ਨੰਗਲ ਦੇ ਪਿੰਡ ਭੱਲੜੀ ਨਾਲ ਸਬੰਧਿਤ
ਨੰਗਲ (ਪਪ): ਪਿੰਡ ਭੱਲੜੀ ਦੇ ਸਿੱਖ ਨੌਜਵਾਨ ਜਸਮੀਤ ਸਿੰਘ ਪੁੱਤਰ ਰਣਜੀਤ ਸਿੰਘ ਨੇ ‘ਕੈਨੇਡੀਅਨ ਫ਼ੌਜ’ ਵਿਚ ਬਤੌਰ ਐਚਆਰ ਅਫ਼ਸਰ ਭਰਤੀ ਹੋ ਕੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ।
ਕੈਨੇਡਾ ਦੇ ਓਂਟਾਰੀਓ ਨਾਰਥ ਸਡਬਰੀ ਸ਼ਹਿਰ ਰਹਿਣ ਵਾਲੇ ਜਸਮੀਤ ਸਿੰਘ ਨੇ ਵਿਦੇਸ਼ ਵਿਚ ਰਹਿੰਦੇ ਹੋਏ, ਔਖੀਆਂ ਪ੍ਰੀਖਿਆਵਾਂ ਤੇ ਸਖ਼ਤ ਟ੍ਰੇਨਿੰਗ ਪਾਸ ਕਰ ਕੇ ਕੈਨੇਡਾ ਫ਼ੌਜ ਵਿਚ ਅਪਣਾ ਸਥਾਨ ਬਣਾਇਆ ਹੈ। ਨੌਜਵਾਨ ਦੀ ਇਸ ਪ੍ਰਾਪਤੀ ਨਾਲ ਪ੍ਰਵਾਰ ਅਤੇ ਪਿੰਡ ਵਾਸੀਆਂ ਵਿਚ ਜਸ਼ਨ ਦਾ ਮਾਹੌਲ ਹੈ। ਨੌਜਵਾਨ ਦੇ ਮਾਤਾ ਤਜਿੰਦਰ ਕੌਰ ਤੇ ਪਿਤਾ ਰਣਜੀਤ ਸਿੰਘ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਪਿੰਡ ਦੇ ਲੋਕਾਂ ਮੁਤਾਬਕ ਜਸਮੀਤ ਸਿੰਘ ਦੇ ਦਾਦਾ ਜੀ ਨੇ ਭਾਰਤੀ ਫ਼ੌਜ ਵਿਚ ਬਤੌਰ ਸੂਬੇਦਾਰ ਲੰਬਾ ਸਮਾਂ ਸੇਵਾ ਕੀਤੀ ਸੀ ਤੇ ਸਰਹੱਦਾਂ ਦੀ ਰਾਖੀ ਕਰਦਿਆਂ ਕਈ ਲੜਾਈਆਂ ਵਿਚ ਹਿੱਸਾ ਲਿਆ ਸੀ।
