Mandeep Kumar Guraya News: ਰੂਸੀ ਜੰਗ ਵਿੱਚ ਫਸਿਆ ਗੁਰਾਇਆ ਦਾ ਮਨਦੀਪ ਕੁਮਾਰ, ਪ੍ਰਵਾਰ ਪੁੱਤ ਦੀ ਵਤਨ ਵਾਪਸੀ ਦੀ ਲਗਾ ਰਿਹਾ ਗੁਹਾਰ
Published : Aug 14, 2024, 12:01 pm IST
Updated : Aug 14, 2024, 12:54 pm IST
SHARE ARTICLE
Mandeep Kumar of Guraya caught in the Russian war News
Mandeep Kumar of Guraya caught in the Russian war News

Mandeep Kumar Guraya News: ਭਰਾ ਦੀ ਰਿਹਾਈ ਲਈ ਭਰਾ ਨੇ ਦਿੱਲੀ ਵਿੱਚ ਕੀਤਾ ਰੋਸ ਪ੍ਰਦਰਸ਼ਨ

Mandeep Kumar of Guraya caught in the Russian war News: ਪੰਜਾਬ ਦਾ ਇਕ ਹੋਰ ਨੌਜਵਾਨ ਰੂਸ ਵਿਚ ਫਸਿਆ ਹੋਇਆ ਹੈ। ਮਨਦੀਪ ਕੁਮਾਰ ਜੋ ਕਿ ਗੁਰਾਇਆ ਦਾ ਰਹਿਣ ਵਾਲਾ ਹੈ ਰੂਸੀ ਜੰਗ ਵਿਚ ਫਸਿਆ ਹੋਇਆ ਹੈ। ਪ੍ਰਵਾਰ ਆਪਣੇ ਪੁੱਤ ਦੀ ਵਤਨ ਵਾਪਸੀ ਦੀ ਗੁਹਾਰ ਲਗਾ ਰਿਹਾ ਹੈ। ਨੌਜਵਾਨ ਮਨਦੀਪ ਕੁਮਾਰ ਦੇ ਭਰਾ ਜਗਦੀਪ ਕੁਮਾਰ ਨੇ ਇੰਡੀਆ ਗੇਟ, ਨਵੀਂ ਦਿੱਲੀ ਵਿਖੇ ਆਪਣੇ ਭਰਾ ਦੀ ਰਿਹਾਈ ਦੀ ਮੰਗ ਕੀਤੀ।

ਇਹ ਵੀ ਪੜ੍ਹੋ: Banga MLA Dr. Sukhwinder Sukhi: ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ, ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ 'ਆਪ' 'ਚ ਹੋਏ ਸ਼ਾਮਲ

ਉਸ ਨੇ ਆਪਣੇ ਭਰਾ ਦੀ ਤਸਵੀਰ ਵਾਲਾ ਫਲੈਕਸ ਬੈਨਰ ਚੁੱਕਦੇ ਹੋਏ ਜਗਦੀਪ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਅਧਿਕਾਰੀ ਅਤੇ ਸਰਕਾਰ ਇਹ ਵੇਖਣ ਅਤੇ ਸੁਣਨ ਕਿ ਅਸੀਂ ਕੀ ਕਹਿਣਾ ਚਾਹੁੰਦੇ  ਹਾਂ। ਅਸੀਂ ਹਰ ਰੋਜ਼ ਦੁੱਖ ਝੱਲ ਰਹੇ ਹਾਂ ਅਤੇ ਮਰ ਰਹੇ ਹਾਂ।

ਪੰਜ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਪਰਿਵਾਰ ਨੂੰ ਮਨਦੀਪ ਦੀ ਆਵਾਜ਼ ਸੁਣੇ ਹੋਏ। ਉਨ੍ਹਾਂ ਨੇ 3 ਮਾਰਚ ਨੂੰ ਉਸ ਨਾਲ ਆਖਰੀ ਵਾਰ ਗੱਲ ਕੀਤੀ ਸੀ ਅਤੇ ਉਸ ਤੋਂ ਬਾਅਦ ਉਸ ਦੇ ਠਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਦੱਸ ਦੇਈਏ ਕਿ ਮਨਦੀਪ ਰੋਜ਼ੀ-ਰੋਟੀ ਕਮਾਉਣ ਲਈ ਅਰਮੀਨੀਆ ਗਿਆ ਸੀ। ਫਿਰ ਉਹ ਸੋਸ਼ਲ ਮੀਡੀਆ ਰਾਹੀਂ ਇਕ ਟਰੈਵਲ ਏਜੰਟ ਦੇ ਸੰਪਰਕ ਵਿਚ ਆਇਆ ਜਿਸ ਨੇ ਉਸ ਨੂੰ ਇਟਲੀ ਭੇਜਣ ਦਾ ਵਾਅਦਾ ਕੀਤਾ। ਜਗਦੀਪ ਨੇ ਕਿਹਾ ਕਿ ਪਰ ਜਦੋਂ ਮੇਰਾ ਭਰਾ ਰੂਸ ਪਹੁੰਚਿਆ ਤਾਂ ਉਸ ਨੂੰ ਧੋਖੇ ਨਾਲ ਰੂਸੀ ਫੌਜ ਵਿਚ ਭਰਤੀ ਕਰ ਲਿਆ ਗਿਆ।

ਇਹ ਵੀ ਪੜ੍ਹੋ: Punjab News: ਆਜ਼ਾਦੀ ਦਿਵਸ ਮੌਕੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਮਿਲੇਗਾ ਬਹਾਦਰੀ ਤੇ ਸੇਵਾ ਮੈਡਲ

ਜ਼ਿਕਰਯੋਗ ਹੈ ਕਿ ਗੁਰਾਇਆ ਪੁਲਿਸ ਨੇ ਇਸ ਮਾਮਲੇ ਵਿੱਚ ਟਰੈਵਲ ਏਜੰਟਾਂ ਖ਼ਿਲਾਫ਼ ਐਫਆਈਆਰ ਵੀ ਦਰਜ ਕਰ ਲਈ ਹੈ ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਗੁਰਾਇਆ ਦੇ ਐਸਐਚਓ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਦੋ ਟਰੈਵਲ ਏਜੰਟਾਂ ਦਾ ਪਹਿਲਾਂ ਹੀ ਪਤਾ ਲਗਾਇਆ ਜਾ ਚੁੱਕਾ ਹੈ। ਐਸਐਚਓ ਨੇ ਕਿਹਾ ਕਿ ਉਹ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਥੇ ਹੀ ਮਨਦੀਪ ਕੁਮਾਰ ਦੀ ਭੈਣ ਨੇ ਦੱਸਿਆ ਕਿ ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਈ ਈਮੇਲਾਂ ਵੀ ਭੇਜੀਆਂ ਹਨ ਪਰ, ਕੋਈ ਫਾਇਦਾ ਨਹੀਂ ਹੋਇਆ। ਯੁੱਧ ਵਿਚ ਮਰਨ ਵਾਲਿਆਂ ਦੀਆਂ ਰਿਪੋਰਟਾਂ ਨੇ ਸਾਨੂੰ ਸੁੰਨ ਕਰ ਦਿੱਤਾ ਹੈ। ਅਸੀਂ ਸਿਰਫ਼ ਮਨਦੀਪ ਨੂੰ ਵਾਪਸ ਚਾਹੁੰਦੇ ਹਾਂ।

​(For more Punjabi news apart from Mandeep Kumar of Guraya caught in the Russian war News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement