ਅੱਜ ਤੇ ਭਲਕੇ ਅਮਰੀਕਾ ਤੋਂ ਕੱਢੇ 276 ਭਾਰਤੀਆਂ ਨੂੰ ਲੈ ਕੇ ਦੋ ਜਹਾਜ਼ ਪੰਜਾਬ ਦੀ ਧਰਤੀ ’ਤੇ ਉਤਰਨਗੇ
Published : Feb 15, 2025, 6:52 am IST
Updated : Feb 15, 2025, 6:52 am IST
SHARE ARTICLE
 276 Indians deported from America will land in Punjab today News
276 Indians deported from America will land in Punjab today News

CM ਭਗਵੰਤ ਮਾਨ ਅੱਜ ਵਾਪਸ ਆ ਰਹੇ ਭਾਰਤੀਆਂ ਨੂੰ ਲੈਣ ਅੰਮ੍ਰਿਤਸਰ ਹਵਾਈ ਅੱਡੇ ਪਹੁੰਚਣਗੇ

ਚੰਡੀਗੜ੍ਹ, (ਭੁੱਲਰ) : ਅਮਰੀਕਾ ਤੋਂ ਡੋਨਾਲਡ ਟਰੰਪ ਸਰਕਾਰ ਵਲੋਂ ਗ਼ੈਰ ਕਾਨੂੰਨੀ ਤੌਰ ’ਤੇ ਉਥੇ ਵਸੇ ਭਾਰਤੀਆਂ ਨੂੰ ਡਿਪੋਰਟ ਕਰ ਕੇ ਭਾਰਤ ਵਾਪਸ ਭੇਜੇ ਜਾਣ ਦਾ ਸਿਲਸਿਲਾ ਜਾਰੀ ਹੈ। ਹੁਣ 15 ਅਤੇ 16 ਫ਼ਰਵਰੀ ਨੂੰ ਡਿਪੋਰਟ ਕੀਤੇ 276 ਭਾਰਤੀਆਂ ਨੂੰ ਅਮਰੀਕਾ ਤੋਂ ਲੈ ਕੇ ਯੂ.ਐਸ. ਫ਼ੌਜ ਦੇ ਦੋ ਜਹਾਜ਼ ਆ ਰਹੇ ਹਨ।

ਪਹਿਲੀ ਵਾਰ ਵੀ ਪਿਛਲੇ ਦਿਨੀ 104 ਭਾਰਤੀਆਂ ਦੀ ਉਡਾਨ ਅੰਮ੍ਰਿਤਸਰ ਹੀ ਉਤਰੀ ਸੀ ਅਤੇ ਇਸ ਵਿਰੁਧ ਪੰਜਾਬ ਦੇ ਆਗੂਆਂ ਨੇ ਸਖ਼ਤ ਪ੍ਰਤੀਕਿਰਿਆਵਾਂ ਵੀ ਦਿਤੀਆਂ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਕਾਰਨ ਕਾਫ਼ੀ ਨਾਰਾਜ਼ ਹਨ ਅਤੇ ਉਹ ਇਸ ਵਾਰ ਖ਼ੁਦ ਅੰਮ੍ਰਿਤਸਰ ਹਵਾਈ ਅੱਡੇ ਉਪਰ 16 ਫ਼ਰਵਰੀ ਨੂੰ ਪਹੁੰਚ ਕੇ ਵਾਪਸ ਆ ਰਹੇ ਭਾਰਤੀਆਂ ਨੂੰ ਮਿਲਣਗੇ।

ਮਿਲੀ ਜਾਣਕਾਰੀ ਅਨੁਸਾਰ 15 ਫ਼ਰਵਰੀ ਨੂੰ ਆਉਣ ਵਾਲੀ ਪਹਿਲੀ ਉਡਾਨ ’ਚ 119 ਭਾਰਤੀ ਲਿਆਂਦੇ ਜਾ ਰਹੇ ਹਨ। ਇਨ੍ਹਾਂ ’ਚ ਸਭ ਤੋਂ ਵੱਧ 67 ਪੰਜਾਬੀ ਦੱਸੇ ਜਾ ਰਹੇ ਹਨ ਅਤੇ 33 ਹਰਿਆਣਾ ਤੋਂ ਹਲ। ਦੂਜੀ ਉਡਾਣ ’ਚ 157 ਭਾਰਤੀਆਂ ’ਚ 20 ਪੰਜਾਬੀ ਸ਼ਾਮਲ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement