
ਪੰਜਾਬ 'ਚ ਕੋਰੋਨਾ ਬੇਕਾਬੂ ਹੋਣ ਲੱਗਾ
ਇਕੋ ਦਿਨ 'ਚ 22 ਮੌਤਾਂ, 6883 ਨਵੇਂ ਮਾਮਲੇ
ਚੰਡੀਗੜ੍ਹ, 15 ਜਨਵਰੀ (ਸਸਸ) : ਕੁੱਝ ਹੀ ਦਿਨਾਂ ਵਿਚ ਰਫ਼ਤਾਰ ਵਿਚ ਤੇਜ਼ੀ ਫੜਦਿਆਂ ਪੰਜਾਬ ਵਿਚ ਕੋਰੋਨਾ ਬੇਕਾਬੂ ਹੁੰਦਾ ਦਿਖਾਈ ਦੇ ਰਿਹਾ ਹੈ | ਬੀਤੇ 24 ਘੰਟਿਆਂ ਵਿਚ ਇਕ ਹੀ ਦਿਨ ਦੌਰਾਨ ਮੌਤਾਂ ਦਾ ਅੰਕੜਾ ਲਗਾਤਾਰ ਵਧਿਆ ਹੈ | ਅੱਜ ਸ਼ਾਮ ਤਕ 22 ਮੌਤਾਂ ਹੋ ਚੁਕੀਆਂ ਹਨ | ਕੋਰੋਨਾ ਦੇ ਪਾਜ਼ੇਟਿਵ ਮਾਮਲਿਆਂ ਵਿਚ ਵੀ ਪ੍ਰਤੀ ਦਿਨ 1,000 ਤੋਂ ਉਪਰ ਦਾ ਵਾਧਾ ਹੋ ਰਿਹਾ ਹੈ | ਅੱਜ 6883 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ | ਇਨ੍ਹਾਂ ਵਿਚ ਸੱਭ ਤੋਂ ਵੱਧ ਮੋਹਾਲੀ ਵਿਚ 1497, ਲੁਧਿਆਣਾ ਵਿਚ 1283 ਮਾਮਲੇ ਸਾਹਮਣੇ ਆਏ ਹਨ | ਮੌਤਾਂ ਦੇ ਅੰਕੜਿਆਂ ਅਨੁਸਾਰ ਇਕੱਲੇ ਪਟਿਆਲਾ ਵਿਚ 6 ਤੇ ਲੁਧਿਆਣਾ ਵਿਚ ਅੱਜ 5 ਮੌਤਾਂ ਹੋਈਆਂ ਹਨ | ਇਸ ਤੋਂ ਬਾਅਦ ਅੰਮਿ੍ਤਸਰ ਵਿਚ 3, ਫ਼ਤਿਹਗੜ੍ਹ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿਚ 2-2 ਅਤੇ ਸੰਗਰੂਰ ਤੇ ਮੋਹਾਲੀ ਵਿਚ 1-1 ਮਰੀਜ਼ ਦੀ ਮੌਤ ਕੋਰੋਨਾ ਕਾਰਨ ਹੋਈ ਹੈ |