
ਪੰਜਾਬੀ ਕੀਤੇ ਵੀ ਜਾਣ ਅਪਣੇ ਧਰਮ ਦਾ ਮੋਹ, ਪਿਆਰ, ਸਤਿਕਾਰ ਅਤੇ ਸ਼ਰਧਾ ਨਾਲ ਨਾਲ ਹੀ ਜਾਂਦੀ ਹੈ
ਲੰਡਨ, ਪੰਜਾਬੀ ਕੀਤੇ ਵੀ ਜਾਣ ਅਪਣੇ ਧਰਮ ਦਾ ਮੋਹ, ਪਿਆਰ, ਸਤਿਕਾਰ ਅਤੇ ਸ਼ਰਧਾ ਨਾਲ ਨਾਲ ਹੀ ਜਾਂਦੀ ਹੈ। ਵਿਦੇਸ਼ਾਂ ਵਿਚ ਵੱਸੇ ਸਿੱਖ ਗੁਰੂਆਂ ਦੇ ਜਨਮ ਦਿਹਾੜੇ, ਸ਼ਹੀਦੀ ਪੁਰਬ ਆਪਣੇ ਦਿਲ 'ਚ ਵਸਾਈ ਰੱਖਦੇ ਹਨ ਅਤੇ ਉਨ੍ਹਾਂ ਨੂੰ ਕਦਰਾਂ ਕੀਮਤਾਂ ਰੀਤੀ ਰਿਵਾਜ਼ਾਂ ਨਾਲ ਮਨਾਉਣਾ ਨਹੀਂ ਭੁੱਲਦੇ। 8ਵੀਂ ਪਾਤਸ਼ਾਹੀ ਸਾਹਿਬ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦਿਆਂ ਯੂ.ਕੇ. ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਿਡਲਿਸਬਰੋ ਨੋਰਥ-ਈਸਟ ਵਲੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।
Nagar Kirtan on the British soilਭਾਰੀ ਗਿਣਤੀ ਵਿਚ ਸੰਗਤਾਂ ਨੇ ਇਸ ਨਗਰ ਕੀਰਤਨ ਵਿਚ ਸ਼ਾਮਲ ਹੋਕੇ ਅਪਣੇ ਜੀਵਨ ਨੂੰ ਧੰਨ ਕੀਤਾ 'ਤੇ ਗੁਰੂ ਸਾਹਿਬਾਨ ਦਾ ਸ਼ਿਰਵਾਦ ਪ੍ਰਾਪਤ ਕੀਤਾ। ਨਗਰ ਕੀਰਤਨ ਵਿਚ ਗੁਰੂ ਪਿਆਰਿਆਂ ਦੇ ਜੈਕਾਰੇ ਬੱਦਲ ਵਾਂਗੂ ਗੱਜਦੇ ਸਨ। ਭਾਈ ਕੀਮਤ ਸਿੰਘ ਖੰਡਾ, ਭਾਈ ਰੁਪਿੰਦਰ ਸਿੰਘ ਲਾਡਾ ਤੇ ਭਾਈ ਚਰਨਧੂੜ ਸਿੰਘ ਦੀ ਨਿਗਰਾਨੀ ਹੇਠ ਆਯੋਜਿਤ ਉਕਤ ਵਿਸ਼ਾਲ ਨਗਰ ਕੀਰਤਨ ਦੀ ਅਗਵਾਈ ਸੁੰਦਰ ਪਾਲਕੀ ਵਿਚ ਸਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ 'ਚ ਪੰਜ ਸਿੰਘ ਸਾਹਿਬਾਨ ਨੇ ਕੀਤੀ। ਉਕਤ ਨਗਰ ਕੀਰਤਨ 'ਚ ਸਿੱਖ ਸੰਗਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
Nagar Kirtan on the British soilਇਸ ਮੌਕੇ ਸਿੱਖ ਧਰਮ ਨਾਲ ਪਿਆਰ ਕਰਨ ਵਾਲੇ ਲੋਕਾਂ ਵਲੋਂ ਨਗਰ ਕੀਰਤਨ 'ਚ ਸ਼ਾਮਲ ਸੰਗਤਾਂ ਦੇ ਛਕਣ ਲਈ ਥਾਂ-ਥਾਂ ਗੁਰੂ ਕੇ ਲੰਗਰ, ਫਲ ਅਤੇ ਚਾਹ-ਪਕੌੜਿਆਂ ਦੇ ਲੰਗਰ ਲਗਾਏ ਗਏ ਸਨ। ਠੰਡੇ ਮਿੱਠੇ ਜਲ ਤੇ ਕੋਲਡ ਡਰਿੰਕਸ ਦੀਆਂ ਛਬੀਲਾਂ ਲਗਾਈਆਂ ਗਈਆਂ। ਨਗਰ ਕੀਰਤਨ ਦੌਰਾਨ ਸਹਿਯੋਗ ਕਰਨ ਵਾਲੀਆਂ ਸਖਸੀਅਤਾਂ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਓ ਤੇ ਯਾਦ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
Nagar Kirtan on the British soilਪ੍ਰਦੇਸਾਂ ਵਿਚ ਵਸੇ ਪੰਜਾਬੀ ਵਿਦੇਸ਼ ਦੀ ਧਰਤੀ ਵੀ ਧਾਰਮਿਕ ਮਰਿਆਦਾ ਨੂੰ ਵਿਸਾਰਦੇ ਨਹੀਂ। ਨਗਰ ਕੀਰਤਨ ਦੇ ਅਜਿਹੇ ਮਨਮੋਹਕ ਦ੍ਰਿਸ਼ ਇਕ ਵਾਰ ਤਾਂ ਵਿਦੇਸ਼ ਦੀ ਧਰਤੀ ਨੂੰ ਵੀ ਅਜਿਹਾ ਸਰੂਪ ਦੇ ਦਿੰਦੇ ਹਨ ਕਿ ਉਹ ਵੀ ਪੰਜਾਬ ਹੀ ਜਾਪਣ ਲੱਗਦਾ ਹੈ।