ਵਿਕਟੋਰੀਆ 'ਚ ਪਾਣੀ ਵਿਚ ਡੁੱਬਣ ਕਾਰਨ ਪੰਜਾਬੀ ਬੱਚੇ ਦੀ ਮੌਤ
Published : Nov 13, 2025, 8:34 am IST
Updated : Nov 13, 2025, 8:51 am IST
SHARE ARTICLE
Punjabi child dies after drowning in Victoria
Punjabi child dies after drowning in Victoria

ਮੇਰਾ ਪੁੱਤ ਬਹੁਤ ਪਿਆਰਾ ਅਤੇ ਦਿਆਲੂ ਸੀ- ਪਿਤਾ

ਆਸਟਰੇਲੀਆ ਦੇ ਵਿਕਟੋਰੀਆ ਸੂਬੇ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਘਰ ਦੇ ਤਲਾਬ ਵਿਚ ਡੁੱਬਣ ਕਾਰਨ 8 ਸਾਲਾ ਪੰਜਾਬੀ ਬੱਚੇ ਦੀ ਦਰਦਨਾਕ ਮੌਤ ਹੋ ਗਈ। ਬੱਚੇ ਦੀ ਪਛਾਣ ਗੁਰਸ਼ਬਦ ਸਿੰਘ ਵਜੋਂ ਹੋਈ ਹੈ।

ਇਹ ਘਟਨਾ ਵਿਕਟੋਰੀਆ ਸੂਬੇ ਦੇ ਸ਼ੈਪਰਟਨ ਨੇੜੇ ਕਿਆਲਾ ਇਲਾਕੇ ਵਿਚ ਸਥਿਤ ਇੱਕ ਨੁਮਾਇਸ਼ੀ ਘਰ ਵਿਚ ਐਤਵਾਰ ਸ਼ਾਮ ਨੂੰ ਵਾਪਰੀ। ਜਦੋਂ ਗੁਰਸ਼ਬਦ ਤਲਾਬ ਵਿਚ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ। ਉਸ ਨੂੰ ਪੂਲ ਵਿੱਚੋਂ ਬਾਹਰ ਕੱਢਿਆ ਗਿਆ ਤੇ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਗੁਰਸ਼ਬਦ ਨੇ ਦਮ ਤੋੜ ਦਿੱਤਾ ਸੀ।

ਗੁਰਸ਼ਬਦ ਦੇ ਪਿਤਾ ਤਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਸ਼ਬਦ ਬਹੁਤ ਪਿਆਰਾ ਅਤੇ ਦਿਆਲੂ ਬੱਚਾ ਸੀ। ਉਸ ਦਾ ਪੁੱਤਰ ਇੱਕ ਸਪੈਸ਼ਲ ਸਕੂਲ ਵਿਚ ਪੜ੍ਹਦਾ ਸੀ ਅਤੇ ਔਟਿਜ਼ਮ ਨਾਮੀ ਬਿਮਾਰੀ ਤੋਂ ਪੀੜਤ ਸੀ। ​ਦੁਖੀ ਪਿਤਾ ਨੇ ਮੰਗ ਕੀਤੀ ਹੈ ਕਿ ਜਦੋਂ ਡਿਸਪਲੇਅ ਹੋਮ ਖੁੱਲ੍ਹੇ ਨਾ ਹੋਣ ਤਾਂ ਉਨ੍ਹਾਂ ਦੇ ਪੂਲਾਂ ਨੂੰ ਢੱਕਿਆ ਜਾਣਾ ਚਾਹੀਦਾ ਹੈ ਤਾਂ ਜੋ ਬੱਚੇ ਅੰਦਰ ਨਾ ਜਾ ਸਕਣ।

ਜ਼ਿਕਰਯੋਗ ਹੈ ਕਿ ਔਟਿਜ਼ਮ ਬਿਮਾਰੀ ਅਕਸਰ ਪੀੜਤ ਬੱਚਿਆਂ ਨੂੰ ਪਾਣੀ ਵੱਲ ਆਕਰਸ਼ਿਤ ਕਰਦੀ ਹੈ। ਇਸ ਦੁਖਦਾਈ ਘਟਨਾ ਕਾਰਨ ਆਸਟ੍ਰੇਲੀਆ ਵਿਚ ਵੱਸਦਾ ਪੰਜਾਬੀ ਭਾਈਚਾਰਾ ਗਹਿਰੇ ਸੋਗ ਵਿਚ ਹੈ। ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸਥਾਨਕ ਲੋਕਾਂ ਵਲੋਂ ਸਰਕਾਰ ਤੋਂ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement