ਕਤਲ ਦਾ ਜਤਾਇਆ ਜਾ ਰਿਹਾ ਖਦਸ਼ਾ
US News: ਭਾਰਤ ਦੇ ਕੇਰਲ ਨਾਲ ਸਬੰਧਤ ਚਾਰ ਮੈਂਬਰਾਂ ਦਾ ਇਕ ਪਰਵਾਰ ਮੰਗਲਵਾਰ 13 ਫਰਵਰੀ 2024 ਨੂੰ ਕੈਲੀਫੋਰਨੀਆ ਦੇ ਸੈਨ ਮੈਟੀਓ ਵਿਚ ਅਪਣੇ ਘਰ ਵਿਚ ਮ੍ਰਿਤਕ ਪਾਇਆ ਗਿਆ। ਮ੍ਰਿਤਕਾਂ ਦੀ ਪਛਾਣ ਆਨੰਦ ਸੁਜੀਤ ਹੈਨਰੀ (42), ਉਸ ਦੀ ਪਤਨੀ ਐਲਿਸ ਪ੍ਰਿਯੰਕਾ (40) ਅਤੇ ਉਨ੍ਹਾਂ ਦੇ ਜੁੜਵਾਂ ਬੱਚਿਆਂ ਨੋਹ ਅਤੇ ਨੀਥਨ (4) ਵਜੋਂ ਹੋਈ ਹੈ।
ਸੈਨ ਮੈਟੀਓ ਪੁਲਿਸ ਮੁਤਾਬਕ ਦੋ ਦੀ ਮੌਤ ਗੋਲੀ ਲੱਗਣ ਨਾਲ ਹੋਈ, ਜਦਕਿ ਬਾਕੀ ਦੋ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਇਸ ਮਾਮਲੇ ਦੀ ਸੰਭਾਵਤ ਕਤਲ-ਖੁਦਕੁਸ਼ੀ ਵਜੋਂ ਜਾਂਚ ਕਰ ਰਹੀ ਹੈ। ਹਾਲਾਂਕਿ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਸ਼ੁਰੂਆਤੀ ਤੌਰ 'ਤੇ ਸ਼ੱਕ ਜਤਾਇਆ ਸੀ ਕਿ ਇਹ ਮੌਤਾਂ ਏਅਰ ਕੰਡੀਸ਼ਨਰ ਜਾਂ ਹੀਟਰ ਤੋਂ ਕਾਰਬਨ ਮੋਨੋਆਕਸਾਈਡ ਗੈਸ ਕਾਰਨ ਹੋਈਆਂ ਹਨ ਪਰ ਪੁਲਿਸ ਨੂੰ ਘਰ ਵਿਚ ਗੈਸ ਲੀਕ ਹੋਣ ਜਾਂ ਖਰਾਬ ਉਪਕਰਣਾਂ ਦਾ ਕੋਈ ਸਬੂਤ ਨਹੀਂ ਮਿਲਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮੀਡੀਆ ਰੀਪੋਰਟਾਂ ਮੁਤਾਬਕ ਆਨੰਦ ਅਤੇ ਐਲਿਸ ਦੋਵੇਂ ਆਈਟੀ ਪੇਸ਼ੇਵਰ ਸਨ ਜੋ ਪਿਛਲੇ ਨੌਂ ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੇ ਸਨ। ਆਨੰਦ ਇਕ ਸਾਫਟਵੇਅਰ ਇੰਜੀਨੀਅਰ ਸੀ, ਅਤੇ ਐਲਿਸ ਇਕ ਸੀਨੀਅਰ ਵਿਸ਼ਲੇਸ਼ਕ ਸੀ। ਉਹ ਦੋ ਸਾਲ ਪਹਿਲਾਂ ਨਿਊ ਜਰਸੀ ਤੋਂ ਸੈਨ ਮੈਟੀਓ ਕਾਊਂਟੀ ਚਲੇ ਗਏ ਸਨ।
ਸਾਨ ਫਰਾਂਸਿਸਕੋ ਵਿਚ ਭਾਰਤੀ ਵਣਜ ਦੂਤਘਰ ਭਾਰਤ ਵਿਚ ਪਰਵਾਰਕ ਮੈਂਬਰਾਂ ਦੇ ਸੰਪਰਕ ਵਿਚ ਹੈ ਅਤੇ ਉਨ੍ਹਾਂ ਨੂੰ ਕੌਂਸਲਰ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਵਣਜ ਦੂਤਘਰ ਨੇ ਵੀ ਪੀੜਤ ਪਰਵਾਰ ਅਤੇ ਭਾਰਤੀ ਅਮਰੀਕੀ ਭਾਈਚਾਰੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ। ਮੌਤਾਂ ਦੇ ਪਿੱਛੇ ਦਾ ਮਕਸਦ ਅਜੇ ਅਸਪਸ਼ਟ ਹੈ ਅਤੇ ਪੁਲਿਸ ਪੋਸਟਮਾਰਟਮ ਅਤੇ ਫੋਰੈਂਸਿਕ ਵਿਸ਼ਲੇਸ਼ਣ ਦੇ ਨਤੀਜਿਆਂ ਦੀ ਉਡੀਕ ਕਰ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਜਿਹੀ ਜਾਣਕਾਰੀ ਨਾਲ ਅੱਗੇ ਆਉਣ ਜੋ ਉਨ੍ਹਾਂ ਨੂੰ ਕੇਸ ਨੂੰ ਹੱਲ ਕਰਨ ਵਿਚ ਸਹਾਇਤਾ ਕਰ ਸਕਦੀ ਹੈ।
(For more Punjabi news apart from US News Indian American family of 4 found dead in California, stay tuned to Rozana Spokesman)