ਜ਼ਮੀਨ ਗਹਿਣੇ ਰੱਖ ਕੇ ਇੰਗਲੈਂਡ ਪਹੁੰਚੇ ਪਰਿਵਾਰ ਹੋ ਰਹੇ ਖੱਜਲ-ਖੁਆਰ, ਸੁਣਾਈ ਹੱਡਬੀਤੀ
Published : Apr 18, 2024, 3:05 pm IST
Updated : Apr 18, 2024, 3:05 pm IST
SHARE ARTICLE
England
England

ਇਕ ਲੜਕੀ ਜੋ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਅਪਣੇ ਸੁਨਿਹਰੀ ਭਵਿੱਖ ਲਈ 40 ਲੱਖ ਖਰਚ ਕੇ ਇੰਗਲੈਂਡ ਗਈ ਸੀ

ਇੰਗਲੈਂਡ  - ਕੇਅਰ ਹਾਊਮ ਦੇ ਵਰਕਰ ਵੀਜ਼ੇ 'ਤੇ ਇੰਗਲੈਂਡ ਵਿਚ ਆਏ ਵੱਡੀ ਗਿਣਤੀ 'ਚ ਪਰਿਵਾਰ ਅਤੇ ਲੋਕ ਇਸ ਸਮੇਂ ਕਾਫ਼ੀ ਪਰੇਸ਼ਾਨ ਹਨ ਕਿਉਂਕਿ ਵਰਕ ਵੀਜ਼ੇ 'ਤੇ ਇੰਗਲੈਂਡ ਆਏ ਲੋਕਾਂ, ਜਿਨ੍ਹਾਂ 'ਚ ਜ਼ਿਆਦਾਤਰ ਲੜਕੀਆਂ ਹਨ, ਸੰਬੰਧਿਤ ਕੇਅਰ ਹੋਮ ਵਲੋਂ ਕੰਮ ਨਾ ਦਿੱਤੇ ਜਾਣ ਕਾਰਨ ਆਪਣੇ ਬੱਚਿਆਂ ਅਤੇ ਪਤੀ ਸਮੇਤ ਤੰਗੀ ਦੇ ਦਿਨ ਦੇਖ ਰਹੀਆਂ ਹਨ।

ਇਸੇ ਤਰ੍ਹਾਂ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਈ ਆਪਣੇ ਦੋ ਬੱਚਿਆਂ ਅਤੇ ਪਤੀ ਸਮੇਤ 40 ਲੱਖ ਦੇ ਕਰੀਬ ਖ਼ਰਚ ਕੇ ਇੰਗਲੈਂਡ ਆਈ ਅੰਮ੍ਰਿਤਸਰ ਜ਼ਿਲ੍ਹੇ ਦੀ ਲੜਕੀ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਸਾਰੇ ਗਹਿਣੇ ਵਗੈਰਾ ਵੇਚ ਕੇ ਅਤੇ ਜ਼ਮੀਨ ਗਹਿਣੇ ਰੱਖ ਕੇ ਆਪਣੇ ਤੇ ਆਪਣੇ ਪਰਿਵਾਰ ਲਈ ਤਿੰਨ ਮਹੀਨੇ ਪਹਿਲਾਂ ਇੰਗਲੈਂਡ ਆਈ ਸੀ, ਉਸ ਵੇਲੇ ਸੰਬੰਧਿਤ ਏਜੰਟ ਵਲੋਂ ਉਨ੍ਹਾਂ ਦਾ ਵਰਕ ਪਰਮਿਟ ਵੀਜ਼ਾ ਇਹ ਕਹਿ ਕੇ ਲਗਵਾਇਆ ਸੀ ਕਿ ਸੰਬੰਧਿਤ ਕੇਅਰ ਹੋਮ ਤੁਹਾਨੂੰ ਕੰਮ ਦੇਵੇਗਾ

ਪਰ ਜਦੋਂ ਅਸੀਂ ਇਥੇ ਆ ਕੇ ਸੰਬੰਧਿਤ ਕੇਅਰ ਹੋਮ ਨਾਲ ਕੰਮ ਲਈ ਸੰਪਰਕ ਕੀਤਾ ਤਾਂ ਕੇਅਰ ਹੋਮ ਨੇ ਇਹ ਕਹਿ ਕੇ ਕੰਮ ਦੇਣ ਤੋਂ ਇਕਾਰ ਕਰ ਦਿੱਤਾ ਕਿ ਉਹਨਾਂ ਦੀ ਸਿਰਫ਼ ਵੀਜ਼ਾ ਦਿਵਾਉਣ ਤੱਕ ਦੀ ਗੱਲ ਤੈਅ ਹੋਈ ਸੀ। ਉਕਤ ਲੜਕੀ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਜਿਥੇ ਮੈਂ ਅਤੇ ਮੇਰਾ ਪਤੀ ਇਥੇ ਕਿਸੇ ਰਿਸ਼ਤੇਦਾਰ ਦੇ ਘਰ ਰਹਿ ਕੇ ਦਿਨ ਕੱਟ ਰਹੇ ਹਾਂ, ਉਥੇ ਹੀ ਹੁਣ ਉਹਨਾਂ ਦੇ ਬੱਚਿਆਂ ਦਾ ਸਕੂਲ ਨਾ ਜਾਣ ਕਰ ਕੇ ਵੀ ਭਵਿੱਖ ਖ਼ਰਾਬ ਹੋ ਰਿਹਾ ਹੈ। ਪੀੜਤ ਲੜਕੀ ਨੇ ਦੱਸਿਆ ਕਿ ਸਾਡੇ ਕੋਲ ਹੁਣ ਵਾਪਸ ਇੰਡੀਆ ਜਾਣ ਲਈ ਟਿਕਟ ਖ਼ਰੀਦਣ ਲਈ ਵੀ ਕੁਝ ਨਹੀਂ ਬਚਿਆ। 

ਇਸ ਸੰਬੰਧੀ ਜਦੋਂ ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਰ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ੀਤਲ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਇੱਕ ਨਹੀਂ ਬਹੁਗਿਣਤੀ ਪਰਿਵਾਰ ਹਨ। ਗਿੱਲ ਨੇ ਦੱਸਿਆ ਕਿ ਯੂ. ਕੇ . ਮ ਆਫ਼ਿਸ ਦੇ ਅੰਕੜਿਆਂ ਮੁਤਾਬਕ ਸਾਲ 2023 ਕੇਅਰ ਹੋਮਾਂ ਵਲੋਂ 3 ਲੱਖ 52 ਹਜ਼ਾਰ ਦੇ ਕਰੀਬ ਵੀਜ਼ੇ ਜਾਰੀ ਕੀਤੇ ਗਏ ਸਨ

ਜਿਨ੍ਹਾਂ 'ਚ ਬਹੁਗਿਣਤੀ ਭਾਰਤੀਆਂ ਦੀ ਸੀ ਯੂ ਕੇ ਹੋਮ ਆਫ਼ਿਸ ਵੱਲੋਂ ਇਨਕੁਆਰੀ ਤੋਂ ਬਾਅਦ ਇਨ੍ਹਾਂ 'ਚੋਂ 337 ਕੇਅਰ ਹੋਮ ਦੇ ਲਾਇਸੈਂਸ ਰੱਦ ਕੀਤੇ ਗਏ ਅਤੇ 569 ਦੇ ਕਰੀਬ ਮੁਅੱਤਲ ਕੀਤੇ ਗਏ ਹਨ।ਸ ਗਿੱਲ ਨੇ ਦੱਸਿਆ ਕਿ ਯੂ.ਕੇ. ਆਫਿਸ ਵਲੋਂ ਇੱਕ ਅਜਿਹੀ ਵੀ ਫਰਮ ਦਾ ਪਰਦਾਫਾਸ਼ ਕੀਤਾ ਗਿਆ, ਜਿਸ ਦਾ ਕੋਈ ਥਾਂ ਟਿਕਾਣਾ ਹੀ ਨਹੀਂ ਹੈ,ਪਰ ਉਸ ਫਰਮ ਨੇ 275 ਦੇ ਕਰੀਬ ਵੀਜ਼ੇ ਜਾਰੀ ਕੀਤੇ ਹਨ। ਇਸੇ ਤਰ੍ਹਾਂ ਇੱਕ ਹੋਰ ਫਰਮ ਨੇ 1234 ਵੀਜ਼ੇ ਜਾਰੀ ਕੀਤੇ ਪਰ ਜਦ ਹੋਮ ਦਫ਼ਤਰ ਵਲੋਂ ਚੈੱਕ ਕੀਤਾ ਗਿਆ ਤਾਂ ਉਥੇ ਸਿਰਫ਼ 4 ਵਰਕਰ ਹੀ ਕੰਮ ਕਰਦੇ ਪਾਏ ਗਏ ਸਨ। ਗਿੱਲ ਨੇ ਦੱਸਿਆ ਕਿ ਇਸੇ ਤਰ੍ਹਾਂ ਹੁਣ ਹੋਰ ਵੀ ਬਹੁਤ ਸਾਰੇ ਕੇਅਰ ਹੋਮਾਂ ਦੀ ਯੂ.ਕੇ. ਹੋਮ ਆਫਸ ਜਾਂਚ ਪੜਤਾਲ ਕਰ ਰਿਹਾ ਹੈ

ਅਤੇ ਜਾਅਲੀ ਪਾਏ ਜਾਣ ਵਾਲਿਆਂ ਦੇ ਲਾਇਸੰਸ ਰੱਦ ਕਰ ਰਿਹਾ ਹੈ ਪਰ ਇਨ੍ਹਾਂ ਕੇਅਰ ਹੋਮਾਂ ਰਾਹੀਂ ਇਥੇ ਆਏ ਲੋਕਾਂ ਨੂੰ 60 ਦਿਨ ਦਾ ਨੋਟਿਸ ਦੇ ਕੇ ਜਾਂ ਤਾਂ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ ਜਾ ਰਿਹਾ ਹੈ ਅਤੇ ਜਾਂ ਫਿਰ ਹੋਰ ਕਿਸੇ ਸਹੀ ਫਰਮ ਪਾਸ ਆਪਣਾ ਵਰਕ ਵੀਜ਼ਾ ਤਬਦੀਲ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਗਿੱਲ ਨੇ ਦੱਸਿਆ ਕਿ ਜਿਹੜੇ ਲੋਕ ਏਜੰਟਾਂ ਦੇ ਝਾਂਸੇ 'ਚ ਆ ਕੇ ਵੱਡੀਆਂ ਕਰਮਾਂ ਖ਼ਰਚ ਕੇ ਠੱਗੀ ਦਾ ਸ਼ਿਕਾਰ ਹੋਏ ਹਨ, ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਵੱਲੋਂ ਭਾਰਤੀ ਹਾਈ ਕਮਿਸ਼ਨਰ ਲੰਡਨ ਵਿਕਰਮ ਦੁਰਾਏਸੁਆਮੀ ਕੋਲ ਵੀ ਇਹ ਮਸਲਾ ਉਠਾਇਆ ਗਿਆ

ਜਿਸ 'ਤੇ ਭਾਰਤੀ ਹਾਈ ਕਮਿਸ਼ਨਰ ਲੰਡਨ ਵਿਕਰਮ ਦੁਰਾਏਸੁਆਮੀ ਨੇ ਭਰੋਸਾ ਦਿੱਤਾ ਕਿ ਆਉਂਦੇ ਦਿਨਾਂ ਵਿੱਚ ਯੂ. ਕੇ. ਸਰਕਾਰ ਨਾਲ ਤਾਲਮੇਲ ਕਰਕੇ ਅਜਿਹੇ ਧੋਖੇਬਾਜ਼ ਏਜੰਟਾਂ ਅਤੇ ਫਰਮਾਂ ਖਿਲਾਫ਼ ਸ਼ਿਕੰਜਾ ਕੱਸਿਆ ਜਾਵੇਗਾ। ਭਾਰਤੀ ਹਾਈ ਕਮਿਸ਼ਨਰ ਨੇ ਇਥੇ ਆਉਣ ਵਾਲੇ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਜਾਂਚ ਪੜਤਾਲ ਕਰ ਕੇ ਹੀ ਕਿਸੇ ਏਜੰਟ ਜਾਂ ਫਰਮ 'ਤੇ ਭਰੋਸਾ ਕਰਨ।
 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement