ਕੈਨੇਡਾ ਵਿਚ ਹੋ ਰਹੀ ਹੈ Turban Day Act ਦੀ ਚਰਚਾ, ਜਾਣੋ ਕੀ ਹੈ ਇਹ ਕਾਨੂੰਨ 
Published : Jun 14, 2022, 8:04 pm IST
Updated : Jun 14, 2022, 8:04 pm IST
SHARE ARTICLE
Sikhs
Sikhs

ਦਸਤਾਰ ਦਿਵਸ ਐਕਟ ਕਦੋਂ, ਕਿਉਂ ਅਤੇ ਕਿਵੇਂ ਲਾਗੂ ਕੀਤਾ ਗਿਆ ਸੀ?

 

ਓਟਾਵਾ  - ਕੈਨੇਡਾ ਦੇ ਮੈਨੀਟੋਬਾ ਦੀ ਵਿਧਾਨ ਸਭਾ ਵਿਚ 13 ਅਪ੍ਰੈਲ ਨੂੰ ਦਸਤਾਰ ਦਿਵਸ ਐਕਟ ਪਾਸ ਕੀਤਾ ਗਿਆ ਹੈ। ਇਸ ਦੇ ਪਾਸ ਹੋਣ ਤੋਂ ਬਾਅਦ, ਹੁਣ ਹਰ ਸਾਲ 13 ਅਪ੍ਰੈਲ ਨੂੰ ਮੈਨੀਟੋਬਾ ਸੂਬੇ ਵਿਚ ਦਸਤਾਰ ਦਿਵਸ ਮਨਾਇਆ ਜਾਵੇਗਾ। ਇਸ ਬਿੱਲ ਨੂੰ ਲਿਆਉਣ ਦੇ ਸਵਾਲ 'ਤੇ ਵਿਧਾਇਕ ਦਿਲਜੀਤ ਸਿੰਘ ਬਰਾੜ ਨੇ ਕਿਹਾ ਕਿ ਸਾਲ 'ਚ ਇਕ ਦਿਨ ਅਜਿਹਾ ਹੋਣਾ ਜ਼ਰੂਰੀ ਹੈ, ਜਦੋਂ ਦਸਤਾਰ ਸਜਾਈ ਜਾਵੇ। ਇਹ ਕੈਨੇਡਾ ਦੀ ਵਿਭਿੰਨਤਾ ਨੂੰ ਵੀ ਦਰਸਾਉਂਦਾ ਹੈ ਅਤੇ ਦੱਸਦਾ ਹੈ ਕਿ ਕਿਵੇਂ ਵੱਖ-ਵੱਖ ਸਭਿਆਚਾਰਾਂ ਦੇ ਲੋਕ ਇੱਥੇ ਇਕੱਠੇ ਰਹਿ ਰਹੇ ਹਨ। ਇਸ ਲਈ ਦਸਤਾਰ ਦਿਵਸ ਐਕਟ ਪਾਸ ਕੀਤਾ ਗਿਆ ਹੈ। ਹਾਲਾਂਕਿ ਇਸ ਨੂੰ ਇਸ ਐਕਟ ਨੂੰ ਲਿਆਉਣ ਪਿੱਛੇ ਇੱਕ ਹੋਰ ਅਹਿਮ ਕਾਰਨ ਦੱਸਿਆ ਗਿਆ ਹੈ।

Sikh

Sikh

ਦਸਤਾਰ ਦਿਵਸ ਐਕਟ ਕੀ ਕਹਿੰਦਾ ਹੈ, ਦਸਤਾਰ ਦਿਵਸ ਮਨਾਉਣ ਲਈ 13 ਅਪ੍ਰੈਲ ਨੂੰ ਕਿਉਂ ਚੁਣਿਆ ਗਿਆ: 
ਦਸਤਾਰ ਦਿਵਸ ਐਕਟ ਕਦੋਂ, ਕਿਉਂ ਅਤੇ ਕਿਵੇਂ ਲਾਗੂ ਕੀਤਾ ਗਿਆ ਸੀ?

ਦਸਤਾਰ-ਡੇਅ ਐਕਟ ਸਭ ਤੋਂ ਪਹਿਲਾਂ ਮੈਨੀਟੋਬਾ ਵਿਧਾਨ ਸਭਾ ਵਿਚ ਪ੍ਰਾਈਵੇਟ ਮੈਂਬਰ ਬਿੱਲ ਵਜੋਂ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਪਹਿਲੀ ਰੀਡਿੰਗ 24 ਮਾਰਚ, ਦੂਜੀ 7 ਅਪ੍ਰੈਲ ਅਤੇ ਤੀਜੀ ਰੀਡਿੰਗ 26 ਮਈ ਨੂੰ ਰੱਖੀ ਗਈ। ਸਾਰੀ ਪ੍ਰਕਿਰਿਆ ਤੋਂ ਬਾਅਦ ਇਸ ਨੂੰ 1 ਜੂਨ ਨੂੰ ਰਾਇਲ ਇਸਟੇਟ ਮਿਲਿਆ। ਰਾਇਲ ਇਸਟੇਟ ਦਾ ਮਤਲਬ ਹੈ ਕਿ ਬਿੱਲ ਨੂੰ ਮਨਜ਼ੂਰੀ ਮਿਲ ਗਈ ਸੀ।

ਦਸਤਾਰ-ਡੇਅ ਐਕਟ ਅਨੁਸਾਰ ਦਸਤਾਰ ਸਿੱਖ ਕੌਮ ਲਈ ਆਸਥਾ ਅਤੇ ਧਰਮ ਦਾ ਪ੍ਰਤੀਕ ਹੀ ਨਹੀਂ, ਸਗੋਂ ਉਨ੍ਹਾਂ ਦੇ ਸਨਮਾਨ ਲਈ ਵੀ ਮਹੱਤਵਪੂਰਨ ਹੈ। ਐਕਟ ਵਿਚ ਕਿਹਾ ਗਿਆ ਹੈ ਕਿ ਦਸਤਾਰ ਨੂੰ ਅਧਿਕਾਰਤ ਮਾਨਤਾ ਦੇਣ ਨਾਲ ਇਸ ਵਿਰੁੱਧ ਜਾਗਰੂਕਤਾ ਫੈਲੇਗੀ ਕਿਉਂਕਿ ਕੈਨੇਡਾ ਵਿਚ ਸਿੱਖਾਂ ਨੂੰ ਅਜੇ ਵੀ ਜਾਤੀਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਦਸਤਾਰ ਦਿਵਸ ਲਈ 13 ਅਪ੍ਰੈਲ ਨੂੰ ਕਿਉਂ ਚੁਣਿਆ ਗਿਆ?
ਇਸ ਦਾ ਇੱਕ ਖਾਸ ਕਾਰਨ ਹੈ। ਦਰਅਸਲ, ਵਿਸਾਖੀ ਹਰ ਸਾਲ 13 ਜਾਂ 14 ਅਪ੍ਰੈਲ ਨੂੰ ਮਨਾਈ ਜਾਂਦੀ ਹੈ। ਇਸੇ ਲਈ ਇਸ ਤਰੀਕ ਨੂੰ ਚੁਣਿਆ ਗਿਆ ਹੈ। ਇਹ ਉਹ ਦਿਨ ਹੈ ਜਦੋਂ ਖਾਲਸਾ ਪੰਥ ਦਾ ਜਨਮ ਹੋਇਆ ਸੀ। ਇਸ ਦਿਨ 1699 ਵਿਚ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ। ਵਿਸਾਖੀ ਨੂੰ ਖਾਲਸਾ ਪੰਥ ਦੇ ਜਨਮ ਦਿਹਾੜੇ ਦੀ ਯਾਦ ਵਿਚ ਇਕ ਵੱਡੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ।

 

ਦਸਤਾਰ ਦਿਵਸ ਐਕਟ ਕਿੰਨਾ ਖਾਸ ਹੈ?
ਬਿੱਲ ਲਿਆਉਣ ਵਾਲੇ ਵਿਧਾਇਕ ਬਰਾੜ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿਕਾਸ ਵਿਚ ਸਿੱਖ ਕਾਫ਼ੀ ਵੱਡਾ ਯੋਗਦਾਨ ਪਾ ਰਹੇ ਹਨ, ਉਹ ਇੱਥੋਂ ਦੇ ਸਮਾਜ ਦਾ ਅਹਿਮ ਹਿੱਸਾ ਹਨ ਪਰ ਫਿਰ ਵੀ ਸਿੱਖ ਨਸਲਵਾਦ ਅਤੇ ਵਿਤਕਰੇ ਨਾਲ ਜੂਝ ਰਹੇ ਹਨ। ਇਸ ਲਈ ਅਧਿਕਾਰਤ ਤੌਰ 'ਤੇ ਅਜਿਹਾ ਦਿਨ ਨਿਸ਼ਚਿਤ ਕੀਤਾ ਗਿਆ ਹੈ ਜਦੋਂ ਦਸਤਾਰ ਨੂੰ ਕੈਨੇਡਾ ਦੇ ਵੰਨ-ਸੁਵੰਨੇ ਸੱਭਿਆਚਾਰ ਦਾ ਹਿੱਸਾ ਮੰਨਿਆ ਜਾਵੇਗਾ। ਇਹ ਸਮੇਂ ਦੀ ਲੋੜ ਵੀ ਹੈ।

 

ਉਹਨਾਂ ਦਾ ਕਹਿਣਾ ਹੈ ਕਿ ਕੁਝ ਸਿੱਖਾਂ ਨੂੰ ਆਪਣੀ ਦਸਤਾਰ, ਵਾਲਾਂ ਅਤੇ ਦਾੜ੍ਹੀ ਕਾਰਨ ਨਸਲਵਾਦ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਨੂੰ ਕੰਮ ਦੀਆਂ ਥਾਵਾਂ, ਪਾਰਕਾਂ, ਰੈਸਟੋਰੈਂਟਾਂ ਵਰਗੀਆਂ ਜਨਤਕ ਥਾਵਾਂ 'ਤੇ ਸਿੱਖਾਂ ਨਾਲ ਵਿਤਕਰੇ ਦਾ ਸਾਹਮਣਾ ਕਰਨ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ। ਇਸ ਸਭ ਦਾ ਇੱਕੋ ਇੱਕ ਜਵਾਬ ਹੈ ਦਸਤਾਰ ਪ੍ਰਤੀ ਜਾਗਰੂਕਤਾ ਫੈਲਾਉਣਾ।

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement