ਨੀਊਜ਼ੀਲੈਂਡ ਵਿਚ 16 ਸਾਲ ਦੇ ਨੌਜਵਾਨ ਸਿੱਖ ਨੇ ਬਾਕਸਿੰਗ ਟੂਰਨਾਮੈਂਟ ਜਿੱਤ ਕੇ ਧੁੰਮਾਂ ਪਾਈਆਂ
Published : Jul 17, 2020, 8:50 am IST
Updated : Jul 17, 2020, 8:50 am IST
SHARE ARTICLE
Haransh Singh
Haransh Singh

ਕੇਵਲ 18 ਮਹੀਨੇ ਪਹਿਲਾਂ ਹੀ ਦਾੜ੍ਹੀ ਵਾਲਿਆਂ ਨੂੰ ਖੇਡਣ ਦੀ ਆਗਿਆ ਮਿਲੀ ਸੀ

ਔਕਲੈਂਡ, 16 ਜੁਲਾਈ (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਵਸਦੇ ਕਈ ਸਿੱਖ ਨੌਜਵਾਨ ਜਿਥੇ ਅਪਣੇ ਧਰਮ, ਸਭਿਆਚਾਰ ਅਤੇ ਜਨਮ ਤੋਂ ਮਿਲਿਆ ਸਿੱਖ ਵਿਰਸਾ ਸੰਭਾਲੀ ਇਕ ਸੰਤੁਲਨ ਬਣਾ ਕੇ ਇਨ੍ਹਾਂ ਦੇਸ਼ਾਂ ਦੇ ਬਿਹਤਰ ਬਾਸ਼ਿੰਦੇ ਬਣ ਰਹੇ ਹਨ ਉਥੇ ਸਥਾਨਕ ਸੰਸਥਾਵਾਂ ਵੀ ਉਨ੍ਹਾਂ ਨੂੰ ਅਪਣੇ ਵਿਚ ਸ਼ਾਮਲ ਕਰ ਕੇ ਮਾਣ ਮਹਿਸੂਸ ਕਰਦੀਆਂ ਹਨ। ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖ਼ੁਸ਼ੀ ਹੋਵੇਗੀ ਕਿ ਇਕ ਵਕਾਰੀ ਸੰਸਥਾ ਔਕਲੈਂਡ ਬਾਕਸਿੰਗ ਐਸੋਸੀਏਸ਼ਨ ਵਿਚ 16 ਸਾਲਾ ਪਹਿਲੇ ਸਿੱਖ ਨੌਜਵਾਨ ਹਰਅੰਸ਼ ਸਿੰਘ ਦੀ ਚੋਣ ਕੀਤੀ ਗਈ ਹੈ।

ਪਿਛਲੇ ਦਿਨੀਂ ਇਸ ਨੇ 65 ਕਿਲੋਗ੍ਰਾਮ (ਲਾਈਟ ਵੈਲਟਰ ਵੇਟ) ਵਰਗ ਵਾਲੇ ਏ.ਬੀ. ਏ. (ਔਕਲੈਂਡ ਬਾਕਿਸੰਗ ਐਸੋਸੀਏਸ਼ਨ) ਟੂਰਨਾਮੈਂਟ ਵਿਚ ਭਾਗ ਲਿਆ ਅਤੇ ਮੁਕਾਬਲਾ ਜਿੱਤ ਕੇ ਪਹਿਲਾ 'ਸਿੱਖ ਐਮਚੁਰ ਬਾਕਸਰ' ਬਣ ਗਿਆ। 'ਰੀਵਿਲ ਬਾਕਸਿੰਗ ਜਿਮ' ਦਾ ਇਹ ਹੋਣਹਾਰ ਸਿਖਿਆਰਥੀ ਇਸ ਸਾਰੇ ਦਾ ਸਿਹਰਾ ਅਪਣੇ ਜਿਮ ਦੇ ਕੋਚ ਸ੍ਰੀ ਲਾਂਸ ਰਾਵੇਲ (ਕਾਮਨਵੈਲਥ ਤਮਗ਼ਾ ਜੇਤੂ) ਨੂੰ ਅਤੇ ਬਾਕੀ ਮਿਲੀ ਅਗਵਾਈ ਨੂੰ ਦਿੰਦਾ ਹੈ। ਉਹ ਅਪਣਾ ਰੋਲ ਮਾਡਲ ਸਵ. ਬਾਕਸਰ ਮੁਹੰਮਦ ਅਲੀ ਨੂੰ ਮੰਨਦਾ ਹੈ। ਇਸ ਸਿੱਖ ਬੱਚੇ ਦਾ ਅਗਲਾ ਨਿਸ਼ਾਨਾ ਰਾਸ਼ਟਰੀ ਖੇਡਾਂ 2021 ਅਤੇ ਕਾਮਨਵੈਲਥ ਖੇਡਾਂ ਵਿਚ ਭਾਗ ਲੈਣਾ ਹੈ।

Haransh SinghHaransh Singh

ਇਸ ਵੇਲੇ ਹਰਅੰਸ਼ ਸਿੰਘ ਪਾਕੂਰੰਗਾ ਕਾਲਜ ਵਿਚ 12ਵੇਂ ਸਾਲ ਦੀ ਪੜ੍ਹਾਈ ਕਰ ਰਿਹਾ ਹੈ ਤੇ ਇਕ ਸਾਲ ਪਹਿਲਾਂ ਹੀ ਉਸ ਨੇ ਟ੍ਰੇਨਿੰਗ ਸ਼ੁਰੂ ਕੀਤੀ ਸੀ ਤੇ ਬਹੁਤ ਹੀ ਕਮਾਲ ਦਾ ਨਤੀਜਾ ਉਸ ਦੀ ਝੋਲੀ ਪਿਆ ਹੈ। ਹਰਅੰਸ਼ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਰੈਵਿਲਜ਼ ਬਾਕਸਿੰਗ ਜਿਮ ਦੇ ਸਰਵੋਤਮ ਬਾਕਸਰਾਂ ਕੋਲੋਂ ਟ੍ਰੇਨਿੰਗ ਮਿਲੀ ਜਿਥੇ ਮੈਨੂੰ ਸਿਖਾਇਆ ਗਿਆ ਕਿ ਹਾਰ ਜਾਣ ਦੀ ਸਾਡੇ ਕੋਲ ਕੋਈ ਗੁੰਜਾਇਸ਼ (option) ਹੀ ਨਹੀਂ ਹੁੰਦੀ।

ਹਰਅੰਸ਼ ਸਿੰਘ ਦਾ ਕਹਿਣਾ ਹੈ,''ਮੈਂ ਕਿਉਂਕਿ ਸਿੱਖ ਧਰਮ ਨੂੰ ਮੰਨਦਾ ਹਾਂ।' ਇਸ ਲਈ ਆਕਲੈਂਡ ਬਾਕਸਿੰਗ ਐਸੋਸੀਏਸ਼ਨ ਨੇ ਸ਼ੁਰੂ ਵਿਚ, ਮੇਰੀ ਦਾਹੜੀ ਨੂੰ ਲੈ ਕੇ, ਕੁੱਝ ਤੌਖ਼ਲੇ ਜ਼ਰੂਰ ਪ੍ਰਗਟ ਕੀਤੇ ਸਨ ਪਰ ਮੈਂ ਉਨ੍ਹਾਂ ਨੂੰ ਇਸ ਧਾਰਮਕ ਮਹੱਤਤਾ ਬਾਰੇ ਦਸਿਆ ਤਾਂ ਉਨ੍ਹਾਂ ਨੇ ਮੈਨੂੰ ਦਾਹੜੀ ਰੱਖ ਕੇ ਵੀ ਬਾਕਸਿੰਗ ਵਿਚ ਸ਼ਾਮਲ ਹੋਣ ਦੀ ਛੋਟ ਦੇ ਦਿਤੀ। ਸ੍ਰੀ ਗੋਇੰਦਵਾਲ ਸਾਹਿਬ (ਅੰਮ੍ਰਿਤਸਰ) ਵਿਚ ਰਹਿੰਦੇ ਹਰਅੰਸ਼ ਦੇ ਦਾਦਾ ਜੀ ਕਰਨਲ ਅਮਰਜੀਤ ਸਿੰਘ ਨੇ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ,''ਅਪਣੇ ਹੋਣਹਾਰ ਪੋਤੇ ਉਤੇ ਮੈਨੂੰ ਬਹੁਤ ਨਾਜ਼ ਹੈ।''

ਸ. ਜਸਜੀਤ ਸਿੰਘ ਅਤੇ ਸ੍ਰੀਮਤੀ ਜਤਿੰਦਰ ਕੌਰ  ਗੋਇੰਦਵਾਲ (ਤਰਨਤਾਰਨ) ਦਾ ਇਹ ਹੋਣਹਾਰ ਪੁੱਤਰ ਅਪਣੇ ਪ੍ਰਰਵਾਰ ਨਾਲ 2 ਸਾਲ ਪਹਿਲਾਂ ਹੀ ਭਾਰਤ ਤੋਂ ਇਥੇ ਆ ਕੇ ਵਸਿਆ ਹੈ। ਪੰਜਾਬੀ ਕਮਿਊਨਿਟੀ ਅਤੇ ਪੰਜਾਬੀ ਮੀਡੀਆ ਕਰਮੀਆਂ ਵਲੋਂ ਹਰਅੰਸ਼ ਸਿੰਘ ਦੀ ਕਾਮਯਾਬੀ ਲਈ ਉਸ ਨੂੰ ਸ਼ੁਭ ਕਾਮਨਾਵਾਂ ਦਿਤੀਆਂ ਕਿ ਇਹ ਸਿੱਖ ਬੱਚਾ ਕਮਿਊਨਿਟੀ ਦਾ ਨਾਂਅ ਹੋਰ ਚਮਕਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement