ਹਿਊਸਟਨ ਵਿਚ ਸ਼ਹੀਦ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦਾ ਸਨਮਾਨ
Published : Oct 13, 2020, 8:03 am IST
Updated : Oct 13, 2020, 8:03 am IST
SHARE ARTICLE
Sandeep Singh Dhaliwal
Sandeep Singh Dhaliwal

ਟੋਲ ਨੂੰ ਦਿਤਾ ਗਿਆ ਸੰਦੀਪ ਸਿੰਘ ਧਾਲੀਵਾਲ ਦਾ ਨਾਂ

ਹਿਊਸਟਨ : ਡਿਊਟੀ ਦੌਰਾਨ ਸ਼ਹੀਦ ਹੋਏ ਭਾਰਤੀ ਅਮਰੀਕੀ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਨੂੰ ਸਨਮਾਨਤ ਕਰਨ ਲਈ ਹਿਊਸਟਨ ਦੇ ਟੋਲ ਦੇ ਇਕ ਸੈਕਸ਼ਨ ਦਾ ਨਾਂ ਬਦਲ ਕੇ ਉਸ ਦੇ ਨਾਂ 'ਤੇ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਟਰੈਫ਼ਿਕ ਸਟਾਪ 'ਤੇ ਉਨ੍ਹਾਂ ਨੂੰ ਗੋਲੀ ਮਾਰੀ ਗਈ ਸੀ। ਹੈਰਿਸ ਕਾਉਂਟੀ ਵਿਚ 42 ਸਾਲਾ ਸੰਦੀਪ ਪਹਿਲੇ ਸਿੱਖ ਸ਼ੈਰਿਫ਼ ਡਿਪਟੀ ਸਨ।

Sandeep Singh Dhaliwal Sandeep Singh Dhaliwal

ਤਿੰਨ ਬੱਚਿਆਂ ਦੇ ਪਿਤਾ ਧਾਲੀਵਾਲ 10 ਸਾਲ ਤੋਂ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਸੁਪਰਵਾਈਜ਼ਰ ਲਈ ਪ੍ਰਮੋਟ ਕੀਤੇ ਜਾਣਾ ਸੀ। ਉਨ੍ਹਾਂ ਦੇ ਕੰਮ ਨੂੰ ਯਾਦ ਰੱਖਦੇ ਹੋਏ ਸਨਮਾਨਤ ਕੀਤਾ ਗਿਆ ਅਤੇ ਟੈਕਸਾਸ 249 ਅਤੇ ਅਮਰੀਕਾ 290 ਵਿਚਕਾਰ ਬੇਲਟਵੇਅ 8 ਟੋਲਵੇਅ ਦਾ ਇਕ ਸੈਕਸ਼ਨ ਸ਼ਹੀਦ ਅਫ਼ਸਰ ਦੇ ਨਾਂ 'ਤੇ ਕਰ ਦਿਤਾ ਜਾਵੇਗਾ। ਇਸ ਦਾ ਨਾਂ ਹੋਵੇਗਾ 'ਐਚ.ਸੀ.ਐਸ.ਓ. ਡਿਪਟੀ ਸੰਦੀਪ ਸਿੰਘ ਧਾਲੀਵਾਲ ਮੈਮੋਰੀਅਲ ਟੋਲਵੇਅ।'

Sandeep singh dhaliwal Sandeep singh dhaliwal

ਇਸ ਮੌਕੇ ਗੁਰਦਵਾਰਾ ਨੈਸ਼ਨਲ ਸੈਂਟਰ ਵਿਚ ਵੀ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਹੈਰਿਸ ਕਾਉਂਟੀ ਦੇ ਸ਼ੈਰਿਫ਼ ਐਂਡ ਗੋਨਜਾਲੇਜ ਨੇ ਕਿਹਾ,''ਸੰਦੀਪ ਸਿੰਘ ਧਾਲੀਵਾਲ ਹੀਰੋ ਅਤੇ ਰੋਲ ਮਾਡਲ ਸਨ। ਚਲੇ ਗਏ ਪਰ ਭੁਲਾਏ ਨਹੀਂ ਗਏ। ਅਸੀ ਅਪਣੇ ਦੋਸਤ ਅਤੇ ਭਰਾ ਨੂੰ ਯਾਦ ਕਰਦੇ ਹਾਂ।''     

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement