
ਨਿਊਜ਼ੀਲੈਂਡ ਤੋਂ ਪਹਿਲੀ ਵਾਰ ਸਿੱਖ ਪ੍ਰਵਾਰ ਦੀ ਕੁੜੀ ਕਰੇਗੀ ਦੇਸ਼ ਦੀ ਨੁਮਾਇੰਦਗੀ
Miss World pageant: ਨਿਊਜ਼ੀਲੈਂਡ ਦੀ ਧਰਤੀ ਉਤੇ ਪੰਜਾਬੀਆਂ ਨੇ ਪਹਿਲੀ ਵਾਰ 1890 ’ਚ ਪੈਰ ਧਰੇ ਸਨ ਤੇ ਹੁਣ ਵਰਤਾਰਾ ਇਹ ਹੈ ਕਿ ਇਥੇ ਵਸੇ ਪੰਜਾਬੀ ਨਿਊਜ਼ੀਲੈਂਡ ਦੇ ਪੈਰ ਭਾਰਤ ਦੀ ਧਰਤੀ ਉਤੇ ਧਰ ਕੇ ਦੇਸ਼ ਦੀ ਨੁਮਾਇੰਦਗੀ ਕਰਨ ਲੱਗੇ ਹਨ। ਭਾਰਤੀਆਂ ਖ਼ਾਸ ਕਰ ਪੰਜਾਬੀਆਂ ਨੂੰ ਇਸ ਗੱਲ ਦੀ ਅਤਿਅੰਤ ਖ਼ੁਸ਼ੀ ਹੋਵੇਗੀ ਕਿ ਸਿੱਖ ਪ੍ਰਵਾਰ ਦੀ ਇਕ 27 ਸਾਲਾ ਕੁੜੀ ਨਵਜੋਤ ਕੌਰ ਇਸ ਵਾਰ ਨਿਊਜ਼ੀਲੈਂਡ ਦੀ ਪ੍ਰਤੀਨਿਧਤਾ ਵਿਸ਼ਵ ਸੁੰਦਰੀ ਮੁਕਾਬਲੇ (ਮਿਸ ਵਰਲਡ 2023) ਵਿਚ ਕਰ ਰਹੀ ਹੈ। ਨਿਊਜ਼ੀਲੈਂਡ ਭਾਵੇਂ ਕਈ ਵਾਰ ਟਾਪ-7 ’ਚ ਅਤੇ ਦੋ ਵਾਰ ਉਪ ਜੇਤੂ (1963 ਅਤੇ 1997) ਜ਼ਰੂਰ ਰਿਹਾ ਹੈ।
ਵਰਨਣਯੋਗ ਹੈ ਕਿ 1997 ’ਚ ਭਾਰਤੀ ਕੁੜੀ ਡਿਆਨਾ ਹੈਡਨ ਵਿਸ਼ਵ ਸ਼ੁੰਦਰੀ ਬਣੀ ਸੀ ਤੇ ਨਿਊਜ਼ੀਲੈਂਡ ਦੀ ਲਾਉਰਲੀ ਮਾਰਟੀਨੋਵਿਚ ਉਪ ਜੇਤੂ ਰਹੀ ਸੀ। ਕੋਰੋਨਾ ਕਾਰਨ ਇਹ ਵਿਸ਼ਵ ਸੁੰਦਰੀ ਮੁਕਾਬਲਾ 2022 ’ਚ ਨਹੀਂ ਹੋਇਆ ਅਤੇ ਇਸ ਵਾਰ 2023 ਦੇ ਮੁਕਾਬਲੇ ’ਚ ਨਿਊਜ਼ੀਲੈਂਡ ਦੀ ਦਾਅਵੇਦਾਰੀ ਪੰਜਾਬੀ ਕੁੜੀ ਨਵਜੋਤ ਕੌਰ ਪੂਰੇ ਜੋਸ਼ ਨਾਲ ਕਰ ਰਹੀ ਹੈ।
ਵਿਸ਼ਵ ਸੁੰਦਰਤਾ ਦੇ ਨਕਸ਼ੇ ਉਤੇ ਕੀਵੀ ਪੰਜਾਬੀ ਨੈਣ-ਨਕਸ਼ ਅਪਣੀ ਸੁੰਦਰਤਾ ਅਤੇ ਸਿਆਣਪ ਦੀ ਸੂਝ-ਬੂਝ ਨਾਲ ਦੇਸ਼ ਦੀ ਸ਼ਾਨ ਵਧਾਉਣਗੇ। ਉਸ ਨੂੰ ਆਸ ਹੈ ਕਿ ਉਹ ਦੇਸ਼ ਦਾ ਅਤੇ ਅਪਣੀ ਕਮਿਊਨਿਟੀ ਦਾ ਨਾਂ ਰੌਸ਼ਨ ਕਰੇਗੀ। ਸਮੂਹ ਭਾਰਤੀ ਭਾਈਚਾਰੇ ਉਸ ਦੀ ਸਫ਼ਲਤਾ ਦੀ ਕਾਮਨਾ ਕਰਦਾ ਹੈ। ਅੰਤਮ ਸੁੰਦਰਤਾ ਮੁਕਾਬਲਾ 9 ਮਾਰਚ ਨੂੰ ਮੁੰਬਈ ਵਿਖੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿਖੇ ਹੋ ਰਿਹਾ ਹੈ।
(For more Punjabi news apart from Navjot Kaur arrived in India for the Miss World pageant, stay tuned to Rozana Spokesman)