ਹਰੀਕੇ ਜਲਗਾਹ ’ਚ ਕੁਲ 100 ਪ੍ਰਜਾਤੀਆਂ ਦੇ 50,000 ਪ੍ਰਵਾਸੀ ਪੰਛੀਆਂ ਦੀ ਆਮਦ
Published : Dec 16, 2024, 9:20 am IST
Updated : Dec 16, 2024, 9:28 am IST
SHARE ARTICLE
Arrival of 50,000 migratory birds of 100 species in Harike reservoir
Arrival of 50,000 migratory birds of 100 species in Harike reservoir

ਵਿਭਾਗ ਵਲੋਂ ਝੀਲ ਕਿਨਾਰੇ ਦਿਨ-ਰਾਤ ਦੀ ਗਸ਼ਤ ਵਧਾਈ ਗਈ : ਰੇਜ ਅਫ਼ਸਰ

ਪੱਟੀ/ਹਰੀਕੇ ਪੱਤਣ (ਅਜੀਤ ਸਿੰਘ ਘਰਿਆਲਾ/ਗਗਨਦੀਪ ਸਿੰਘ) : ਹਰੀਕੇ ਝੀਲ ਜਿਸ ਨੂੰ ਹਰੀਕੇ ਪੱਤਣ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ। ਇਹ ਬਹੁਤ ਡੂੰਗੀ ਅਤੇ ਵੱਡੀ ਪਾਣੀ ਦੀ ਸਿਲ੍ਹੀ ਥਾਂ ਹੈ। ਇੱਥੇ ਸਤਲੁਜ  ਅਤੇ ਬਿਆਸ ਦਰਿਆਵਾਂ ਦਾ ਸੰਗਮ ਹੁੰਦਾ ਹੈ। ਹਰੀਕੇ ਪੱਤਣ ਜਿੱਥੇ ਹਰ ਸਾਲ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰ ਕੇ ਪ੍ਰਵਾਸੀ ਪੰਛੀ ਸਰਦ ਰੁੱਤ ਵਿਚ ਮਹਿਮਾਨ ਬਣ ਆਉਂਦੇ ਹਨ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ਾਰਾਂ ਦੀ ਗਿਣਤੀ ਵਿਚ ਰੰਗ ਬਿਰੰਗੇ ਪੰਛੀ ਪਾਣੀ ਵਿਚ ਕਲੋਲਾਂ ਕਰਦੇ ਦੇਖੇ ਜਾ ਰਹੇ ਹਨ, ਜਿਸ ਨਾਲ ਝੀਲ ਦੀ ਸੁੰਦਰਤਾ ਹੋਰ ਸ਼ਾਨਦਾਰ ਨਜ਼ਰ ਆਉਂਦੀ ਹੈ।

ਜ਼ਿਕਰਯੋਗ ਹੈ ਕਿ ਇਸ ਸਾਲ ਸਰਦ ਰੁੱਤ ’ਚ ਦੇਰੀ ਕਾਰਨ ਪ੍ਰਵਾਸੀ ਪੰਛੀਆਂ ਦੀ ਆਮਦ ਵੀ ਦੇਰ ਨਾਲ ਹੋਈ ਹੈ। ਇਹ ਪੰਛੀ ਯੂਰਪ ਦੇਸ਼ਾਂ ’ਚ ਠੰਢ ਬਹੁਤ ਜ਼ਿਆਦਾ ਵਧਣ ਕਾਰਨ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰ ਕੇ ਹਰੀਕੇ ਪੱਤਣ ਪਹੁੰਚਦੇ ਹਨ। ਜਿਸ ਨਾਲ ਹਰੀਕੇ ਝੀਲ ’ਤੇ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਮੌਜੂਦਗੀ ਦਾ ਨਜ਼ਾਰਾ ਦੇਖਣ ਹਜ਼ਾਰਾਂ ਦੀ ਗਿਣਤੀ ਵਿਚ ਸੈਲਾਨੀ ਪਹੁੰਚਦੇ ਹਨ। ਇਸ ਵਾਰ ਮੌਸਮ ਬਦਲਦਿਆਂ ਹਰੀਕੇ ਜਲਗਾਹ ਵਿਚ ਕੁੱਲ 100 ਪ੍ਰਜਾਤੀਆਂ ਦੇ 50,000 ਪਰਵਾਸੀ ਪੰਛੀਆਂ ਦੀ ਆਮਦ ਹੋਈ ਹੈ।

ਵਿਭਾਗ ਦੇ ਰੇਜ ਅਫ਼ਸਰ ਕਮਲਜੀਤ ਸਿੰਘ ਨੇ ਜਾਣਕਾਰੀ ਦਿਤੀ ਕਿ ਇਸ ਸਮੇਂ ਹਜ਼ਾਰਾਂ ਪ੍ਰਵਾਸੀ ਪੰਛੀ ਹਰੀਕੇ ਝੀਲ ਵਿਚ ਆਏ ਹਨ, ਜਿਨ੍ਹਾਂ ਵਿਚ ਨਾਰਥਨ ਸਵਲਰ, ਕੋਮ ਪੇਚਾਰਡ, ਰੈੱਡ ਕਰੱਸਟਡ ਪੇਚਾਰਡ, ਟਫ਼ਟਫ਼ ਡੱਕ, ਗਡਵਾਲ, ਗ੍ਰੇਲੈਗ ਗੀਜ਼, ਬਾਰ ਹੈਡਿਡ ਗੀਜ਼, ਕੂਟ, ਲਿਟਲ ਗਰੈਥ ਅਤੇ ਮੋਲਾਰਡ ਅਦਿ ਪ੍ਰਮੁੱਖ ਹਨ। ਰੇਂਜ ਅਫ਼ਸਰ ਕਮਲਜੀਤ ਸਿੰਘ ਨੇ ਕਿਹਾ ਕਿ ਪੰਛੀਆਂ ਦੀ ਵਧਦੀ ਆਮਦ ਨੂੰ ਵੇਖਦਿਆਂ ਵਿਭਾਗ ਵਲੋਂ ਦਿਨ-ਰਾਤ ਦੀ ਗਸ਼ਤ ਝੀਲ ਕਿਨਾਰੇ ਵਧਾਈ ਗਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement