
ਕੋਰਹੋਨੇਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਮਰੀਕੀ ਵਿਦੇਸ਼ ਸੇਵਾ ਨਾਲ ਕੀਤੀ ਸੀ।
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤੀ-ਅਮਰੀਕੀ ਦੀ ਅਮਰੀਕੀ ਡਿਪਲੋਮੈਟ ਰਚਨਾ ਸਚਦੇਵ ਕੋਰਹੋਨੇਨ ਨੂੰ ਮਾਲੀ ਵਿੱਚ ਆਪਣਾ ਰਾਜਦੂਤ ਨਿਯੁਕਤ ਕੀਤਾ ਹੈ। ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਰਹੋਨੇਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਮਰੀਕੀ ਵਿਦੇਸ਼ ਸੇਵਾ ਨਾਲ ਕੀਤੀ ਸੀ। ਉਹ ਵਰਤਮਾਨ ਵਿਚ ਅਮਰੀਕੀ ਵਿਦੇਸ਼ ਵਿਭਾਗ ਨੇੜੇ ਜੁਆਇੰਟ ਐਗਜ਼ੀਕਿਊਟਿਵ ਬਿਊਰੋ ਆਫ਼ ਈਸਟਰਨ ਅਫੇਅਰਜ਼ ਅਤੇ ਸਾਊਥ, ਸੈਂਟਰਲ ਏਸ਼ੀਅਨ ਬਿਊਰੋ ਦੇ ਉਪ-ਸਹਾਇਕ ਸਕੱਤਰ ਅਤੇ ਕਾਰਜਕਾਰੀ ਨਿਰਦੇਸ਼ਕ ਦੇ ਅਹੁਦੇ 'ਤੇ ਤਾਇਨਾਤ ਹੈ।
Rachna Sachdeva Korhonen
ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੋਰਹੋਨੇਨ ਇਸ ਤੋਂ ਪਹਿਲਾਂ ਸਾਊਦੀ ਅਰਬ ਦੇ ਧਰਾਨ ਸਥਿਤ ਅਮਰੀਕੀ ਵਣਜ ਦੂਤਘਰ ਵਿਚ ਕੌਂਸਲ ਜਨਰਲ ਅਤੇ ਪ੍ਰਮੁੱਖ ਅਧਿਕਾਰੀ ਅਹੁਦੇ 'ਤੇ ਸੇਵਾਵਾਂ ਦੇ ਚੁੱਕੀ ਹੈ। ਉਨ੍ਹਾਂ ਕੋਲੰਬੋ ਸਥਿਤ ਅਮਰੀਕੀ ਦੂਤਘਰ ਦੇ ਪ੍ਰਬੰਧਨ ਸੈੱਲ ਦੀ ਅਗਵਾਈ ਸੰਭਾਲੀ ਸੀ ਅਤੇ ਵਾਸ਼ਿੰਗਟਨ ਵਿਚ ਪ੍ਰਬੰਧਨ ਦੇ ਅੰਡਰ ਸੈਕਟਰੀ ਦੇ ਵਿਸ਼ੇਸ਼ ਸਹਾਇਕ ਵਜੋਂ ਵੀ ਕੰਮ ਕੀਤਾ। ਜ਼ਿਕਰਯੋਗ ਹੈ ਕਿ ਬਾਈਡੇਨ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਚਾਹੁੰਦੇ ਹਨ ਕਿ ਭਾਰਤੀ-ਅਮਰੀਕੀ ਡਿਪਲੋਮੈਟ ਪੁਨੀਤ ਤਲਵਾਰ ਨੂੰ ਮੋਰੱਕੋ, ਜਦੋਂ ਕਿ ਭਾਰਤੀ ਮੂਲ ਦੀ ਸਿਆਸੀ ਕਾਰਕੁਨ ਸ਼ੇਫਾਲੀ ਰਾਜ਼ਦਾਨ ਦੁੱਗਲ ਨੂੰ ਨੀਦਰਲੈਂਡਜ਼ ਵਿਚ ਆਪਣਾ ਰਾਜਦੂਤ ਨਿਯੁਕਤ ਕੀਤਾ ਜਾਵੇ।