
ਕੇਂਦਰ ਸ਼ਾਸ਼ਿਤ ਪ੍ਰਦੇਸ਼ ਲਦਾਖ ‘ਚ ‘ਚਾਦਰ ਟ੍ਰੇਕ’ਦੇ ਦੌਰਾਨ ਫਸੇ 107 ਲੋਕਾਂ ਨੂੰ ਬਚਾਉਣ...
ਨਵੀਂ ਦਿੱਲੀ: ਕੇਂਦਰ ਸ਼ਾਸ਼ਿਤ ਪ੍ਰਦੇਸ਼ ਲਦਾਖ ‘ਚ ‘ਚਾਦਰ ਟ੍ਰੇਕ’ਦੇ ਦੌਰਾਨ ਫਸੇ 107 ਲੋਕਾਂ ਨੂੰ ਬਚਾਉਣ ‘ਚ ਮੱਦਦ ਕੀਤੀ, ਬਚਾਏ ਗਏ ਲੋਕਾਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਸਦੀ ਜਾਣਕਾਰੀ ਦਿੱਤੀ। ਭਾਰਤੀ ਹਵਾਈ ਫ਼ੌਜ ਨੇ ਲਦਾਖ ਦੇ ਨਵੀ ਗਠਿਨ ਕੀਤੀ ਨਾਗਰਿਕ ਪ੍ਰਸ਼ਾਸਨ, ਫ਼ੌਜ ਦੀਆਂ ਇਕਾਈਆਂ ਅਤੇ ਸਥਾਨਕ ਆਫ਼ਤਾਂ ਰਾਹਤ ਟੀਮਾਂ ਦੇ ਲਈ ਕੀਤੇ ਗਏ ਬਚਾਅ ਅਭਿਆਨ ਦੇ ਬਾਰੇ ਟਵੀਟ ਕੀਤਾ।
Ladakh
ਭਾਰਤੀ ਹਵਾਈ ਫ਼ੌਜ ਨੇ ਟਵੀਟ ਕੀਤਾ ਕਿ ਭਾਰਤੀ ਹਵਾਈ ਫ਼ੌਜ ਦੇ ਹੈਕੀਕਾਪਟਰਾਂ ਨੇ ਵੀਰਵਾਰ ਨੂੰ ਦੁਪਹਿਰ ਫਸੇ ਹੋਰ ਟ੍ਰੇਕਰਸ ਦੇ ਨਾਲ 9 ਵਿਦੇਸ਼ੀ ਨਾਗਰਿਕਾਂ ਨੂੰ ਸਫ਼ਲਤਾਪੂਰਵਕ ਹਵਾਈ ਮਾਰਗ ਨਾਲ ਬਚਾਇਆ। ਲਦਾਖ ਦੀ ਇਕ ਬਿਮਾਰ ਔਰਤ ਯਾਤਰੀ ਨੂੰ ਹਵਾਈ ਫ਼ੌਜ ਦੇ ਡਾਕਟਰ ਕਰਮਚਾਰੀਆਂ ਵੱਲੋਂ ਜਮੀਨ ਉਤੇ ਅਤੇ ਹੋਰ ਉਡਾਨ ਦੌਰਾਨ ਜਰੂਰੀ ਇਲਾਜ ਦੀ ਸਹੂਲਤ ਦਿੱਤੀ ਗਈ।
Ladakh
ਭਾਰਤੀ ਹਵਾਈ ਫ਼ੌਜ ਨੇ ਅਪਣੇ ਬਿਆਨ ਵਿਚ ਕਿਹਾ ਕਿ ਇਸਦੇ ਹੈਲੀਕਾਪਟਰਾਂ ਨੇ ਪਿਛਲੇ ਦੋ ਦਿਨਾਂ ਵਿਚ 107 ਲੋਕਾਂ ਨੂੰ ਬਚਾਇਆ ਹੈ। ਬਿਆਨ ਵਿਚ ਕਿਹਾ ਗਿਆ ਕਿ ਭਾਰਤੀ ਹਵਾਈਫ਼ੌਜ ਬਚਾਅ ਅਭਿਆਨ ਉਦੋਂ ਤੱਕ ਜਾਰੀ ਰੱਖੇਗੀ ਜਦੋਂ ਤੱਕ ਕਿ ਸਾਰੇ ਫਸੇ ਹੋਏ ਟ੍ਰੇਕਰਸ, ਗਈਡ ਅਤੇ ਪੋਰਟਰਸ ਨੂੰ ਸੁਰੱਖਿਅਤ ਬਾਹਰ ਨਹੀਂ ਕੱਢ ਦਿੱਤਾ ਜਾਂਦਾ।
Air Force
ਦੱਸ ਦਈਏ ਕਿ ਹਾਲ ਹੀ ‘ਚ ਜੰਮੂ ਕਸ਼ਮੀਰ ‘ਚ ਜਿੱਥੇ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ ‘ਚ ਸੀਤ ਲਹਿਰ ਦਾ ਜ਼ੋਰ ਵੱਧ ਗਿਆ ਹੈ, ਅਤੇ ਅਵਾਜਾਈ ਬੰਦ ਹੋ ਚੁੱਕੀ ਹੈ। ਇੱਕ ਗਰਭਵਤੀ ਔਰਤ ਇਸ ਅਵਾਜਾਈ ਦੇ ਜਾਮ ਵਿੱਚ ਫ਼ਸ ਗਈ। ਜਿਸ ਤੋਂ ਬਾਅਦ ਪੁਲਿਸ ਅਧਿਅਕਾਰੀਆਂ ਨੇ ਚਾਰ ਘੰਟੇ ਬਰਫ ਵਿੱਚ ਪੈਦਲ ਚਲਕੇ ਇੱਕ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸਦੀ ਡਿਲੀਵਰੀ ਹੋਈ।
Ladakh
ਇਸ ਵਿੱਚ ਸ਼ਮੀਮਾ ਨਾਮ ਦੀ ਗਰਭਵਤੀ ਔਰਤ ਦੀ ਡਿਲੀਵਰੀ ਹੋਣ ਵਾਲੀ ਸੀ ਅਤੇ ਤੁਰੰਤ ਹਸਪਤਾਲ ਪਹੁੰਚਾਣ ਦੀ ਜ਼ਰੂਰਤ ਸੀ ਪਰ ਜਿਸ ਪਿੰਡ ਵਿੱਚ ਉਹ ਸਨ, ਉੱਥੇ ਅਜਿਹੀ ਕੋਈ ਸਹੂਲਤ ਨਹੀਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਵੀਡੀਓ ਨੂੰ ਟਵੀਟ ਕੀਤਾ ਅਤੇ ਫੌਜ ਦੇ ਜਵਾਨਾਂ ਨੂੰ ਸਲਾਮ ਕੀਤਾ। ਪੀਐਮ ਮੋਦੀ ਨੇ ਸ਼ਮੀਮਾ ਅਤੇ ਉਨ੍ਹਾਂ ਦੇ ਬੱਚੇ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।
Ladakh
ਦੱਸ ਦਈਏ ਕਿ ਇਨ੍ਹਾਂ ਦਿਨਾਂ ਜੰਮੂ-ਕਸ਼ਮੀਰ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ, ਇਹੀ ਕਾਰਨ ਹੈ ਕਿ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਭਾਰੀ ਬਰਫ ਦੀ ਵਜ੍ਹਾ ਨਾਲ ਸੜਕ-ਹਾਇਵੇ ਬੰਦ ਹੈ ਅਤੇ ਦੇਸ਼ ਦੇ ਹੋਰ ਹਿੱਸਿਆਂ ਨਾਲ ਇਸਦਾ ਸੰਪਰਕ ਟੁੱਟ ਗਿਆ ਹੈ।