
ਸਿੱਖ ਦੁਨਿਆ ਦੇ ਹਰ ਇਕ ਦੇਸ਼-ਵਿਦੇਸ਼ ਵਿਚ ਮੌਜੂਦ...
ਰੋਮ(ਕੈਂਥ)(ਭਾਸ਼ਾ): ਸਿੱਖ ਦੁਨਿਆ ਦੇ ਹਰ ਇਕ ਦੇਸ਼-ਵਿਦੇਸ਼ ਵਿਚ ਮੌਜੂਦ ਹਨ। ਸਿੱਖ ਅਪਣੇ ਗੁਰੂਆਂ ਦਾ ਬਹੁਤ ਜਿਆਦਾ ਸਨਮਾਨ ਕਰਦੇ ਹਨ ਅਤੇ ਅਪਣੇ ਗੁਰੂਆਂ ਦੇ ਪ੍ਰਕਾਸ਼ ਦਿਹਾੜੇ ਬਹੁਤ ਹੀ ਸਰਧਾ ਭਾਵਨਾ ਦੇ ਨਾਲ ਮਨਾਉਦੇਂ ਹਨ। ਇਟਲੀ ਵਿਚ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਕੱਸਤੇਦਨੇਲੋ (ਬਰੇਸ਼ੀਆ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਅਤੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਫੁੱਲਾਂ ਨਾਲ ਸਜਾਇਆ ਗਿਆ।
Nagar Kirtan
ਪਾਲਕੀ ਨੂੰ ਇੰਨ੍ਹੇ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਕਿ ਸਾਰੀ ਪਾਲਕੀ ਦੇ ਉਤੇ ਫੁੱਲ ਦਿਖਾਈ ਦੇ ਰਹੇ ਸਨ। ਜਿਸ ਦੀ ਅਗਵਾਈ ਪੰਜ ਨਿਸ਼ਾਨਚੀ ਅਤੇ ਪੰਜ ਪਿਆਰਿਆਂ ਨੇ ਕੀਤੀ। ਸੰਗਤਾਂ ਦੀ ਸਰਧਾ ਭਾਵਨਾ ਦੇ ਨਾਲ ਨਗਰ ਕੀਰਤਨ ਦੁਪਹਿਰ 1 ਵਜੇ ਤੋਂ ਚੱਲ ਕੇ ਕੱਸਤੇਦਨੇਲੋ ਦੇ ਬਾਜ਼ਾਰਾਂ 'ਚੋਂ ''ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ'' ਦੇ ਜੈਕਾਰਿਆਂ ਦੀ ਗੂੰਜ ਨਾਲ ਸ਼ਾਮ 4 ਵਜੇ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ। ਸੰਗਤਾਂ ਦਾ ਇਸ ਨਗਰ ਕੀਰਤਨ ਵਿਚ ਬਹੁਤ ਭਾਰੀ ਇਕੱਠ ਦੇਖਣ ਨੂੰ ਮਿਲਿਆ।
Nagar Kirtan
ਇਥੇ ਭਾਰਤ ਤੋਂ ਵਿਸ਼ੇਸ਼ ਤੌਰ 'ਤੇ ਆਇਆ ਕੀਰਤਨੀ ਜੱਥਾ ਬੀਬੀ ਸੁਰਿੰਦਰ ਕੌਰ (ਪ੍ਰਭ ਕਾ ਨੂਰ ਦਿੱਲੀ ਵਾਲਿਆਂ) ਨੇ ਭਾਰੀ ਗਿਣਤੀ 'ਚ ਪੁੱਜੀ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਨਗਰ ਕੀਰਤਨ ਦੌਰਾਨ ਇਟਲੀ ਦੇ ਵੱਖ-ਵੱਖ ਗੁਰੂ ਘਰਾਂ ਵਲੋਂ ਲੰਗਰ ਤੇ ਛਬੀਲ ਆਦਿ ਦਾ ਪ੍ਰਬੰਧ ਕੀਤਾ ਗਿਆ। ਗੁਰੂ ਘਰਾਂ ਵਿਚ ਨਗਰ ਕੀਰਤਨ ਦੇ ਨਾਲ ਸੰਗਤਾਂ ਨੇ ਹਾਜ਼ਰੀ ਲਵਾਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਬੂਰਜੱਟਾਂ ਅਤੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਆਏ ਕਥਾ ਵਾਚਕ ,ਕੀਰਤਨੀ ਜੱਥੇ ਅਤੇ ਨਗਰ ਕੀਰਤਨ ਵਿਚ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਸਿਰੋਪਾਓ ਭੇਟ ਕੀਤੇ ਗਏ
Nagar Kirtan
ਅਤੇ ਇਟਲੀ ਭਰ ਤੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਾਰੀਆਂ ਸੰਗਤਾਂ ਨੇ ਇਸ ਨਗਰ ਕੀਰਤਨ ਦਾ ਅਨੰਦ ਮਾਣਿਆ। ਸੰਗਤਾਂ ਨੇ ਪੁਰੇ ਸੱਚੇ ਮੰਨ ਤੋਂ ਸੇਵਾ ਕੀਤੀ। ਸੰਗਤਾਂ ਨੇ ਆਪਣੇ ਕੰਮਾਂ ਕਾਰਾਂ ਤੋਂ ਨਗਰ ਕੀਰਤਨ ਦੇ ਲਈ ਸਮਾਂ ਕੱਢਿਆ ਤਾਂ ਜੋ ਕਿ ਨਗਰ ਕੀਰਤਨ ਨੂੰ ਸਾਰੇ ਇਟਲੀ ਵਿਚ ਪ੍ਰਸ਼ਿੱਧ ਕੀਤਾ ਜਾਵੇ।