ਪਾਕਿਸਤਾਨ 'ਚ ਹਿੰਸਕ ਝੜਪ ਕਾਰਨ ਫਸੇ 800 ਸ਼ਰਧਾਲੂ ਗੁਰਦੁਆਰਾ ਪੰਜਾ ਸਾਹਿਬ ਪੁੱਜੇ 
Published : Apr 15, 2021, 1:34 pm IST
Updated : Apr 15, 2021, 1:34 pm IST
SHARE ARTICLE
Panja Sahib
Panja Sahib

ਭਾਰਤੀ ਸ਼ਰਧਾਲੂ ਪੁਲਿਸ ਅਤੇ ਰੇਂਜਰਸ ਨਾਲ 25 ਬੱਸਾਂ ਵਿਚ ਸਵਾਰ ਹੋ ਕੇ ਲਾਹੌਰ ਦੇ ਗੁਰਦੁਆਰਾ ਪੰਜਾ ਸਾਹਿਬ ਲਈ ਰਵਾਨਾ ਹੋਏ ਸਨ

ਇਸਲਾਮਾਬਾਦ : ਪਾਕਿਸਤਾਨ ਵਿਚ ਟੀਐੱਲਪੀ ਦੀ ਹਿੰਸਾ ਵਿਚ ਫਸਿਆ 800 ਤੋਂ ਜ਼ਿਆਦਾ ਭਾਰਤੀ ਸ਼ਰਧਾਲੂਆਂ ਦਾ ਜੱਥਾ ਬੁੱਧਵਾਰ ਨੂੰ ਪੰਜਾਬ ਸਾਹਿਬ ਗੁਰਦੁਆਰਾ ਪਹੁੰਚ ਗਿਆ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਕਹਾ ਕਿ ਭਾਰਤ ਆਪਣੇ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਲਈ ਪਾਕਿਸਤਾਨ ਦੇ ਅਧਿਕਾਰੀਆਂ ਦੇ ਨਾਲ ਸਪੰਰਕ ਵਿਚ ਹੈ। 

The pilgrims are limited to the Gurdwara in Panja SahibPanja Sahib

ਭਾਰਤੀ ਸ਼ਰਧਾਲੂਆਂ ਦਾ ਜੱਥਾ ਸੋਮਵਾਰ ਨੂੰ ਵਿਸਾਖੀ ਉਤਸਵ ਵਿਚ ਸ਼ਾਮਲ ਹੋਣ ਲਈ ਵਾਹਘਾ ਬਾਰਡਰ ਜਰੀਏ ਲਾਹੌਰ ਪੁੱਜਾ ਸੀ। ਇਹ ਸਿੱਖ ਸ਼ਰਧਾਲੂ ਪੰਜਾ ਸਾਹਿਬ ਵਿਖੇ ਹੋਣ ਵਾਲੇ ਵਿਸਾਖੀ ਤਿਉਹਾਰ ਵਿਚ ਸ਼ਾਮਲ ਹੋਣ ਲਈ ਗਏ ਹੋਏ ਹਨ। ਸਿੱਖ ਸ਼ਰਧਾਲੂ ਹਸਨ ਅਬਦਾਲ ਵਿਖੇ ਗੁਰਦੁਆਰਾ ਪੰਜਾ ਸਾਹਿਬ ਲਈ 25 ਬੱਸਾਂ ਵਿਚ ਮੰਗਲਵਾਰ ਦੁਪਹਿਰ ਲਾਹੌਰ ਤੋਂ ਰਵਾਨਾ ਹੋਏ। ਇਨ੍ਹਾਂ ਬੱਸਾਂ ਦੀ ਸੁਰੱਖਿਆ ਨੂੰ ਪਾਕਿਸਤਾਨ ਪੰਜਾਬ ਪੁਲਿਸ ਅਤੇ ਪਾਕਿਸਤਾਨੀ ਰੇਂਜਰਾਂ ਨੇ ਸੰਭਾਲਿਆ ਸੀ।

Photo

ਫਰਾਂਸ ਵਿਚ ਪੈਗੰਬਰ ਮੁਹੰਮਦ ਦਾ ਕਾਰਟੂਨ ਪ੍ਰਕਾਸ਼ਿਤ ਕਰਨ ਦੇ ਮਾਮਲੇ ਵਿਚ ਫ੍ਰਾਂਸੀਸੀ ਰਾਜਦੂਤ ਨੂੰ ਇੱਥੋਂ ਕੱਢਣ ਦੀ ਮੰਗ ਨੂੰ ਲੈ ਕੇ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐਲ.ਪੀ.) ਦੇ ਸਮਰਥਕਾਂ ਵੱਲੋਂ ਸੜਕਾਂ ਬੰਦ ਕੀਤੇ ਜਾਣ ਕਾਰਨ ਉਨ੍ਹਾਂ ਦੀ ਯਾਤਰਾ ਪ੍ਰਭਾਵਿਤ ਹੋਈ। ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ 800 ਤੋਂ ਜ਼ਿਆਦਾ ਭਾਰਤੀ ਸਿੱਖਾਂ ਨੇ ਹਸਨ ਅਬਦਾਲ ਵਿਚ ਗੁਰਦੁਆਰਾ ਪੰਜਾ ਸਾਹਿਬ ਵਿਚ ਵਿਸਾਖੀ ਮਨਾਈ।

ਉਨ੍ਹਾਂ ਕਿਹਾ ਕਿ ਭਾਰਤੀ ਸ਼ਰਧਾਲੂ ਪੁਲਿਸ ਅਤੇ ਰੇਂਜਰਸ ਨਾਲ 25 ਬੱਸਾਂ ਵਿਚ ਸਵਾਰ ਹੋ ਕੇ ਲਾਹੌਰ ਦੇ ਗੁਰਦੁਆਰਾ ਪੰਜਾ ਸਾਹਿਬ ਲਈ ਰਵਾਨਾ ਹੋਏ। ਅਧਿਕਾਰੀ ਨੇ ਕਿਹਾ, ‘ਟੀ.ਐਲ.ਪੀ. ਦੇ ਪ੍ਰਦਰਸ਼ਨ ਦੌਰਾਨ ਸੜਕਾਂ ਬੰਦ ਹੋਣ ਕਾਰਨ ਸਿੱਖ ਯਾਤਰੀ 14 ਘੰਟੇ ਦੇ ਸਫ਼ਰ ਦੇ ਬਾਅਦ ਬੁੱਧਵਾਰ ਸਵੇਰੇ 4 ਵਜੇ ਤੋਂ ਬਾਅਦ ਹਸਨ ਅਬਦਾਲ ਪੁੱਜੇ, ਜਿੱਥੇ ਪਹੁੰਚਣ ਵਿਚ ਸਿਰਫ਼ 3 ਘੰਟੇ ਲੱਗਦੇ ਹਨ।’ ਬੁੱਧਵਾਰ ਨੂੰ ਉਨ੍ਹਾਂ ਨੇ ਮੁੱਖ ਪ੍ਰੋਗਰਾਮ ਵਿਚ ਹਿੱਸਾ ਲਿਆ, ਜਿਸ ਵਿਚ ਕਈ ਸਥਾਨਕ ਲੋਕਾਂ ਨੇ ਵੀ ਸ਼ਿਰਕਤ ਕੀਤੀ। ਭਾਰਤੀ ਸਿੱਖ ਪਾਕਿਸਤਾਨ ਵਿਚ ਦਿਨ ਦੇ ਠਹਿਰਾਅ ਦੌਰਾਨ ਪੰਜਾਬ ਵਿਚ ਹੋਰ ਪਵਿੱਤਰ ਸਥਾਨਾਂ ਦੀ ਵੀ ਯਾਤਰਾ ਕਰਨਗੇ।

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement