
ਦਖਣੀ ਕਸ਼ਮੀਰ ਦੀ ਜੇਲ ਵਿਚ ਬੰਦ ਕੈਦੀਆਂ ਦੀ ਲਗਭਗ ਅੱਧੀ ਗਿਣਤੀ ਵਿਚ ਕੋਵਿਡ-19 ਦੀ ਪੁਸ਼ਟੀ ਹੋਈ ਹੈ ਪਰ ਉਨ੍ਹਾਂ ਦੀ ਹਾਲਤ
ਸ੍ਰੀਨਗਰ, 17 ਜੁਲਾਈ : ਦਖਣੀ ਕਸ਼ਮੀਰ ਦੀ ਜੇਲ ਵਿਚ ਬੰਦ ਕੈਦੀਆਂ ਦੀ ਲਗਭਗ ਅੱਧੀ ਗਿਣਤੀ ਵਿਚ ਕੋਵਿਡ-19 ਦੀ ਪੁਸ਼ਟੀ ਹੋਈ ਹੈ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ। ਅਧਿਕਾਰੀਆਂ ਨੇ ਦਸਿਆ ਕਿ ਕਈ ਜੇਲਾਂ ਵਿਚ ਵਾਇਰਸ ਫੈਲਣ ਤੋਂ ਰੋਕਣ ਲਈ ਲਾਗ ਵਿਰੋਧੀ ਦਵਾਈਆਂ ਦਾ ਛਿੜਕਾਅ ਕੀਤਾ ਗਿਆ ਹੈ। ਅਨੰਤਨਾਗ ਜ਼ਿਲ੍ਹਾ ਜੇਲ ਦੇ ਮੁਖੀ ਸਿਰੋਜ ਅਹਿਮਦ ਭੱਟ ਨੇ ਕਿਹਾ, ‘ਜੇਲ ਵਿਚ ਮੌਜੂਦ 190 ਕੈਦੀਆਂ ਵਿਚੋਂ 86 ਅੰਦਰ ਕੋੋਰੋਨਾ ਵਾਇਰਸ ਲਾਗ ਦੀ ਪੁਸ਼ਟੀ ਹੋਈ ਹੈ।’
ਉਨ੍ਹਾਂ ਕਿਹਾ ਕਿ ਹੋਰ ਕੈਦੀਆਂ ਅੰਦਰ ਵਾਇਰਸ ਫੈਲਣ ਤੋਂ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ। 86 ਕੈਦੀਆਂ ਨੂੰ ਅਲੱਗ ਕਰ ਦਿਤਾ ਗਿਆ ਹੈ। ਇਨ੍ਹਾਂ ਵਿਚੋਂ 48 ਨੂੰ ਨਜ਼ਦੀਕੀ ਕੇਂਦਰ ਵਿਚ ਭਰਤੀ ਕਰਾਇਆ ਗਿਆ ਹੈ ਅਤੇ ਬਾਕੀ ਕੈਦੀਆਂ ਨੂੰ ਜੇਲ ਵਿਚ ਦੋ ਵੱਖ ਵੱਖ ਬਲਾਕਾਂ ਵਿਚ ਰਖਿਆ ਗਿਆ ਹੈ।
ਅਧਿਕਾਰੀਆਂ ਮੁਤਾਬਕ ਸਿਹਤ ਵਿਭਾਗ ਦੀ ਟੀਮ ਕੈਦੀਆਂ ਦੀ ਲਗਾਤਾਰ ਜਾਂਚ ਕਰਦੀ ਹੈ। ਉਨ੍ਹਾਂ ਨੂੰ ਵਿਸ਼ੇਸ਼ ਖ਼ੁਰਾਕ ਦਿਤੀ ਜਾ ਰਹੀ ਹੈ। ਸਾਰਿਆਂ ਦੀ ਹਾਲਤ ਸਥਿਰ ਹੈ ਅਤੇ ਕੋਈ ਸਮੱਸਿਆ ਸਾਹਮਣੇ ਨਹੀਂ ਆਈ। ਜੇਲ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਅਨੰਤਨਾਗ ਦੀ ਜ਼ਿਲ੍ਹਾ ਜੇਲ ਵਿਚ ਲਾਗ ਦੇ ਮਾਮਲੇ ਸਾਹਮਣੇ ਆਏ ਹਨ ਪਰ ਹਾਲੇ ਤਕ ਹੋਰ ਕਿਸੇ ਜੇਲ ਵਿਚ ਬੀਮਾਰੀ ਦੇ ਕੇਸ ਸਾਹਮਣੇ ਨਹੀਂ ਆਏ। (ਏਜੰਸੀ)