ਇਸ ਘਟਨਾ ਵਿਚ ਗੋਲੀ ਲੱਗਣ ਕਾਰਨ ਇਕ ਵਿਅਕਤੀ ਹੋਇਆ ਜ਼ਖ਼ਮੀ
ਔਟਵਾ : ਕੈਨੇਡਾ ਦੀ ਪੁਲਿਸ ਨੇ ਬਰੈਂਪਟਨ ’ਚ ਹੋਈ ਇਕ ਗੋਲੀਬਾਰੀ ਦੀ ਘਟਨਾ ਦੇ ਸਿਲਸਿਲੇ ਵਿਚ ਭਾਰਤੀ ਮੂਲ ਦੇ ਤਿੰਨ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤਿੰਨਾਂ ’ਤੇ ਗੋਲੀਬਾਰੀ ’ਚ ਸ਼ਾਮਲ ਹੋਣ ਦਾ ਦੋਸ਼ ਹੈ ਅਤੇ ਪੁਲਿਸ ਇਕ ਚੌਥੇ ਮੁਲਜ਼ਮ ਦੀ ਭਾਲ ਵੀ ਕਰ ਰਹੀ ਹੈ।
ਇਹ ਵਾਰਦਾਤ 7 ਅਕਤੂਬਰ ਦੀ ਰਾਤ ਰਾਤ ਲਗਭਗ 10:45 ਵਜੇ ਵਾਪਰੀ ਸੀ। ਮੈਕਵੀਨ ਡਰਾਈਵਰ ਅਤੇ ਕੈਸਲਮੋਰ ਵਿਚਕਾਰ ਸਥਿਤ ਇਕ ਪਾਰਕਿੰਗ ਸਥਾਨ ਉਤੇ ਦੋ ਧਿਰਾਂ ਵਿਚਕਾਰ ਝਗੜਾ ਸ਼ੁਰੂ ਹੋ ਗਿਆ। ਇਹ ਝੜਪ ਛੇਤੀ ਹੀ ਹਿੰਸਾ ਵਿਚ ਬਦਲ ਗਈ ਅਤੇ ਦੋਵੇਂ ਧਿਰਾਂ ਨੇ ਇਕ-ਦੂਜੇ ਉਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਇਸ ਘਟਨਾ ਵਿਚ ਗੋਲੀ ਲੱਗਣ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ।
