ਅਮਰੀਕਾ ’ਚ 9/11 ਹਮਲੇ ਮਗਰੋਂ ਸਿੱਖਾਂ ’ਤੇ ਟੁੱਟਿਆ ਸੀ ਮੁਸੀਬਤਾਂ ਦਾ ਪਹਾੜ
Published : Sep 14, 2019, 3:26 pm IST
Updated : Apr 10, 2020, 7:43 am IST
SHARE ARTICLE
Sikhs Continue to Face Targeted Attacks Across America
Sikhs Continue to Face Targeted Attacks Across America

ਗ਼ਲਤ ਪਛਾਣ ਕਾਰਨ 18 ਸਾਲਾਂ ’ਚ ਸਿੱਖਾਂ ’ਤੇ ਹੋਏ ਅਨੇਕਾਂ ਹਮਲੇ

ਅਮਰੀਕਾ: 11 ਸਤੰਬਰ 2001 ਨੂੰ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ’ਤੇ ਹੋਏ ਵੱਡੇ ਅਤਿਵਾਦੀ ਹਮਲੇ ਦੌਰਾਨ ਭਾਵੇਂ ਹਜ਼ਾਰਾਂ ਅਮਰੀਕੀ ਮਾਰੇ ਗਏ ਸਨ। ਪਰ ਇਸ ਹਮਲੇ ਦੇ ਮਗਰੋਂ ਅਮਰੀਕਾ ਵਿਚ ਵਸਦੇ ਸਿੱਖਾਂ ਨੂੰ ਭਾਰੀ ਸੰਤਾਪ ਹੰਢਾਉਣਾ ਪਿਆ, ਕਿਉਂਕਿ ਬਹੁਤ ਸਾਰੇ ਸਿੱਖਾਂ ਨੂੰ ਮੁਸਲਿਮ ਸਮਝ ਕੇ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਵਿਚ ਬਹੁਤ ਸਾਰੇ ਸਿੱਖਾਂ ਦੀਆਂ ਮੌਤਾਂ ਹੋਈਆਂ। ਹਾਲਾਂਕਿ ਇਨ੍ਹਾਂ ਹਮਲਿਆਂ ਤੋਂ ਬਾਅਦ ਯੂਨਾਇਟਡ ਸਿੱਖਸ ਸਮੇਤ ਹੋਰ ਕਈ ਸਿੱਖ ਜਥੇਬੰਦੀਆਂ ਵੱਲੋਂ ਸਿੱਖਾਂ ਦੀ ਵੱਖਰੀ ਪਛਾਣ ਦਰਸਾਉਣ ਸਬੰਧੀ ਵੱਡੀ ਮੁਹਿੰਮ ਚਲਾਈ ਗਈ ਪਰ ਫਿਰ ਵੀ ਪਿਛਲੇ 18 ਸਾਲਾਂ ਦੌਰਾਨ ਗਾਹੇ ਵਗਾਹੇ ਇਹ ਮੰਦਭਾਗੀਆਂ ਘਟਨਾਵਾਂ ਜਾਰੀ ਰਹੀਆਂ 11 ਸਤੰਬਰ ਅਤਿਵਾਦੀ ਹਮਲਿਆਂ ਦੀ 18ਵੀਂ ਬਰਸੀ ਮੌਕੇ ਯੂਨਾਇਟਡ ਸਿੱਖਸ ਵੱਲੋਂ ਇਸ ਸਬੰਧੀ ਅੰਕੜੇ ਜਾਰੀ ਕੀਤੇ ਗਏ ਆਓ ਜਾਣਦੇ ਹਾਂ ਕਿ ਇਨ੍ਹਾਂ 18 ਸਾਲਾਂ ਦੌਰਾਨ ਅਮਰੀਕਾ ਵਿਚ ਕਿੱਥੇ-ਕਿੱਥੇ ਸਿੱਖਾਂ ’ਤੇ ਹਮਲੇ ਹੋਏ ਅਤੇ ਕਿੰਨੇ ਸਿੱਖਾਂ ਦੀ ਮੌਤ ਹੋਈ।

15 ਸਤੰਬਰ 2001 : ਹਮਲੇ ਦੇ ਮਹਿਜ਼ ਚਾਰ ਦਿਨ ਬਾਅਦ ਏਰੀਜ਼ੋਨਾ ਦੇ ਮੇਸਾ ਵਿਚ 49 ਸਾਲਾ ਸਿੱਖ ਬਲਬੀਰ ਸਿੰਘ ਸੋਢੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜੋ ਅਪਣੇ ਗੈਸ ਸਟੇਸ਼ਨ ਦੇ ਬਾਹਰ ਖੜ੍ਹੇ ਸਨ। 9/11 ਹਮਲੇ ਮਗਰੋਂ ਮੁਸਲਮਾਨ ਸਮਝ ਕੇ ਕਿਸੇ ਸਿੱਖ ਦੀ ਕੀਤੀ ਗਈ ਇਹ ਪਹਿਲੀ ਹੱਤਿਆ ਸੀ।

18 ਨਵੰਬਰ 2001 : ਨਿਊਯਾਰਕ ਦੇ ਪਲੇਰਮੋ ਵਿਚ ਤਿੰਨ ਨਾਬਾਲਗ ਲੜਕਿਆਂ ਨੇ ਗੁਰਦੁਆਰਾ ਗੋਬਿੰਦ ਸਦਨ ਨੂੰ ਇਸ ਕਰਕੇ ਅੱਗ ਲਗਾ ਦਿੱਤੀ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਦਸਤਾਰ ਬੰਨ੍ਹਣ ਵਾਲਾ ਸਿੱਖ ਓਸਾਮਾ ਬਿਨ ਲਾਦੇਨ ਹੈ।

12 ਦਸੰਬਰ 2001 : ਲਾਸ ਏਂਜਲਸ ਵਿਚ ਦੁਕਾਨ ਦੇ ਇਕ ਮਾਲਕ ਸੁਰਿੰਦਰ ਸਿੰਘ ਨੂੰ ਉਨ੍ਹਾਂ ਦੇ ਸਟੋਰ ਵਿਚ ਦੋ ਵਿਅਕਤੀਆਂ ਨੇ ਕੁੱਟਿਆ ਅਤੇ ਉਨ੍ਹਾਂ ’ਤੇ ਓਸਾਮਾ ਬਿਨ ਲਾਦੇਨ ਹੋਣ ਦਾ ਦੋਸ਼ ਲਗਾਇਆ

6 ਅਗਸਤ 2002 : ਡੇਲੀ ਸਿਟੀ ਕੈਲੇਫੋਰਨੀਆ ਵਿਚ ਸੁਖਪਾਲ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਜੋ ਪਹਿਲੀ ਘਟਨਾ ਦੌਰਾਨ ਮਾਰੇ ਗਏ ਬਲਬੀਰ ਸਿੰਘ ਸੋਢੀ ਦੇ ਭਰਾ ਸਨ।

20 ਮਈ 2003 : ਫਿਨੀਕਸ ਵਿਚ ਇਕ ਸਿੱਖ ਟਰੱਕ ਡਰਾਈਵਰ ਅਵਤਾਰ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਜੋ ਅਪਣੇ ਬੇਟੇ ਦਾ ਇੰਤਜ਼ਾਰ ਕਰ ਰਿਹਾ ਸੀ  ਗੋਲੀ ਲੱਗਣ ਮਗਰੋਂ ਉਸ ਨੂੰ ਇਹ ਵੀ ਕਿਹਾ ਗਿਆ ‘ਜਿੱਥੋਂ ਆਏ ਹੋ ਉਥੇ ਵਾਪਸ ਚਲੇ ਜਾਓ।’’

5 ਅਗਸਤ 2003 : ਨਿਊਯਾਰਕ ਦੇ ਕਵੀਂਸ ਵਿਚ ਇਕ ਸਿੱਖ ਪਰਿਵਾਰ ਦੇ ਮੈਂਬਰਾਂ ਨੂੰ ਨਸ਼ੇ ਵਿਚ ਧੁੱਤ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਕੁੱਟਿਆ ਅਤੇ ਕਿਹਾ ‘‘ਬਿਨ ਲਾਦੇਨ ਅਪਣੇ ਦੇਸ਼ ਵਾਪਸ ਜਾਓ।’’

25 ਸਤੰਬਰ 2003 : ਏਰੀਜ਼ੋਨਾ ਦੇ ਟੈਂਪ ਵਿਚ ਇਕ ਸਟੋਰ ਦੇ ਮਾਲਕ 33 ਸਾਲਾ ਸਿੱਖ ਸੁਖਬੀਰ ਸਿੰਘ ਨੂੰ ਚਾਕੂ ਮਾਰ ਦਿੱਤਾ ਗਿਆ।

13 ਮਾਰਚ 2004 : ਕੈਲੇਫੋਰਨੀਆ ਫ਼ਰਿਜ਼ਨੋ ਦੇ ਗੁਰਦੁਆਰਾ ਸਾਹਿਬ ’ਤੇ ਨਫ਼ਰਤ ਭਰੇ ਸੰਦੇਸ਼ ਲਿਖੇ ਮਿਲੇ ਜਿਸ ਵਿਚ ‘‘ਰੈਗਸ ਗੋ ਹੋਮ’’ ਅਤੇ ‘‘ਇਟਸ ਨਾਟ ਯੂਅਰ ਕੰਟਰੀ’’ ਲਿਖਿਆ ਹੋਇਆ ਸੀ।

11 ਜੁਲਾਈ 2004 : ਨਿਊਯਾਰਕ ਵਿਚ ਰਜਿੰਦਰ ਸਿੰਘ ਖ਼ਾਲਸਾ ਅਤੇ ਗੁਰਚਰਨ ਸਿੰਘ ਨੂੰ ਨਸ਼ੇ ਵਿਚ ਧੁੱਤ ਗੋਰੇ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ। ਬੁਰੀ ਤਰ੍ਹਾਂ ਹੋਈ ਕੁੱਟਮਾਰ ਕਾਰਨ ਰਾਜਿੰਦਰ ਸਿੰਘ ਦੀ ਅੱਖ ਭੰਨ ਦਿੱਤੀ ਗਈ।

24 ਮਈ 2007 : ਨਿਊਯਾਰਕ ਦੇ ਕਵੀਂਸ ਵਿਚ ਇਕ ਪੁਰਾਣੇ ਅੰਗਰੇਜ਼ ਵਿਦਿਆਰਥੀ ਵੱਲੋਂ 15 ਸਾਲਾ ਸਿੱਖ ਵਿਦਿਆਰਥੀ ਦੇ ਜ਼ਬਰੀ ਵਾਲ ਕੱਟ ਦਿੱਤੇ ਗਏ।

30 ਮਈ 2007 : ਸ਼ਿਕਾਗੋ ਦੇ ਜੋਲੀਅਟ ਵਿਚ ਇਕ ਸਾਬਕਾ ਅਮਰੀਕੀ ਫ਼ੌਜੀ ਨੇ ਕੁਲਦੀਪ ਸਿੰਘ ਨਾਗ ਨਾਂ ਦੇ ਸਿੱਖ ਦੇ ਘਰ ਦੇ ਬਾਹਰ ਬੁਲਾ ਕੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਕਾਲੀ ਮਿਰਚ ਦੇ ਸਪਰੇਅ ਨਾਲ ਉਸ ’ਤੇ ਹਮਲਾ ਕਰ ਦਿੱਤਾ।

14 ਜਨਵਰੀ 2008 : ਨਿਊਯਾਰਕ ਦੇ ਨਿਊ ਹਾਈਡ ਪਾਰਕ ਵਿਚ 63 ਸਾਲਾ ਸਿੱਖ ਬਲਜੀਤ ਸਿੰਘ ’ਤੇ ਪਹਿਲਾਂ ਗੁਰਦੁਆਰਾ ਸਾਹਿਬ ਅਤੇ ਫਿਰ ਉਸ ਦੇ ਘਰ ਦੇ ਬਾਹਰ ਵੀ ਹਮਲਾ ਕੀਤਾ ਗਿਆ।

28 ਫਰਵਰੀ 2008 : ਟੈਕਸਾਸ ਦੇ ਬ੍ਰਾਇਨ ਵਿਖੇ ਸਥਿਤ ਇਕ ਵਾਲਮਾਰਟ ਦੀ ਪਾਰਕਿੰਗ ਵਿਚ ਇਕ ਸਿੱਖ ਵਿਅਕਤੀ ’ਤੇ ਅਤਿਵਾਦੀ ਕਹਿ ਕੇ ਹਮਲਾ ਕੀਤਾ ਗਿਆ। ਉਸ ਦੇ ਚਿਹਰੇ ਅਤੇ ਸਿਰ ਵਿਚ ਸੱਟਾਂ ਮਾਰੀਆਂ ਗਈਆਂ ਅਤੇ ਉਸ ਦੀ ਦਸਤਾਰ ਲਾਹ ਦਿਤੀ ਗਈ।

5 ਜੂਨ 2008 : ਨਿਊਯਾਰਕ ਦੇ ਕਵੀਂਸ ਵਿਚ ਇਕ ਨੌਵੀਂ ਕਲਾਸ ਦੇ ਸਿੱਖ ਬੱਚੇ ’ਤੇ ਇਕ ਹੋਰ ਗੋਰੇ ਵਿਦਿਆਰਥੀ ਨੇ ਹਮਲਾ ਕੀਤਾ ਅਤੇ ਜ਼ਬਰੀ ਉਸ ਦਾ ਪਟਕਾ ਉਤਾਰਨ ਦੀ ਕੋਸ਼ਿਸ਼ ਕੀਤੀ। 5 ਜੂਨ 2008 ਨੂੰ ਹੀ ਨਿਊ ਮੈਕਸੀਕੋ ਦੇ ਅਲਬੁਕਰਕ ਵਿਚ ਇਕ ਸਿੱਖ ਪਰਿਵਾਰ ਦੇ ਇਕ ਵਾਹਨ ’ਤੇ ਪੁਰਸ਼ ਿਗ ਦੀ ਤਸਵੀਰ ਛਾਪੀ ਗਈ  ਅਤੇ ਗਲ਼ਤ ਸ਼ਬਦ ਲਿਖੇ ਗਏ।

4 ਅਗਸਤ 2008 : ਏਰੀਜ਼ੋਨਾ ਦੇ ਫਿਨਿਕਸ ਵਿਚ ਇੰਦਰਜੀਤ ਸਿੰਘ ਜੱਸਲ ਦੀ ਸੈਵਨ ਇਲੈਵਨ ਵਿਚ ਕੰਮ ਕਰਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

29 ਅਕਤੂਬਰ 2008 : ਨਿਊਜਰਸੀ ਦੇ ਕਾਰਟਰੇਟ ਵਿਚ ਇਕ ਸਿੱਖ ਵਿਅਕਤੀ ਅਜੀਤ ਸਿੰਘ ਚੀਮਾ ’ਤੇ ਉਸ ਦੇ ਗੋਰੇ ਗੁਆਂਢੀ ਵੱਲੋਂ ਹਮਲਾ ਕੀਤਾ ਗਿਆ ਅਤੇ ਚੋਰੀ ਦਾ ਝੂਠਾ ਇਲਜ਼ਾਮ ਲਗਾਇਆ ਗਿਆ।

30 ਜਨਵਰੀ 2009 : ਨਿਊਯਾਰਕ ਦੇ ਕਵੀਂਸ ਵਿਚ ਤਿੰਨ ਲੋਕਾਂ ਨੇ ਇਕ ਕਰਿਆਨੇ ਦੀ ਦੁਕਾਨ ਦੇ ਬਾਹਰ ਜੈਸਮੀਨ ਸਿੰਘ ਨਾਂਅ ਦੇ ਇਕ ਸਿੱਖ ’ਤੇ ਹਮਲਾ ਕੀਤਾ ਅਤੇ ਉਸ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ।

29 ਨਵੰਬਰ 2010 : ਸੈਕਰਾਮੈਂਟੋ ਵਿਚ ਇਕ ਕੈਬ ਡਰਾਈਵਰ ਹਰਭਜਨ ਸਿੰਘ ’ਤੇ ਉਸ ਦੀ ਕਾਰ ਵਿਚ ਸਵਾਰ ਯਾਤਰੀਆਂ ਨੇ ਹਮਲਾ ਕੀਤਾ ਅਤੇ ਲਾਦੇਨ ਆਖਿਆ।

6 ਮਾਰਚ 2011 : ਕੈਲੇਫੋਰਨੀਆ ਦੇ ਹੈ।ਲਕ ਗ੍ਰੋਵ ਵਿਚ ਰਵਾਇਤੀ ਸਿੱਖੀ ਪਹਿਰਾਵੇ ਵਿਚ ਦੋ ਬਜ਼ੁਰਗ ਸਿੱਖਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਪਰ ਅਪਰਾਧੀ ਦਾ ਪਤਾ ਨਹੀਂ ਚੱਲ ਸਕਿਆ।

30 ਮਈ 2011 : ਨਿਊਯਾਰਕ ਦੇ ਕਵੀਂਸ ਵਿਚ ਪਹਿਲਾਂ ਹੀ ਹਮਲੇ ਦਾ ਸ਼ਿਕਾਰ ਹੋਏ ਜੈਸਮੀਨ ਸਿੰਘ ਦੇ ਪਿਤਾ ਜੀਵਨ ਸਿੰਘ ’ਤੇ ਹਮਲਾ ਕੀਤਾ ਗਿਆ ਅਤੇ ਓਸਾਮਾ ਬਿਨ ਲਾਦੇਨ ਨਾਲ ਸਬੰਧਤ ਹੋਣ ਦਾ ਦੋਸ਼ ਲਗਾਇਆ ਗਿਆ।

6 ਫਰਵਰੀ 2012 : ਮਿਸ਼ੀਗਨ ਦੇ ਸਟਰਿਗ ਹਾਈਟਸ ਦੇ ਗੁਰਦੁਆਰਾ ਸਾਹਿਬ ’ਤੇ ਭੜਕਾਊ ਤਸਵੀਰਾਂ ਛਾਪੀਆਂ ਗਈਆਂ ਜੋ 9/11 ਨਾਲ ਸਬੰਧਤ ਸਨ।

5 ਅਗਸਤ 2012 : ਓਕ ਕ੍ਰੀਕ ਵਿਚ ਪੁਲਿਸ ਨੇ ਗੁਰਦੁਆਰਾ ਸਾਹਿਬ ਵਿਚ ਅੱਗ ਲਗਾਉਣ ਵਾਲੇ ਗੋਰੇ ਹਮਲਾਵਰ ਨੂੰ ਗੁਰਦੁਆਰਾ ਸਾਹਿਬ ਵਿਚ ਗੋਲੀ ਮਾਰ ਦਿੱਤੀ ਇਸ ਦੌਰਾਨ 6 ਸਿੱਖਾਂ ਦੀ ਵੀ ਮੌਤ ਹੋ ਗਈ।

5 ਮਈ 2013 : ਕੈਲੇਫੋਰਨੀਆ ਦੇ ਫਰੀਜਨੋ ਵਿਚ 82 ਸਾਲਾ ਪਿਆਰਾ ਸਿੰਘ ’ਤੇ ਗੁਰਦੁਆਰਾ ਸਾਹਿਬ ਦੇ ਬਾਹਰ ਹਮਲਾ ਕੀਤਾ ਗਿਆ, ਜਿਸ ਕਾਰਨ ਗੰਭੀਰ ਜ਼ਖ਼ਮੀ ਹੋਏ ਪਿਆਰਾ ਸਿੰਘ ਨੂੰ ਹਸਪਤਾਲ ਭਰਤੀ ਕਰਨਾ ਪਿਆ।

29 ਜੁਲਾਈ 2013 : ਕੈਲੇਫੋਰਨੀਆ ਦੇ ਰਿਵਰਸਾਈਡ ਗੁਰਦੁਆਰਾ ਸਾਹਿਬ ਵਿਚ ਸਪਰੇਅ ਪੇਂਟ ਨਾਲ ਅਤਿਵਾਦੀ ਸ਼ਬਦ ਲਿਖੇ ਗਏ।

22 ਸਤੰਬਰ 2013 : ਨਿਊਯਾਰਕ ’ਚ ਪ੍ਰਭਾਤ ਸਿੰਘ ਨਾਂਅ ਦੇ ਇਕ ਸਿੱਖ ’ਤੇ ੋਲੋਕਾਂ ਦੇ ਇਕ ਸਮੂਹ ਨੇ ਹਮਲਾ ਕੀਤਾ ਅਤੇ ਨਸਲੀ ਟਿੱਪਣੀਆਂ ਕੀਤੀਆਂ ।

30 ਜੁਲਾਈ 2014 : ਨਿਊਯਾਰਕ ਕਵੀਂਸ ਵਿਚ 29 ਸਾਲਾ ਸੰਦੀਪ ਸਿੰਘ ਨੂੰ   ਸੜਕ ਪਾਰ ਕਰਦੇ ਸਮੇਂ ਇਕ ਗੋਰੇ ਵੱਲੋਂ ਪਿਕਅੱਪ ਟਰੱਕ ਨਾਲ ਟੱਕਰ ਮਾਰੀ ਗਈ ਅਤੇ ਗੋਰਾ ਉਸ ਨੂੰ ਅਤਿਵਾਦੀ ਕਹਿ ਕੇ ਫ਼ਰਾਰ ਹੋ ਗਿਆ।

8 ਸਤੰਬਰ 2015 : ਇਲੀਨਾਇਸ ਦੇ ਡੇਰੇਨ ਵਿਚ ਇੰਦਰਜੀਤ ਸਿੰਘ ਮੁੱਕੇਰ ’ਤੇ ਉਨ੍ਹਾਂ ਦੀ ਕਾਰ ਵਿਚ ਹੀ ਇਕ ਹਮਲਾਵਰ ਵੱਲੋਂ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਲਾਦੇਨ ਆਖਦੇ ਹੋਏ ਵਾਪਸ ਆਪਣੇ ਦੇਸ਼ ਜਾਣ ਲਈ ਕਿਹਾ

5 ਦਸੰਬਰ 2015 : ਕੈਲੇਫੋਰਨੀਆ ਦੇ ਬੁਏਨਾ ਪਾਰਕ ਵਿਖੇ ਗੁਰਦੁਆਰਾ ਸਾਹਿਬ ਅਤੇ ਪਾਰਕਿੰਗ ਸਥਾਨ ’ਤੇ ਸਿੱਖ ਦੇ ਇਕ ਟਰੱਕ ’ਤੇ ਕਈ ਚਿੱਤਰ ਛਾਪੇ ਗਏ ਜੋ ਆਈਹੈ।ਸਆਈਹੈ।ਸ ਅਤੇ ਇਸਲਾਮ ਨਾਲ ਸਬੰਧਤ ਸਨ .

9 ਦਸੰਬਰ 2015 : ਨਿਊਯਾਰਕ ਵਿਚ ਇਕ ਗੋਰੇ ਨੇ ਦਰਸ਼ਨ ਸਿੰਘ ਨਾਂਅ ਦੇ ਇਕ ਸਿੱਖ ਦਾ ਜਹਾਜ਼ ਵਿਚ ਸੌਂਦੇ ਹੋਏ ਦਾ ਵੀਡੀਓ ਸ਼ੇਅਰ ਕੀਤਾ ਅਤੇ ਲਿਖਿਆ ‘ਯੂ ਵਿਲ ਫੀਲ ਸੇਫ਼’ ਜਦਕਿ ਇਕ ਨੇ ਲਿਖਿਆ ‘ਬਿਨ ਲਾਦੇਨ ਦੇ ਨਾਲ ਉਡਾਨ।’’

26 ਦਸੰਬਰ 2015 : ਕੈਲੇਫੋਰਨੀਆ ਦੇ ਫ਼ਰੀਜ਼ਨੋ ਵਿਚ 68 ਸਾਲਾ ਅਮਰੀਕ ਸਿੰਘ ਬੱਲ ਇਕੱਲੇ ਸਵਾਰੀ ਦਾ ਇੰਤਜ਼ਾਰ ਕਰ ਰਹੇ ਸਨ ਇਸੇ ਦੌਰਾਨ ਦੋ ਗੋਰੇ ਲੋਕਾਂ ਨੇ ਉਨ੍ਹਾਂ ਕੋਲ ਅਪਣੀ ਕਾਰ ਰੋਕ ਕੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਨ੍ਹਾਂ ਨੂੰ ਕੁੱਟਿਆ।

1 ਜਨਵਰੀ 2016 : ਕੈਲੇਫੋਰਨੀਆ ਦੇ ਫ਼ਰੀਜ਼ਨੋ ਵਿਚ ਹੀ ਇਕ ਸਿੱਖ ਬਜ਼ੁਰਗ ਗੁਰਚਰਨ ਸਿੰਘ ਗਿੱਲ ਜੋ ਸਥਾਨਕ ਸ਼ਰਾਬ ਦੀ ਦੁਕਾਨ ’ਤੇ ਕਰਮਚਾਰੀ ਸੀ, ਉਸ ਨੂੰ ਸ਼ਿਖ਼ਰ ਦੁਪਹਿਰੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

21 ਅਗਸਤ 2016 : ਵਾਸ਼ਿੰਗਟਨ ਡੀਸੀ ਦੇ ਮਹਿਤਾਬ ਸਿੰਘ ਬਖ਼ਸ਼ੀ ਡਿਊਪਾਂਟ ਸਰਕਲ ਨੇੜੇ ਅਪਣੇ ਦੋਸਤਾਂ ਨਾਲ ਗੱਲ ਕਰ ਰਿਹਾ ਸੀ ਇਸੇ ਦੌਰਾਨ ਅਮਰੀਕੀ ਹਵਾਈ ਫ਼ੌਜ ਦੇ ਅਧਿਕਾਰੀ ਡਾਇਲਨ ਮਿਲਫੇਨ ਨੇ ਉਸ ਦੀ ਦਸਤਾਰ ਉਤਾਰ ਦਿੱਤੀ ਅਤੇ ਬੇਹੋਸ਼ ਹੋਣ ਤੱਕ ਕੁੱਟਮਾਰ ਕੀਤੀ।

25 ਸਤੰਬਰ 2016 : ਕੈਲੇਫੋਰਨੀਆ ਦੇ ਰਿਚਮੰਡ ਵਿਚ ਪੰਜ ਗੋਰੇ ਲੋਕਾਂ ਨੇ ਮਾਨ ਸਿੰਘ ਖ਼ਾਲਸਾ ਦੀ ਕਾਰ ਨੂੰ ਇਕ ਜੀਪ ਨਾਲ ਟੱਕਰ ਮਾਰ ਦਿੱਤੀ ਅਤੇ ਘਸੀੜਦੇ ਹੋਏ ਦੂਰ ਤਕ ਲੈ ਗਏ ਫਿਰ ਕਾਰ ਵਿਚੋਂ ਉਤਰ ਕੇ ਚਾਕੂ ਨਾਲ ਉਨ੍ਹਾਂ ਦੇ ਵਾਲ ਕੱਟ ਦਿੱਤੇ ਹੱਥ ’ਤੇ ਚਾਕੂ ਮਾਰ ਕੇ ਉਨ੍ਹਾਂ ਦੀ ਉਂਗਲੀ ਕੱਟ ਦਿੱਤੀ ਗਈ।

ਵਰਲਡ ਟ੍ਰੇਡ ਸੈਂਟਰ ’ਤੇ ਹੋਏ ਹਮਲੇ ਨੂੰ ਭਾਵੇਂ 16 ਸਾਲ ਬੀਤ ਗਏ ਸਨ ਪਰ ਗੋਰਿਆਂ ਵੱਲੋਂ ਮੁਸਲਿਮਾਂ ਦੇ ਭੁਲੇਖੇ ਸਿੱਖਾਂ ਨੂੰ ਮਾਰੇ ਜਾਣ ਦਾ ਸਿਲਸਿਲਾ ਖ਼ਤਮ ਨਹੀਂ ਹੋਇਆ ਫਿਰ 3 ਮਾਰਚ 2017 ਨੂੰ ਵਾਸ਼ਿੰਗਟਨ ਵਿਚ ਦੀਪ ਰਾਏ ਨੂੰ ਉਨ੍ਹਾਂ ਦੇ ਘਰ ਦੇ ਸਾਹਮਣੇ ਕੁੱਝ ਹਮਲਾਵਰਾਂ ਨੇ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ।

26 ਮਾਰਚ 2017 : ਓਰੇਨ ਦੇ ਗ੍ਰੇਸ਼ਮ ਵਿਚ ਇਕ ਸ਼ਰਾਬੀ ਵਿਅਕਤੀ ਵੱਲੋਂ ਇਕ ਸਿੱਖ ਔਰਤ ਨਾਲ ਯੌਨ ਸੋਸ਼ਣ ਕਰਨ ਦਾ ਯਤਨ ਕੀਤਾ ਗਿਆ।

16 ਅਪ੍ਰੈਲ 2017 : ਨਿਊਯਾਰਕ ਦੇ ਹਰਕੀਰਤ ਸਿੰਘ ’ਤੇ ਟੈਕਸੀ ਚਲਾਉਂਦੇ ਹੋਏ ਹਮਲਾ ਕੀਤਾ ਗਿਆ ਜਦੋਂ ਇਕ ਯਾਤਰੀ ਨੇ ਜ਼ਬਰਦਸਤੀ ਉਨ੍ਹਾਂ ਦੀ ਪੱਗੜੀ ਸਿਰ ਤੋਂ ਉਤਾਰ ਦਿੱਤੀ।

4 ਸਤੰਬਰ 2017 : ਲਾਸ ਏਂਜਲਸ ਦੇ ਇਕ ਗੁਰਦੁਆਰਾ ਸਾਹਿਬ ਦੀਆਂ ਕੰਧਾਂ ’ਤੇ ਕੁੱਝ ਲੋਕਾਂ ਵੱਲੋਂ ਨਫ਼ਰਤ ਭਰੇ ਸੰਦੇਸ਼ ਲਿਖੇ ਗਏ ਅਤੇ ਸਿੱਖਾਂ ਨੂੰ ਗਲਾ ਕੱਟਣ ਦੀ ਧਮਕੀ ਦਿੱਤੀ ਗਈ।

28 ਜਨਵਰੀ 2018 : ਇਲੀਨਾਇਸ ਦੇ ਮੋਲੀਨ ਵਿਚ ਗੁਰਜੀਤ ਸਿੰਘ ਨੂੰ ਇਕ ਉਬੇਰ ਯਾਤਰੀ ਵੱਲੋਂ ਸਿਰ ’ਤੇ ਪਿਸਤੌਲ ਰੱਖ ਕੇ ਧਮਕੀ ਦਿੱਤੀ ਗਈ ਅਤੇ ਕਿਹਾ ਗਿਆ ਕਿ ‘‘ਮੈਨੂੰ ਪੱਗੜੀ ਵਾਲੇ ਲੋਕਾਂ ਤੋਂ ਸਖ਼ਤ ਨਫ਼ਰਤ ਹੈ।।’’

31 ਜੁਲਾਈ 2018 : ਕੈਲੇਫੋਰਨੀਆ ਦੇ ਕੀਸ ਵਿਚ 50 ਸਾਲਾ ਸੁਰਜੀਤ ਸਿੰਘ ਮਾਲੀ ’ਤੇ ਹਮਲਾ ਕੀਤਾ ਗਿਆ ਉਨ੍ਹਾਂ ਦੇ ਟਰੱਕ ’ਤੇ ਗੋਰੇ ਲੋਕਾਂ ਨੇ ‘ਗੋ ਬੈਕ ਟੂ ਯੂਅਰ ਕੰਟਰੀ’ ਲਿਖਿਆ ਗਿਆ .

6 ਅਗਸਤ 2018 : ਕੈਲੇਫੋਰਨੀਆ ਦੇ ਮੰਟੇਕਾ ਵਿਚ 71 ਸਾਲਾ ਸਾਹਿਬ ਸਿੰਘ ਅਪਣੀ ਸਵੇਰ ਦੀ ਸੈਰ ਦਾ ਆਨੰਦ ਲੈ ਰਹੇ ਸਨ ਜਦੋਂ ਉਨ੍ਹਾਂ ’ਤੇ ਦੋ ਲੜਕਿਆਂ ਨੇ ਹਮਲਾ ਕਰ ਦਿੱਤਾ, ਜਿਨ੍ਹਾਂ ਵਿਚੋਂ ਇਕ ਸਥਾਨਕ ਪੁਲਿਸ ਮੁਖੀ ਦਾ ਬੇਟਾ ਸੀ।  ਉਨ੍ਹਾਂ ਨੇ ਸਾਹਿਬ ਸਿੰਘ ਦੇ ਮੂੰਹ ’ਤੇ ਥੁੱਕਿਆ

16 ਅਗਸਤ 2018 : ਨਿਊਜਰਸੀ ਦੇ ਈਸਟ ਓਰੇਂਜ ਵਿਚ ਤਿ੍ਰਲੋਕ ਸਿੰਘ ਅਪਣੀ ਪਾਰਕ ਡੇਲੀ ਵਿਖੇ ਸਥਿਤ ਕਰਿਆਨੇ ਦੀ ਦੁਕਾਨ ਦੇ ਅੰਦਰ ਮਿ੍ਰਤਕ ਪਾਇਆ ਗਿਆ, ਉਨ੍ਹਾਂ ’ਤੇ ਚਾਕੂ ਨਾਲ ਵਾਰ ਕੀਤੇ ਹੋਏ ਸਨ .

25 ਜੁਲਾਈ 2019 : ਕੈਲੇਫੋਰਨੀਆ ਦੇ ਮੈਦਸਟੋ ਵਿਚ ਗੁਰਦੁਆਰਾ ਸਾਹਿਬ ਦੇ ਇਕ ਗ੍ਰੰਥੀ ਅਮਰਜੀਤ ਸਿੰਘ ਦੇ ਘਰ ਦੀਆਂ ਖਿੜਕੀਆਂ ਤੋੜੀਆਂ ਗਈਆਂ, ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਅਤੇ ਅਸ਼ਲੀਲ ਗੱਲਾਂ ਕੀਤੀਆਂ। ਫ਼ਰਾਰ ਹੋਣ ਤੋਂ ਪਹਿਲਾਂ ਹਮਲਾਵਰਾਂ ਨੇ ਉਨ੍ਹਾਂ ਨੂੰ ਅਪਣੇ ਦੇਸ਼ ਵਾਪਸ ਜਾਣ ਲਈ ਵੀ ਕਿਹਾ

25 ਅਗਸਤ 2019 : ਉਤਰੀ ਕੈਲੇਫੋਰਨੀਆ ਦੇ ਟ੍ਰੇਸੀ ਸਥਿਤ ਪਾਰਕ ਵਿਚ 64 ਸਾਲਾ ਪਰਮਜੀਤ ਸਿੰਘ ਨੂੰ ਰਾਤ ਦੇ ਸਮੇਂ ਮਾਰ ਦਿੱਤਾ ਗਿਆ। ਕਤਲ ਦੇ ਦੋਸ਼ ਵਿਚ ਇਕ 21 ਸਾਲਾ ਗੋਰੇ ਨੌਜਵਾਨ ਨੂੰ ਗਿ੍ਰਫ਼ਤਾਰ ਕੀਤਾ ਗਿਆ। ਯੂਨਾਇਟਡ ਸਿੱਖਸ ਵੱਲੋਂ ਇਸ ਕੇਸ ਦੀ ਕਾਨੂੰਨੀ ਪੈਰਵੀ ਕੀਤੀ ਜਾ ਰਹੀ ਹੈ।।  ਸੋ ਇਨ੍ਹਾਂ 18 ਸਾਲਾਂ ਦੌਰਾਨ ਸਿੱਖਾਂ ਨੂੰ ਕਾਫ਼ੀ ਸੰਤਾਪ ਹੰਢਾਉਣਾ ਪਿਆ  ਪਰ ਫਿਰ ਵੀ ਸਿੱਖਾਂ ਨੇ ਹਿੰਮਤ ਨਹੀਂ ਹਾਰੀ ਅੱਜ ਸਥਿਤੀ ਇਹ ਹੈ। ਕਿ ਸਿੱਖ ਵਿਸ਼ਵ ਭਰ ਵਿਚ ਅਪਣੀ ਵੱਖਰੀ ਪਛਾਣ ਬਣਾਉਣ ਵਿਚ ਸਫ਼ਲ ਹੋਏ ਨੇ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਹਰ ਪਾਸੇ ਸ਼ਲਾਘਾ ਹੁੰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement