'ਏਵੀਏਸ਼ਨ ਸਕਿਉਰਿਟੀ ਸਰਵਿਸ' ਵਿਚ ਪਹਿਲੇ ਦਸਤਾਰਧਾਰੀ ਨੌਜਵਾਨ ਦੀ ਹੋਈ ਚੋਣ
Published : Jul 18, 2019, 9:32 am IST
Updated : Jul 20, 2019, 10:25 am IST
SHARE ARTICLE
First turbaned elected in 'Aviation Security Service'
First turbaned elected in 'Aviation Security Service'

ਸ੍ਰੀ ਸਾਹਿਬ ਪਾ ਕੇ ਕਰੇਗਾ ਡਿਊਟੀ ਅਤੇ ਚੈਕਿੰਗ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ 'ਚ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਹੁਣ 'ਏਵੀਏਸ਼ਨ ਸਕਿਉਰਿਟੀ ਸਰਵਿਸ' ਜੋ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਉਤੇ ਸਕਿਉਰਿਟੀ ਚੈਕਿੰਗ ਕਰਦਾ ਹੈ, ਦੇ ਵਿਚ ਇਕ ਦਸਤਾਰਧਾਰੀ ਨੌਜਵਾਨ ਵਰੁਣ ਭਾਰਦਵਾਜ (30) ਜਿਸ ਨੂੰ ਅੰਮ੍ਰਿਤ ਛਕਣ ਉਪਰੰਤ ਪੰਜ ਪਿਆਰਿਆਂ ਵਲੋਂ ਸ. ਹਰੀ ਸਿੰਘ ਦਾ ਨਾਮ ਦਿਤਾ ਗਿਆ ਸੀ, ਦੀ ਏਵੀਏਸ਼ਨ ਸਕਿਊਰਿਟੀ ਅਫ਼ਸਰ ਵਜੋਂ ਚੋਣ ਹੋਈ ਹੈ।

Hari SinghHari Singh

ਇਸਨੇ ਅਪਣਾ ਕੰਮ ਔਕਲੈਂਡ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਸ਼ੁਰੂ ਕਰ ਦਿਤਾ ਹੈ। ਇਹ ਨੌਜਵਾਨ 6 ਸੈਂਟੀਮੀਟਰ ਵਾਲੀ ਸ੍ਰੀ ਸਾਹਿਬ ਪਹਿਨ ਕੇ ਅਤੇ ਗੋਲ ਦਸਤਾਰ ਸਜਾ ਕੇ ਨੌਕਰੀ ਕਰਦਾ ਹੈ ਅਤੇ ਪੂਰੇ ਸਟਾਫ਼ ਸ਼ਾਇਦ ਨਿਊਜ਼ੀਲੈਂਡ ਦੇ ਵਿਚ ਇਕੋ-ਇਕ ਦਸਤਾਰਧਾਰੀ ਨੌਜਵਾਨ ਹੈ। ਇਸ ਨੌਜਵਾਨ ਨੇ ਇਸ ਨੌਕਰੀ ਦੇ ਲਈ ਲੱਗਭਗ 150 ਹੋਰ ਉਮੀਦਵਾਰਾਂ ਨੂੰ ਪਛਾੜਿਆ ਹੈ ਅਤੇ ਕਈ ਇੰਟਰਵਿਊਜ਼ ਅਤੇ ਅਸਾਈਨਮੈਂਟਾਂ ਨੂੰ ਪਾਸ ਕੀਤਾ ਹੈ।

Aviation SecurityAviation Security

ਖਾਸ ਗੱਲ ਇਹ ਹੈ ਕਿ ਇਹ ਨੌਜਵਾਨ ਮੁਢਲੇ ਤੌਰ 'ਤੇ ਹਿੰਦੂ ਪਰਵਾਰ ਨਾਲ ਸਬੰਧ ਰੱਖਦਾ ਹੈ ਪਰ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਵੀਰੀ ਸਟੇਸ਼ਨ ਰੋਡ, ਵੀਰੀ (ਔਕਲੈਂਡ) ਵਿਖੇ ਲਗਾਤਾਰ ਜਾਣ ਕਰ ਕੇ ਅਤੇ ਚਲਦੇ ਸਿੱਖੀ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਇਸ ਨੇ 2017 ਦੇ ਵਿਚ ਅੰਮ੍ਰਿਤ ਛਕ ਲਿਆ ਸੀ ਅਤੇ ਵਰੁਣ ਭਾਰਦਵਾਜ ਤੋਂ ਸ. ਹਰੀ ਸਿੰਘ  ਬਣ ਗਿਆ ਸੀ। ਇਸ ਦਾ ਜੱਦੀ ਪਿੰਡ ਮਰਹਾਣਾ ਤਹਿਸੀਲ ਤਰਨਤਾਰਨ ਹੈ। ਨਿਊਜ਼ੀਲੈਂਡ ਵਿਖੇ ਇਹ ਨੌਜਵਾਨ 2008 ਦੇ ਵਿਚ ਸ਼ੈਫ਼ ਦੀ ਪੜ੍ਹਾਈ ਕਰਨ ਆਇਆ ਸੀ ਅਤੇ 2009 ਦੇ ਵਿੱਚ ਹੀ ਪੱਕਾ ਹੋ ਗਿਆ ਸੀ।  

SikhSikh

 ਇਸ ਵੇਲੇ ਇਹ ਨੌਜਵਾਨ ਇਥੇ ਆਪਣੀ ਧਰਮ ਪਤਨੀ ਸ੍ਰੀਮਤੀ ਅਨੂਮੀਨ ਪ੍ਰੀਤ ਕੌਰ ਅਤੇ 4 ਸਾਲ ਦੇ ਬੇਟੇ ਊਧਮ ਸਿੰਘ ਦੇ ਨਾਲ ਰਹਿ ਰਿਹਾ ਹੈ। ਪਿੰਡ ਰਹਿੰਦੇ ਪਿਤਾ ਸ੍ਰੀ ਸ਼ਾਮ ਸੁੰਦਰ ਅਤੇ ਮਾਤਾ ਸ੍ਰੀਮਤੀ ਸੁਨੀਤਾ ਰਾਣੀ ਨੂੰ ਆਪਣੇ ਇਸ ਹੋਣਹਾਰ ਪੁੱਤਰ ਉਤੇ ਜਰੂਰ ਮਾਣ ਹੋਏਗਾ। ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਅਤੇ ਪੰਜਾਬੀ ਮੀਡੀਆ ਕਰਮੀਆਂ ਵਲੋਂ ਇਸ ਨੌਜਵਾਨ ਨੂੰ ਬਹੁਤ-ਬਹੁਤ ਮੁਬਾਰਕਬਾਦ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement