ਅਮਰੀਕਾ ’ਚ ਨਫ਼ਰਤੀ ਹਿੰਸਾ ਦੇ ਮਾਮਲੇ ਜਾਰੀ, ਬਸ ’ਚ ਸਿੱਖ ਦੀ ਪੱਗ ਉਤਾਰਨ ਦੀ ਕੋਸ਼ਿਸ਼
Published : Oct 16, 2023, 9:11 pm IST
Updated : Oct 16, 2023, 9:26 pm IST
SHARE ARTICLE
Suspect
Suspect

ਨਿਊਯਾਰਕ ਪੁਲਿਸ ਨੇ ਸ਼ੱਕ ਦੀਆਂ ਤਸਵੀਰਾਂ ਜਾਰੀ ਕੀਤੀਆਂ

ਰਿਚਮੰਡ ਹਿੱਲ (ਕੁਈਨਜ਼): ਅਮਰੀਕਾ ’ਚ ਸਿੱਖਾਂ ਵਿਰੁਧ ਨਫ਼ਰਤੀ ਹਿੰਸਾ ਦੇ ਮਾਮਲੇ ਜਾਰੀ ਹਨ। ਤਾਜ਼ਾ ਮਾਮਲੇ ’ਚ ਨਿਊਯਾਰਕ ਦੀ ਇਕ ਬੱਸ ’ਚ ਸਫ਼ਰ ਰਹੇ ਸਿੱਖ ਨੌਜੁਆਨ ਨੂੰ ਇਸ ਨਫ਼ਰਤੀ ਹਿੰਸਾ ਦਾ ਸਾਹਮਣਾ ਕਰਨਾ ਪਿਆ।

ਪੁਲਿਸ ਅਨੁਸਾਰ ਸਿੱਖ ਨੌਜੁਆਨ ਅਤੇ ਹਮਲਾਵਰ ਦੋਵੇਂ ਰਿਚਮੰਡ ਹਿੱਲ ’ਚ ਇਕ ਹੀ ਸ਼ਟਲ ਬੱਸ ’ਚ ਸਵੇਰੇ 9 ਵਜੇ ਸਫ਼ਰ ਕਰ ਰਹੇ ਸਨ ਜਦੋਂ ਸ਼ੱਕੀ ਵਿਅਕਤੀ 19 ਸਾਲਾਂ ਦੇ ਪੀੜਤ ਕੋਲ ਆਇਆ ਅਤੇ ਉਸ ਦੀ ਪੱਗ ਵਲ ਇਸ਼ਾਰਾ ਕਰਦਿਆਂ ਕਿਹਾ, ‘‘ਅਸੀਂ ਇਸ ਦੇਸ਼ ’ਚ ਇਹ ਨਹੀਂ ਪਹਿਨਦੇ, ਉਤਾਰ ਇਸ ਨੂੰ।’’  ਫਿਰ ਉਸ ਨੇ ਸਿੱਖ ਨੌਜੁਆਨ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ ਅਤੇ ਉਸ ਦੀ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ।

ਇਹ ਸਭ ਕਰਨ ਤੋਂ ਬਾਅਦ ਵੀ ਸ਼ੱਕੀ ਬੱਸ ’ਚੋਂ ਉਤਰ ਕੇ ਭੱਜਣ ’ਚ ਸਫ਼ਲ ਰਿਹਾ। ਪੀੜਤ ਸਿੱਖ ਨੇ ਮੌਕੇ ’ਤੇ ਅਪਣੀਆਂ ਸੱਟਾਂ ਦਾ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿਤਾ। ਪੁਲਿਸ ਨੇ ਸ਼ੱਕੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਨਿਊਯਾਰਕ ਪੁਲਿਸ ਦੀ ਨਫ਼ਰਤੀ ਜੁਰਮ ਇਕਾਈ ਇਸ ਦੀ ਜਾਂਚ ਕਰ ਰਹੀ ਹੈ।

SHARE ARTICLE

ਏਜੰਸੀ

Advertisement

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM
Advertisement