Canada News: ਉਹ ਪਿਛਲੇ ਕੁੱਝ ਸਮੇਂ ਤੋ ਚੇਚਕ ਦੀ ਬਿਮਾਰੀ ਨਾਲ ਜੂਝ ਰਹੀ ਸੀ।
Canada News: ਅਨੂ ਮਾਲੜਾ (22ਸਾਲਾ) ਪੁੱਤਰੀ ਗੁਰਪ੍ਰੀਤ ਸਿੰਘ ਪਿੰਡ ਮਾਣਕੀ ਜ਼ਿਲ੍ਹਾ ਮਾਲੇਰਕੋਟਲਾ ਦੀ ਕੈਨੇਡਾ ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਹ ਪਿਛਲੇ 4 ਸਾਲਾਂ ਤੋਂ ਕੈਨੇਡਾ ਦੇ ਨੋਵਾ ਸਕੋਸ਼ੀਆ ਵਿੱਚ ਰਹਿ ਰਹੀ ਸੀ। ਉਹ ਪਿਛਲੇ ਕੁੱਝ ਸਮੇਂ ਤੋ ਚੇਚਕ ਦੀ ਬਿਮਾਰੀ ਨਾਲ ਜੂਝ ਰਹੀ ਸੀ।
ਜ਼ਿਕਰਯੋਗ ਹੈ ਕਿ ਇਸ ਦੀ ਵੱਡੀ ਭੈਣ ਪ੍ਰੀਤੀ ਮਾਲੜਾ ਜੋ ਕਿ ਛੇ ਸਾਲ ਪਹਿਲਾਂ ਕੈਨੇਡਾ ਆਈ ਸੀ ਉਹ ਵੀ ਇਸ ਦੇ ਨਾਲ ਹੀ ਰਹਿ ਰਹੀ ਸੀ। ਦੱਸਣਯੋਗ ਹੈ ਕਿ ਅਨੂ ਆਈਲਟਸ ਕਰ ਕੇ 4 ਸਾਲ ਪਹਿਲਾਂ ਕੈਨੇਡਾ ਗਈ ਸੀ ਅਤੇ ਹੁਣ ਵਰਕ ਪਰਮਿਟ ’ਤੇ ਸੀ।