Punjabi Death In Canada: ਕੈਨੇਡਾ ’ਚ ਪੰਜਾਬ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Published : Jan 17, 2025, 12:21 pm IST
Updated : Jan 17, 2025, 12:21 pm IST
SHARE ARTICLE
A young man from Punjab died of a heart attack in Canada
A young man from Punjab died of a heart attack in Canada

ਕਰੀਬ 10 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼

 

Punjabi Death In Canada:  ਘਰ ਦੀ ਗਰੀਬੀ ਦੂਰ ਕਰਨ ਲਈ ਅਕਸਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਰੁਜ਼ਗਾਰ ਦੀ ਭਾਲ ਕਰਦੇ ਹਨ। ਇਸੇ ਕਾਰਨ ਵੱਡੀ ਗਿਣਤੀ 'ਚ ਨੌਜਵਾਨ ਵਿਦੇਸ਼ ਵੱਲ ਰੁਖ ਕਰ ਰਹੇ ਹਨ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਇਹ ਸੁਪਨੇ ਉਦੋਂ ਅਧੂਰੇ ਰਹਿ ਜਾਂਦੇ ਨੇ ਜਦੋਂ ਉਨ੍ਹਾਂ ਦੇ ਪਰਿਵਾਰ ਦਾ ਜੀਅ ਇਸ ਦੁਨੀਆਂ ਨੂੰ ਅਲ਼ਵਿਦਾ ਆਖ ਦਿੰਦਾ ਹੈ। ਅਜਿਹਾ ਹੀ ਦੁੱਖਾਂ ਦਾ ਪਹਾੜ ਹੁਸ਼ਿਆਰਪੁਰ ਦੇ ਕਸਬਾ ਮਹਲਪੁਰ ਤੋਂ ਸਾਹਮਣੇ ਆਇਆ।

ਜਿੱਥੋਂ ਦਾ ਨੌਜਵਾਨ ਜਸਵਿੰਦਰ ਕਰੀਬ ਦਸ ਮਹੀਨੇ ਪਹਿਲਾਂ ਵਿਦੇਸ਼ ਕੈਨੇਡਾ ਗਿਆ ਸੀ । ਜਿਸ ਦੀ ਕਿ ਲੋਹੜੀ ਵਾਲੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਜਸਵਿੰਦਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਆਇਆ ਕਿ ਲੋਹੜੀ ਵਾਲੇ ਦਿਨ ਜਸਵਿੰਦਰ ਦੀ ਮੌਤ ਹੋ ਗਈ। ਪਹਿਲਾਂ ਤਾਂ ਉਹਨਾਂ ਨੂੰ ਯਕੀਨ ਨਹੀਂ ਹੋਇਆ ਪਰ ਬਾਅਦ ਵਿੱਚ ਜਦੋਂ ਉਹਨਾਂ ਨੇ ਆਪਣੇ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੂੰ ਭੇਜ ਕੇ ਪਤਾ ਕਰਾਇਆ ਤਾਂ ਇਹ ਖਬਰ ਸੱਚ ਨਿਕਲੀ।

ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਜਸਵਿੰਦਰ ਆਪਣੇ ਪਿੱਛੇ ਦੋ ਛੋਟੇ ਬੱਚੇ ਛੱਡ ਗਿਆ। ਦਸ ਦਈਏ ਕਿ ਜਸਵਿੰਦਰ ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਸੀ। ਜਿਸ ਨੂੰ ਪਰਿਵਾਰ ਹਾਲੇ ਤੱਕ ਉਤਾਰ ਨਹੀਂ ਸਕਿਆ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਉਹ ਜਸਵਿੰਦਰ ਦੀ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਲਿਆਉਂਦੇ ਨੇ ਤਾਂ ਬਹੁਤ ਖ਼ਰਚਾ ਹੋਵੇਗਾ ਜੋ ਪਰਿਵਾਰ ਨਹੀਂ ਦੇ ਸਕਦਾ।ਇਸ ਕਰਕੇ ਉਨ੍ਹਾਂ ਦਾ ਪਰਿਵਾਰ ਚਾਹੁੰਦਾ ਹੈ ਕਿ ਜਸਵਿੰਦਰ ਦਾ ਅੰਤਿਮ ਸਸਕਾਰ ਕੈਨੇਡਾ 'ਚ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਅੰਤਿਮ ਰਸਮਾਂ ਦਿਖਾਈਆਂ ਜਾਣ।
 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement