
10.5 ਲੱਖ ਤੋਂ ਵੱਧ ਭਾਰਤੀ ਰੁਜ਼ਗਾਰ ਅਧਾਰਤ ਗ੍ਰੀਨ ਕਾਰਡ ਲਈ ਕਤਾਰ ’ਚ
ਵਾਸ਼ਿੰਗਟਨ: ਅਮਰੀਕਾ ਨੇ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਲੋਕਾਂ ਸਮੇਤ ਕੁਝ ਗ਼ੈਰ-ਪ੍ਰਵਾਸੀ ਸ਼੍ਰੇਣੀਆਂ ਦੇ ਪੰਜ ਸਾਲਾਂ ਲਈ ਰੁਜ਼ਗਾਰ ਅਧਿਕਾਰ ਕਾਰਡ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ। ਇਸ ਕਦਮ ਨਾਲ ਦੇਸ਼ ਅੰਦਰ ਰਹਿਣ ਵਾਲੇ ਹਜ਼ਾਰਾਂ ਭਾਰਤੀਆਂ ਨੂੰ ਫ਼ਾਇਦਾ ਮਿਲੇਗਾ।
ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸੇਵਾ (ਯੂ.ਐਸ.ਸੀ.ਆਈ.ਐਸ.) ਅਨੁਸਾਰ ਉਹ ਕੁਝ ਗ਼ੈਰ-ਨਾਗਰਿਕਾਂ ਲਈ ਸ਼ੁਰੂਆਤੀ ਅਤੇ ਨਵੀਨੀਕਰਨ ਈ.ਏ.ਡੀ. ਲਈ ਰੁਜ਼ਗਾਰ ਅਥਾਰਟੀ ਦਸਤਾਵੇਜ਼ਾਂ (ਈ.ਏ.ਡੀ.) ਦੀ ਵੱਧ ਤੋਂ ਵੱਧ ਕਾਨੂੰਨੀ ਹੈਸੀਅਤ ਸਮੇਂ ਨੂੰ ਪੰਜ ਸਾਲਾਂ ਤਕ ਵਧਾ ਰਿਹਾ ਹੈ।
ਸੰਘੀ ਏਜੰਸੀ ਨੇ ਕਿਹਾ ਕਿ ਇਨ੍ਹਾਂ ’ਚ ਸ਼ਰਣ ਪਾਉਣ ਲਈ ਬਿਨੈ ਕਰਨ ਵਾਲੇ ਜਾਂ ਕੱਢੇ ਜਾਣ ਤੋਂ ਰੋਕਣ ਦਾ ਬਿਨੈ ਕਰਨ ਵਾਲੇ, ਆਈ.ਐੱਨ.ਏ. 245 ਹੇਠ ਸਥਿਤੀ ਦਾ ਸਮਾਯੋਜਨ ਅਤੇ ਦੇਸ਼ ’ਚੋਂ ਕੱਢੇ ਦੀ ਮੁਅੱਤਲੀ ਜਾਂ ਰੱਦ ਕਰਨਾ ਸ਼ਾਮਲ ਹੈ।
ਇਕ ਨਵੇਂ ਅਧਿਐਨ ਅਨੁਸਾਰ 10.5 ਲੱਖ ਤੋਂ ਵੱਧ ਭਾਰਤੀ ਰੁਜ਼ਗਾਰ ਅਧਾਰਤ ਗ੍ਰੀਨ ਕਾਰਡ ਲਈ ਕਤਾਰ ’ਚ ਹਨ। ਅੰਦਾਜ਼ਾ ਹੈ ਕਿ ਇਨ੍ਹਾਂ ’ਚੋਂ ਚਾਰ ਲੱਖ ਦੀ ਅਮਰੀਕਾ ’ਚ ਪੱਕੀ ਰਿਹਾਇਸ਼ ਦੇ ਚਿਰਉਡੀਕਵੇਂ ਦਸਤਾਵੇਜ਼ ਪ੍ਰਾਪਤ ਕਰਨ ਤੋਂ ਪਹਿਲਾਂ ਦੀ ਮੌਤ ਹੋ ਸਕਦੀ ਹੈ। ਗ੍ਰੀਨ ਕਾਰਡ ਨੂੰ ਅਧਿਕਾਰਕ ਤੌਰ ’ਤੇ ਪੱਕੀ ਰਿਹਾਇਸ਼ ਕਾਰਡ ਕਿਹਾ ਜਾਂਦਾ ਹੈ।