
ਉਹ ਮਹਿਜ ਡੇਢ ਸਾਲ ਪਹਿਲਾਂ ਸਰੀ (ਕੈਨੇਡਾ) ਵਿਖੇ ਗਿਆ ਸੀ
Husband dies of heart attack hours before wife's arrival in Canada
ਫ਼ਰੀਦਕੋਟ ਦੇ ਮਹਿਜ 33 ਸਾਲਾ ਨੌਜਵਾਨ ਸੁਖਦੀਪ ਸਿੰਘ (ਡੋਲਰ ਸੰਧੂ) ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਨਾਲ ਹੋਈ ਅਚਾਨਕ ਮੌਤ ਕਾਰਨ ਇਲਾਕੇ ’ਚ ਸੋਗ ਦਾ ਮਾਹੌਲ ਪੈਦਾ ਹੋ ਗਿਆ। ਉਹ ਮਹਿਜ ਡੇਢ ਸਾਲ ਪਹਿਲਾਂ ਸਰੀ (ਕੈਨੇਡਾ) ਵਿਖੇ ਗਿਆ ਸੀ ਤੇ ਪਿੱਛੇ ਉਸਦੀ ਪਤਨੀ ਪ੍ਰਦੀਪ ਕੌਰ ਅਤੇ ਤਿੰਨ ਸਾਲ ਦੇ ਬੇਟੇ ਗੁਰਸਿਮਰਨਜੀਤ ਸਿੰਘ ਨੇ ਅਜੇ ਕੈਨੇਡਾ ਜਾਣਾ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਡੋਲਰ ਸੰਧੂ ਦੇ ਪਿਤਾ ਮਨਵੀਰ ਸਿੰਘ ਸੰਧੂ ਅਤੇ ਮਾਤਾ ਅਮਰਜੀਤ ਕੌਰ ਨੇ ਦਸਿਆ ਕਿ ਡੋਲਰ ਦੀ ਪਤਨੀ ਪ੍ਰਦੀਪ ਕੌਰ ਦਾ ਵੀਜ਼ਾ ਲੱਗਾ ਤਾਂ ਪ੍ਰਵਾਰਕ ਮੈਂਬਰ ਉਸ ਨੂੰ ਬਕਾਇਦਾ ਜਹਾਜ਼ ’ਚ ਬਿਠਾ ਕੇ ਆਏ, ਪ੍ਰਦੀਪ ਕੌਰ ਅਜੇ ਕੈਨੇਡਾ ਪਹੁੰਚੀ ਹੀ ਨਹੀਂ ਸੀ ਕਿ ਮਨਹੂਸ ਖ਼ਬਰ ਆ ਗਈ, ਡੋਲਰ ਸੰਧੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।