ਐਡੀਸਨ ਤੋਂ ਜ਼ਿਆਦਾ ਪੇਟੈਂਟ ਅਪਣੇ ਨਾਂਅ ਕਰ ਦੁਨੀਆਂ ਦੇ 7ਵੇਂ ਸਰਬੋਤਮ ਖੋਜਕਰਤਾ ਬਣੇ ਗੁਰਤੇਜ ਸੰਧੂ!
Published : Sep 14, 2019, 1:24 pm IST
Updated : Sep 14, 2019, 1:53 pm IST
SHARE ARTICLE
Gurtej Sandhu, an Innovator With More US Patents Than Edison!
Gurtej Sandhu, an Innovator With More US Patents Than Edison!

ਪਿਛਲੇ 29 ਸਾਲਾਂ ਤੋਂ ਗੁਰਤੇਜ ਸੰਧੂ ਨੇ ਐਡੀਸਨ ਦੇ 1,093 ਚੀਜ਼ਾਂ ਦੇ ਪੇਟੇਂਟ ਦੇ ਰਿਕਾਰਡ ਨੂੰ ਤੋੜਦੇ ਹੋਏ 1299 ਪੇਟੈਂਟ ਹਾਂਸਲ ਕੀਤੇ ਹਨ।

ਵਾਸ਼ਿੰਗਟਨ: ਇਲੈਕਟ੍ਰਿਕ ਬੱਲਬ ਦੀ ਖੋਜ ਕਰਨ ਵਾਲੇ ਥਾਮਸ ਏਲਵਾ ਐਡੀਸਨ ਨੂੰ ਸਾਰੇ ਜਾਣਦੇ ਹਨ। 19ਵੀਂ ਸਦੀ ਵਿਚ ਜੰਮੇ ਇਸ ਮਹਾਨ ਅਮਰੀਕੀ ਖੋਜੀ ਨੇ ਅਪਣੀ ਖੋਜ ਨਾਲ ਲੋਕਾਂ ਦੀ ਜ਼ਿੰਦਗੀ ਵਿਚ ਰੋਸ਼ਨੀ ਲਿਆ ਦਿੱਤੀ। ਐਡੀਸਨ ਦੇ ਨਾਂਅ ਫੋਨੋਗ੍ਰਾਫ਼, ਫ਼ਿਲਮ ਕੈਮਰਾ ਅਤੇ ਇਲੈਕ੍ਰਿਕ ਲਾਈਟ ਵਰਗੀਆਂ 1,093 ਚੀਜ਼ਾਂ ਪੇਟੈਂਟ ਹਨ। ਹੁਣ ਐਡੀਸਨ ਦਾ ਰਿਕਾਰਡ ਟੁੱਟ ਗਿਆ ਹੈ। ਅਜਿਹਾ ਕਰਕੇ ਦਿਖਾਇਆ ਹੈ ਸੰਯੁਕਤ ਰਾਜ ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਗੁਰਤੇਜ ਸੰਧੂ ਨੇ।

Gurtej SandhuGurtej Sandhu

ਗੁਰਜੇਤ ਸੰਧੂ, ਸੰਯੁਕਤ ਰਾਜ ਅਮਰੀਕਾ ਦੇ ਇਡਾਹੋ ਵਿਚ ਰਹਿੰਦੇ ਹਨ। ਪਿਛਲੇ 29 ਸਾਲਾਂ ਤੋਂ ਗੁਰਤੇਜ ਸੰਧੂ ਨੇ ਐਡੀਸਨ ਦੇ 1,093 ਚੀਜ਼ਾਂ ਦੇ ਪੇਟੇਂਟ ਦੇ ਰਿਕਾਰਡ ਨੂੰ ਤੋੜਦੇ ਹੋਏ 1299 ਪੇਟੈਂਟ ਹਾਂਸਲ ਕੀਤੇ ਹਨ। ਗੁਰਤੇਜ ਸੰਧੂ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਖੋਜ ਕਰਨ ਵਾਲਿਆਂ ਦੀ ਸੂਚੀ ਵਿਚ 7ਵੇਂ ਸਥਾਨ ‘ਤੇ ਹੈ। ਸੰਧੂ ਖੋਜਕਾਰ ਹੋਣ ਦੇ ਨਾਲ ਨਾਲ ਮਾਈਕਰੋਨ ਤਕਨਾਲੋਜੀ ਦੇ ਵਾਈਸ ਪ੍ਰੇਜ਼ੀਡੈਂਟ ਵੀ ਹਨ।

Gurtej Sandhu, an Innovator With More US Patents Than Edison!Gurtej Sandhu, an Innovator With More US Patents Than Edison!

ਗੁਰਤੇਜ ਸੰਧੂ ਦਾ ਜਨਮ 1990 ਵਿਚ ਯੂਨੀਵਰਸਿਟੀ ਆਫ ਨਾਰਥ ਕੈਰੋਲਿਨਾ ਵਿਚ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ। ਉਹਨਾਂ ਨੂੰ ਅਮਰੀਕਾ ਦੀ ਕਈ ਵੱਡੀਆਂ ਕੰਪਨੀਆਂ ਤੋਂ ਨੌਕਰੀਆਂ ਦੀ ਪੇਸ਼ਕਸ਼ ਆਈ ਸੀ ਪਰ ਸੰਧੂ ਨੇ ਮਾਈਕਰੋਨ ਤਕਨਾਲੋਜੀ ਨੂੰ ਅਪਣੇ ਲਈ ਚੁਣਿਆ। ਦੱਸ ਦਈਏ ਕਿ ਜਿਸ ਸਮੇਂ ਸੰਧੂ ਨੇ ਮਾਈਕਰੋਨ ਜੁਆਇੰਨ ਕੀਤੀ, ਉਸ ਸਮੇਂ ਕੰਪਨੀ ਦੂਜੀਆਂ ਕੰਪਨੀਆਂ ਨਾਲ ਮੁਕਾਬਲਾ ਕਰ ਰਹੀ ਸੀ। ਉਸ ਸਮੇਂ ਮਾਈਕਰੋਨ ਕੰਪਿਊਟਰ ਮੈਮਰੀ ਬਣਾਉਣ ਵਾਲੀਆਂ ਕੰਪਨੀਆਂ ਦੀ ਸੂਚੀ ਵਿਚ 18ਵੇਂ ਨੰਬਰ ‘ਤੇ ਸੀ। ਪਰ ਅੱਜ ਮਾਈਕਰੋਨ ਪ੍ਰਸਿੱਧ ਕੰਪਨੀ ਨੇ। ਕੰਪਨੀ ਕੋਲ ਕਰੀਬ 40000 ਪੇਟੈਂਟ ਹਨ। ਇਹਨਾਂ ਵਿਚੋਂ 1,325 ਪੇਟੈਂਟ ਇਕੱਲੇ ਗੁਰਤੇਜ ਸੰਧੂ ਦੇ ਨਾਂਅ ਹਨ।

Gurtej SandhuGurtej Sandhu

ਤਕਨੀਕ ਵਿਚ ਉਹਨਾਂ ਨੂੰ ਮੁਹਾਰਤ ਹਾਸਲ ਹੈ। ਉਹਨਾਂ ਦੇ ਇਹਨਾਂ ਗੁਣਾਂ ਨੂੰ ਦੇਖਦੇ ਹੋਏ ਇਲੈਕ੍ਰਿਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਡ ਦੇ ਇੰਸਟੀਚਿਊਟ ਵੱਲੋਂ 2018 ਦੇ ਐਨਡ੍ਰਿਊ ਐਸ ਗ੍ਰੋਵ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਸੰਧੂ ਨੇ ਇੱਥੇ ਵੀ ਜਿੱਤ ਹਾਸਲ ਕੀਤੀ ਅਤੇ ਅਵਾਰਡ ‘ਤੇ ਕਬਜ਼ਾ ਕਰ ਲਿਆ। ਅਪਣੀ ਇਸ ਪ੍ਰਾਪਤੀ ਨਾਲ ਗੁਰਤੇਜ ਸੰਧੂ ਨੇ ਦੇਸ਼ ਅਤੇ ਕੌਮ ਦਾ ਨਾਂਅ ਰੋਸ਼ਨ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM
Advertisement