲਈ ਦੁਬਈ, ਤਾਈਪੇ ਵੀ ਪਹੁੰਚਿਆ। ਫਿਰ ਇਸ ਨੂੰ 11 ਮਈ ਨੂੰ ਜੇਨੇਵਾ ਵਿੱਚ ਵੇਚਿਆ ਗਿਆ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement