
ਭਾਜਪਾ ਤੇ ਕਾਂਗਰਸ ਨੇ ਇਕ ਸੁਰ ਵਿਚ ਕਿਹਾ, ਆਮ ਆਦਮੀ ਪਾਰਟੀ ਨਾਲ ਹਨ ਸਬੰਧ
Punjabi Arrested in US on Child Pornography Charges Latest News in Punjabi ਨਵੀਂ ਦਿੱਲੀ : ਅਮਰੀਕਾ ਵਿਚ ਬੱਚਿਆਂ ਨਾਲ ਪੋਰਨੋਗ੍ਰਾਫ਼ੀ ਦੇ ਦੋਸ਼ ਵਿਚ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਦੀ ਪਛਾਣ ਗੁਰਜੀਤ ਸਿੰਘ ਮੱਲ੍ਹੀ ਵਜੋਂ ਹੋਈ ਹੈ, ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪੰਜਾਬ ਨਾਲ ਸਬੰਧ ਰੱਖਦਾ ਹੈ। ਯੂ.ਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫ਼ੋਰਸਮੈਂਟ (ਆਈਸੀਈ) ਸੀਏਟਲ ਨੇ 11 ਜੁਲਾਈ ਨੂੰ ਮੱਲ੍ਹੀ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿਤੀ। ਇਸ ਸੱਭ ਦੇ ਵਿਚਕਾਰ, ਇਸ ਮਾਮਲੇ ਨੂੰ ਲੈ ਕੇ ਪੰਜਾਬ ਵਿਚ ਰਾਜਨੀਤੀ ਸ਼ੁਰੂ ਹੋ ਗਈ ਹੈ ਅਤੇ ਆਮ ਆਦਮੀ ਪਾਰਟੀ ਨੂੰ ਘੇਰ ਲਿਆ ਗਿਆ ਹੈ।
ਭਾਜਪਾ ਅਤੇ ਕਾਂਗਰਸ ਨੇ ਸੋਸ਼ਲ ਮੀਡੀਆ 'ਤੇ ਗੁਰਜੀਤ ਸਿੰਘ ਮੱਲ੍ਹੀ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ, ਰੀਅਲ ਅਸਟੇਟ ਏਜੰਟ ਮੱਲ੍ਹੀ ਦੀਆਂ ਹੋਰ ਆਗੂਆਂ ਨਾਲ ਕਈ ਤਸਵੀਰਾਂ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ।
ਆਈ.ਸੀ.ਈ. ਨੇ ਐਕਸ 'ਤੇ ਗ੍ਰਿਫ਼ਤਾਰੀ ਬਾਰੇ ਪੋਸਟ ਕੀਤਾ ਅਤੇ ਲਿਖਿਆ, ‘ਭਾਰਤੀ ਨਾਗਰਿਕ, ਗੁਜਰੀਤ ਸਿੰਘ ਮੱਲ੍ਹੀ, ਨੂੰ ਡਬਲਯੂਏ (ਵਾਸ਼ਿੰਗਟਨ) ਵਿਚ ਇਕ ਸੰਯੁਕਤ ਸੰਘੀ ਕਾਨੂੰਨ ਲਾਗੂ ਕਰਨ ਵਾਲੀ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਮੱਲ੍ਹੀ 'ਤੇ ਸਥਾਨਕ ਅਧਿਕਾਰੀਆਂ ਨੇ CSAM, ਬੱਚਿਆਂ ਨਾਲ ਸਬੰਧਤ ਪੋਰਨੋਗ੍ਰਾਫ਼ੀ ਦਾ ਦੋਸ਼ ਲਗਾਇਆ ਹੈ।’
ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਫੇਸਬੁੱਕ 'ਤੇ ਇਕ ਸਵਾਲ ਪੋਸਟ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਪੱਸ਼ਟੀਕਰਨ ਮੰਗਿਆ ਅਤੇ ਪੁੱਛਿਆ ਕਿ ਉਨ੍ਹਾਂ ਦੇ ਪਰਵਾਰ ਦਾ ਐਨਆਰਆਈ ਗੁਰਜੀਤ ਮੱਲ੍ਹੀ ਵਰਗੇ ਸ਼ਰਮਨਾਕ ਅਪਰਾਧੀ ਨਾਲ ਕੀ ਸਬੰਧ ਹੈ? ਉਨ੍ਹਾਂ ਅੱਗੇ ਕਿਹਾ, "ਆਮ ਆਦਮੀ ਪਾਰਟੀ ਦੇ ਹੋਰ ਆਗੂ ਜਿਵੇਂ ਕਿ ਕੁਲਤਾਰ ਸੰਧਵਾਂ, ਵਿੱਤ ਮੰਤਰੀ ਹਰਪਾਲ ਚੀਮਾ ਆਦਿ ਨੂੰ ਦੱਸਣਾ ਚਾਹੀਦਾ ਹੈ ਕਿ ਇਨ੍ਹਾਂ ਆਗੂਆਂ ਦਾ ਅਜਿਹੇ ਘਿਣਾਉਣੇ ਅਪਰਾਧੀਆਂ ਨਾਲ ਕੀ ਸਬੰਧ ਹਨ?" ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਵੀ ਮੱਲ੍ਹੀ ਦੀਆਂ ਫ਼ੋਟੋਆਂ ਵੀ ਹਨ।
ਭਾਜਪਾ ਨੇ 'ਆਪ' ਆਗੂਆਂ ਨਾਲ ਇਨ੍ਹਾਂ ਤਸਵੀਰਾਂ 'ਤੇ ਸਵਾਲ ਖੜ੍ਹੇ ਕੀਤੇ ਅਤੇ ਪਾਰਟੀ ਦੀ ਚੰਡੀਗੜ੍ਹ ਇਕਾਈ ਨੇ ਪੁੱਛਿਆ, "ਆਪ' ਦੇ ਅਖੌਤੀ ਇਨਕਲਾਬੀ ਇਨ੍ਹਾਂ ਗੰਭੀਰ ਸਵਾਲਾਂ ਦੇ ਜਵਾਬ ਕਦੋਂ ਦੇਣਗੇ?" ਪੋਸਟ ਵਿਚ ਮਾਨ ਪਰਵਾਰ ਦੇ ਮੈਂਬਰਾਂ ਨਾਲ ਮੱਲ੍ਹੀ ਦੀਆਂ ਕਈ ਤਸਵੀਰਾਂ ਸ਼ਾਮਲ ਹਨ। ਹਾਲਾਂਕਿ, ਇਸ ਮਾਮਲੇ 'ਤੇ ਆਮ ਆਦਮੀ ਪਾਰਟੀ ਵਲੋਂ ਅਜੇ ਤਕ ਕੋਈ ਜਵਾਬ ਨਹੀਂ ਆਇਆ ਹੈ।
(For more news apart from Punjabi Arrested in US on Child Pornography Charges Latest News in Punjabi stay tuned to Rozana Spokesman.)