ਨਿਊਜ਼ੀਲੈਂਡ ’ਚ ਸਾਬਤ ਸੂਰਤ ਨੌਜਵਾਨ ਹਰਅੰਸ਼ ਸਿੰਘ ਨੇ ਬਾਕਸਿੰਗ ਵਿਚ ਜਿਤਿਆ ਸੋਨ ਤਮਗ਼ਾ
Published : Jun 16, 2022, 11:34 am IST
Updated : Jun 16, 2022, 11:34 am IST
SHARE ARTICLE
Haransh Singh wins gold in boxing in New Zealand
Haransh Singh wins gold in boxing in New Zealand

ਕਾਇਮ ਰਖਿਆ ਸਿੱਖੀ ਸਰੂਪ, ਖੇਡ ਚਾਹੇ ਜ਼ੋਰ ਅਜ਼ਮਾਈ ਦੀ

 

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਵਸਦੇ ਕਈ ਸਿੱਖ ਨੌਜਵਾਨ ਜਿਥੇ ਅਪਣੇ ਧਰਮ, ਸਭਿਆਚਾਰ ਅਤੇ ਜਨਮ ਤੋਂ ਮਿਲਿਆ ਸਿੱਖ ਵਿਰਸਾ ਸੰਭਾਲੀ ਇਕ ਸੰਤੁਲਿਤ ਬਣਾ ਕੇ ਇਨ੍ਹਾਂ ਦੇਸ਼ਾਂ ਦੇ ਬਿਹਤਰ ਬਾਸ਼ਿੰਦੇ ਬਣ ਰਹੇ ਹਨ, ਉਥੇ ਸਥਾਨਕ ਸੰਸਥਾਵਾਂ ਵੀ ਉਨ੍ਹਾਂ ਨੂੰ ਅਪਣੇ ਵਿਚ ਸ਼ਾਮਲ ਕਰ ਕੇ ਮਾਣ ਮਹਿਸੂਸ ਕਰਦੀਆਂ ਹਨ। 2 ਸਾਲ ਪਹਿਲਾਂ ਔਕਲੈਂਡ ਬਾਕਸਿੰਗ ਐਸੋਸੀਏਸ਼ਨ ਵਿਚ ਪੁੱਜਣ ਵਾਲਾ ਪਹਿਲਾ ਸਾਬਤ ਸੂਰਤ ਸਿੱਖ ਬਾਕਸਰ ਹਰਅੰਸ਼ ਸਿੰਘ ਬਣਿਆ ਸੀ। ਹੁਣ 18 ਸਾਲਾ ਇਸ ਨੌਜਵਾਨ ਹਰਅੰਸ਼ ਸਿੰਘ ਨੇ ਬਾਕਸਿੰਗ ਦਾ ਸਫ਼ਰ ਅਗਲੇ ਪੜਾਅ ’ਤੇ ਪਹੁੰਚਾਉਂਦਿਆਂ ਫਿਰ ਇਥੇ ਵਸਦੇ ਅਤੇ ਸਮੁੱਚੇ ਸਿੱਖ ਭਾਈਚਾਰੇ ਦਾ ਨਾਂਅ ਹੋਰ ਉਚਾ ਕਰ ਦਿਤਾ ਹੈ।

Haransh Singh wins gold in boxing in New ZealandHaransh Singh wins gold in boxing in New Zealand

ਨਿਊਜ਼ੀਲੈਂਡ ਵਿਚ ਪਹਿਲੀ ਵਾਰ ਹੋਇਆ ਕਿ ਇਕ ਸਿੱਖ ਬਾਕਸਰ ਹਰਅੰਸ਼ ਸਿੰਘ ਨੇ 63.5 ਕਿਲੋਗ੍ਰਾਮ ਵਰਗ ਅਧੀਨ ਨਾਰਥ ਆਈਲੈਂਡ ਗੋਲਡਨ ਗਲੋਵ ਚੈਂਪੀਅਨਸ਼ਿਪ ਵਿਚ ਸੋਨ ਤਮਗ਼ਾ ਜਿਤਿਆ ਹੈ। ਇਸ ਨੌਜਵਾਨ ਦੀ ਚੋਣ ਹੁਣ ਆਕਲੈਂਡ ਸਟੇਟ ਟੀਮ ਵਿਚ ਵੀ ਹੋ ਗਈ ਹੈ ਅਤੇ ਇਹ ਅਕਤੂਬਰ ਮਹੀਨੇ ਹੋ ਰਹੀਆਂ ਨੈਸ਼ਨਲ ਖੇਡਾਂ ਵਿਚ ਔਕਲੈਂਡ ਦੀ ਨੁਮਾਇੰਦਗੀ ਕਰੇਗਾ। ਇਹ ਵੀ ਇਥੇ ਪਹਿਲੀ ਵਾਰ ਹੋਵੇਗਾ ਕਿ ਬਾਕਸਿੰਗ ਵਿਚ ਇਕ ਸਿੱਖ ਬਾਕਸਰ ਅਗਵਾਈ ਕਰਦਾ ਵਿਖਾਈ ਦੇਵੇਗਾ। ਨਿਊਜ਼ੀਲੈਂਡ ਦੇ ਵਿਚ ਇਸ ਦਾ ਰੈਂਕ ਇਸ ਵੇਲੇ ਨੰਬਰ 2 ਹੈ। ਪਾਕੂਰੰਗਾ ਕਾਲਜ ਨੇ ਵੀ ਅਪਣੇ ਇਸ ਵਿਦਿਆਰਥੀ ਨੂੰ ਵਧਾਈ ਦਿਤੀ ਹੈ।

ਕੋਰੋਨਾ ਦੇ ਚਲਦਿਆਂ ਇਸ ਸਿੱਖ ਨੌਜਵਾਨ ਦੀ ਪ੍ਰੈਕਟਿਸ ਭਾਵੇਂ ਕੱੁਝ ਪ੍ਰਭਾਵਤ ਹੋਈ ਪਰ ਉਸ ਦੇ ਕੋਚਾਂ ਲਾਂਸ ਰੇਵਿਲ ਅਤੇ ਜੋਨੇ ਨੇ ਸਾਰੀਆਂ ਕਮੀਆਂ ਪੂਰੀਆਂ ਕਰਵਾ ਦਿਤੀਆਂ। ਇਸ ਨੌਜਵਾਨ ਨੇ ਸਿੱਖ ਬੱਚਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਸਿੱਖੀ ਸਰੂਪ ਵਿਚ ਰਹਿ ਕੇ ਬਾਕਸਿੰਗ ਵਿਚ ਆ ਸਕਦੇ ਹਨ ਜਿਸ ਨਾਲ ਸਮੁੱਚੀ ਕਮਿਊਨਿਟੀ ਮਾਣ ਮਹਿਸੂਸ ਕਰੇਗੀ। ਹਰਅੰਸ਼ ਸਿੰਘ ਪਾਕੂਰੰਗਾ ਕਾਲਜ ਦਾ ਪੜਿ੍ਹਆ ਹੈ।

Sikh youth beaten in Canada
Sikh youth

ਸ. ਜਸਜੀਤ ਸਿੰਘ ਅਤੇ ਸ੍ਰੀਮਤੀ ਜਤਿੰਦਰ ਕੌਰ  ਗੋਇੰਦਵਾਲ (ਤਰਨਤਾਰਨ) ਦਾ ਇਹ ਹੋਣਹਾਰ ਪੁੱਤਰ ਅਪਣੇ ਪ੍ਰਵਾਰ ਦੇ ਨਾਲ 4 ਕੁ ਸਾਲ ਪਹਿਲਾਂ ਹੀ ਇੰਡੀਆ ਤੋਂ ਇਥੇ ਆ ਕੇ ਵਸਿਆ ਹੈ। ਇਸ ਨੌਜਵਾਨ ਨੇ ਸਿੱਖੀ ਸਰੂਪ ਬਣਾਈ ਰਖਿਆ ਹੋਇਆ ਹੈ, ਚਾਹੇ ਉਸ ਦੀ ਖੇਡ ਜ਼ੋਰ ਅਜ਼ਮਾਈ ਕਰਨ ਵਾਲੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement