
ਅੰਤਰਰਾਸ਼ਟਰੀ ਵਿਦਿਆਰਥਣ ਸੀ ਮ੍ਰਿਤਕ
ਓਂਟਾਰੀੳ: ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਥੇ ਭਾਰਤੀ ਮੂਲ ਦੀ ਵਿਦਿਆਰਥਣ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅੰਡਲ ਗੋਵਿਨੀ ਰਾਜੇਂਦਰ ਪ੍ਰਸਾਦ (36 ਸਾਲ) ਵਜੋਂ ਹੋਈ ਹੈ। ਮ੍ਰਿਤਕ ਲੜਕੀ ਭਾਰਤ ਤੋਂ ਇਕ ਅੰਤਰਰਾਸ਼ਟਰੀ ਵਿਦਿਆਰਥਣ ਸੀ, ਜੋ ਲੌਰੇਨਟੀਅਨ ਯੂਨੀਵਰਸਿਟੀ ਵਿੱਚ ਕੰਪਿਊਟੇਸ਼ਨਲ ਸਾਇੰਸ ਦੀ ਪੜ੍ਹਾਈ ਕਰ ਰਹੀ ਸੀ।
PHOTO
ਗ੍ਰੇਟਰ ਸਡਬਰੀ ਪੁਲਿਸ ਨੇ ਦੱਸਿਆ ਕਿ ਵਾਲਫੋਰਡ ਰੋਡ 'ਤੇ ਬੀਤੇ ਦਿਨੀ ਮੰਗਲਵਾਰ ਦੀ ਸ਼ਾਮ ਨੂੰ ਇੱਕ ਮਹਿਲਾ ਜੋ ਪੈਦਲ ਜਾ ਰਹੀ ਸੀ ਨੂੰ ਇੱਕ ਪਿਕ-ਅੱਪ ਟਰੱਕ ਨੇ ਟੱਕਰ ਮਾਰ ਦਿੱਤੀ। ਡਰਾਈਵਰ ਬਿਨਾਂ ਰੁਕੇ ਮੌਕੇ ਤੋਂ ਹੀ ਫਰਾਰ ਹੋ ਗਿਆ। ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਲੜਕੀ ਦੀ ਮੌਤ ਹੋ ਗਈ।
Tragic accident