Atargarh News: ਵਿਦੇਸ਼ ਵਿਚ ਪੰਜਾਬੀ ਨੌਜਵਾਨ ਨੇ ਚਮਕਾਇਆ ਨਾਂ, ਕੈਨੇਡਾ ਪੁਲਿਸ ਵਿਚ ਹੋਇਆ ਭਰਤੀ
Published : Aug 18, 2024, 8:11 am IST
Updated : Aug 18, 2024, 8:18 am IST
SHARE ARTICLE
A young man from the village of Atargarh joined the Canadian police
A young man from the village of Atargarh joined the Canadian police

Atargarh News: ਬਰਨਾਲਾ ਦੇ ਪਿੰਡ ਅਤਰਗੜ੍ਹ ਨਾਲ ਸਬੰਧਿਤ ਹੈ ਜਸਪਰਿੰਦਰਪਾਲ ਸਿੰਘ

A young man from the village of Atargarh joined the Canadian police: ਧਨੌਲਾ ਦੇ ਨੇੜਲੇ ਪਿੰਡ ਅਤਰਗੜ੍ਹ ਦੇ ਜੰਮਪਲ ਨੌਜਵਾਨ ਜਸਪਰਿੰਦਰਪਾਲ ਸਿੰਘ (32) ਨੇ ਕੈਨੇਡਾ ਦੇ ਸ਼ਹਿਰ ਕਿੰਗਸਟੋਨ (ਉਟਾਰੀਓ) ਪੁਲਿਸ ਵਿਚ ਭਰਤੀ ਹੋ ਕੇ ਜ਼ਿਲ੍ਹਾ ਬਰਨਾਲਾ ਦਾ ਮਾਣ ਵਧਾਇਆ ਹੈ। ਭਰਤੀ ਹੋਣ ਦੀ ਖ਼ਬਰ ਤੋਂ ਬਾਅਦ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ। 

  ਜਾਣਕਾਰੀ ਦਿੰਦਿਆ ਹੋਇਆ ਜਸਪਰਿੰਦਰਪਾਲ ਸਿੰਘ ਦੇ ਪਿਤਾ ਨੇਕ ਸਿੰਘ ਵਾਸੀ ਅਤਰਗੜ੍ਹ ਤੇ ਮਾਤਾ ਰਣਧੀਰ ਕੌਰ ਨੇ ਦਸਿਆ ਕਿ ਜਸਪਰਿੰਦਰਪਾਲ ਜਿਸ ਨੇ ਮੁੱਢਲੀ ਪੜ੍ਹਾਈ ਪਹਿਲੀ ਕਲਾਸ ਤੋਂ ਪੰਜਵੀਂ ਤਕ ਪਿੰਡ ਕੁੱਬੇ ਵਿਖੇ ਕੀਤੀ। ਇਸ ਤੋਂ ਬਾਅਦ ਉਹ ਭਾਈ ਦਿਆਲਾ ਪਬਲਿਕ ਸਕੂਲ ਲੌਂਗੋਵਾਲ ਅਤੇ 11ਵੀਂ ਅਤੇ 12ਵੀਂ ਦੀ ਪੜ੍ਹਾਈ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਚ ਕੀਤੀ। ਇਸ ਤੋਂ ਉਪਰੰਤ ਉਹ ਬੀਟੈਕ ਕਰ ਕੇ 2015 ਵਿਚ ਆਸਟ੍ਰੇਲੀਆ ਚਲਾ ਗਿਆ ਸੀ ਜਿਸ ਤੋਂ ਬਾਅਦ ਲਾਕਡਾਊਨ ਲੱਗ ਗਿਆ। ਇਸ ਉਪਰੰਤ ਉਹ ਵਾਪਸ ਪੰਜਾਬ ਆ ਗਿਆ। ਇਸ ਤੋਂ ਬਾਅਦ ਉਹ ਅਪਣੀ ਪੜ੍ਹਾਈ ਪ੍ਰਤੀ ਮੇਹਨਤ ਤੇ ਲਗਨ ਨਾਲ ਮੁੜ ਆਈਲੈਟਸ ਦਾ ਪੇਪਰ ਦੇ ਕੇ 8.5 ਬੈਂਡ ਹਾਸਲ ਕਰਦਿਆਂ ਹੋਇਆ ਕੈਨੇਡਾ ਪੀਆਰ ਦੀ ਫਾਈਲ ਲਗਾ ਕੇ ਮੁੜ ਆਸਟ੍ਰੇਲੀਆ ਚਲਾ ਗਿਆ। 

 ਪਰ ਉਸ ਨੂੰ ਅਜੇ ਆਸਟਰੇਲੀਆ ਗਏ ਨੂੰ ਮਹਿਜ ਛੇ ਮਹੀਨੇ ਹੀ ਹੋਏ ਸਨ ਕਿ ਉਸ ਨੂੰ ਕੈਨੇਡਾ ਵਲੋਂ ਵੀ ਸੱਦਾ ਮਿਲਣ ਉਪਰੰਤ ਕੈਨੇਡਾ ਦੇ ਸ਼ਹਿਰ ਕਿੰਗਸਟੋਨ (ਉਟਾਰੀਓ) ਚਲਾ ਗਿਆ ਜਿੱਥੇ ਉਹ ਕੈਬ ਚਲਾਉਂਣ ਦੇ ਨਾਲ ਨਾਲ ਪੜ੍ਹਾਈ ਵੀ ਕਰਦਾ ਰਿਹਾ ਜਦੋਂ ਕੈਨੇਡਾ ਵਿਚ ਪੁਲਿਸ ਦੇ ਜੇਲ ਵਿਭਾਗ ਵਿਚ ਭਰਤੀ ਆਈ ਤਾਂ ਉਸ ਨੇ ਅਪਲਾਈ ਕੀਤਾ ਤਾਂ ਉਹ ਬਹੁਤ ਅਣਥੱਕ ਮਿਹਨਤ ਕਰ ਕੇ ਇਹ ਨੌਕਰੀ ਹਾਸਲ ਕਰਨ ਵਿਚ ਕਾਮਯਾਬ ਰਿਹਾ। ਜਸਪਰਿੰਦਰਪਾਲ ਦੇ ਪਿੰਡ ਅਤਰਗੜ੍ਹ ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement