
Punjabi Dead In Philippines: ਇਸ ਦੁੱਖ ਭਰੀ ਖ਼ਬਰ ਦਾ ਪਤਾ ਲੱਗਣ ਤੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
Punjabi Dead In Philippines: ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ ਦੇ ਸੇਵਾ ਮੁਕਤ ਏਐਸਆਈ ਰਣਧੀਰ ਸਿੰਘ ਦੇ ਹੋਣਹਾਰ ਪੁੱਤਰ ਜਗਦੀਪ ਸਿੰਘ ਜੋ ਰੋਜ਼ੀ ਰੋਟੀ ਲਈ ਫ਼ਿਲਪਾਈਨ ਗਿਆ ਹੋਇਆ ਸੀ, ਦੀ ਸੰਖੇਪ ਬਿਮਾਰੀ ਉਪਰੰਤ ਮੌਤ ਹੋ ਗਈ। ਇਸ ਦੁੱਖ ਭਰੀ ਖ਼ਬਰ ਦਾ ਪਤਾ ਲੱਗਣ ਤੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਸਾਬਕਾ ਚੇਅਰਮੈਨ ਅਮਰੀਕ ਸਿੰਘ ਵਡਾਲਾ ਬਾਂਗਰ ਨੇ ਦਸਿਆ ਕਿ ਉਨ੍ਰਾਂ ਦੇ ਲਾਡਲਾ ਤੇ ਹੋਣਹਾਰ ਜਗਦੀਪ ਸਿੰਘ ਪੁੱਤਰ ਏਐਸਆਈ ਰਣਧੀਰ ਸਿੰਘ ਜੋ 2018 ਵਿਚ ਫ਼ਿਲਪਾਈਨ ਗਿਆ ਸੀ ਅਤੇ ਜਗਦੀਪ ਸਿੰਘ ਨੇ ਉਥੇ ਮਾਰੀਆ ਨਾਮਕ ਮਹਿਲਾ ਨਾਲ ਵਿਆਹ ਕਰਵਾਇਆ ਹੋਇਆ ਸੀ ਅਤੇ ਉਸ ਦੇ ਦੋ ਬੇਟੇ ਹਨ।
ਜਗਦੀਪ ਸਿੰਘ ਪਿਛਲੇ ਸਮੇਂ ਅਪਣੇ ਜੱਦੀ ਪਿੰਡ ਅਪਣੇ ਮਾਤਾ ਪਿਤਾ ਕੋਲ ਆਇਆ ਸੀ ਅਤੇ ਹੁਣ ਵੀ ਜਨਵਰੀ ਮਹੀਨੇ ਅਪਣੇ ਮਾਤਾ ਪਿਤਾ ਨੂੰ ਪਰਵਾਰ ਸਮੇਤ ਅਪਣੇ ਪਿੰਡ ਮਿਲਣ ਆ ਰਿਹਾ ਸੀ।