Australia sikh Games : ਪੰਜਾਬ ਦੀ ਧੀ ਨੇ ਆਸਟ੍ਰੇਲੀਆ ਸਿੱਖ ਖੇਡਾਂ ’ਚ ਚਮਕਾਇਆ ਸੂਬੇ ਦਾ ਨਾਂ, ਜਿਤਿਆ ਚਾਂਦੀ ਦਾ ਤਮਗ਼ਾ
Published : Apr 19, 2025, 12:09 pm IST
Updated : Apr 19, 2025, 12:09 pm IST
SHARE ARTICLE
Navdeep Kaur with her son
Navdeep Kaur with her son

Australia sikh Games : ਨਵਦੀਪ ਕੌਰ ਸਿਡਨੀ ’ਚ ਕਲਚਰ ਅਫ਼ਸਰ ਵਜੋਂ ਨਿਭਾਅ ਰਹੀ ਹੈ ਸੇਵਾ 

Punjab's daughter brings glory to the state at the Australian Sikh Games, wins silver medal Latest news in Punjabi : ਲਾਂਬੜਾ : ਸਿਆਣੇ ਕਹਿੰਦੇ ਹਨ ਕਿ ਜੇ ਇਰਾਦਾ ਕਰ ਲਿਆ ਜਾਵੇ ਤਾਂ ਹਰੇਕ ਮੰਜਿਲ ਸਰ ਕੀਤੀ ਜਾ ਸਕਦੀ ਹੈ। ਸਾਡੇ ਸਮਾਜ ਵਿਚ ਇਕ ਗੱਲ ਆਮ ਹੈ ਵਿਆਹ ਤੋਂ ਬਾਅਦ ਕੋਈ ਕਾਮਯਾਬੀ ਹਾਸਲ ਕਰਨ ਲਈ ਮੁਸ਼ਕਲ ਹੋ ਜਾਂਦੀ ਹੈ ਪਰ ਆਸਟ੍ਰੇਲੀਆ ’ਚ ਰਹਿੰਦੀ ਬੀਬੀ ਨਵਦੀਪ ਕੌਰ ਨਾਲ ਅਜਿਹਾ ਨਹੀਂ ਹੋਇਆ। ਲਾਂਬੜਾ ਦੇ ਅਧੀਨ ਆਉਂਦੇ ਪਿੰਡ ਬਸ਼ੇਸ਼ਰਪੁਰ ਵਾਸੀ ਮਾਸਟਰ ਬਹਾਦਰ ਸਿੰਘ ਸੰਧੂ ਹਾਲ ਵਾਸੀ ਜਲੰਧਰ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਉਨ੍ਹਾਂ ਦੀ ਧੀ ਨਵਦੀਪ ਕੌਰ ਨੇ ਸਿੱਖ ਖੇਡਾਂ ਵਿਚ ਚਾਂਦੀ ਦਾ ਤਮਗ਼ਾ ਜਿੱਤ ਕੇ ਪੰਜਾਬ ਤੇ ਪੰਜਾਬੀਅਤ ਦਾ ਨਾਮ ਚਮਕਾਇਆ ਹੈ। 

ਉਨ੍ਹਾਂ ਮਾਣ ਮਹਿਸੂਸ ਕਰਦਿਆਂ ਦਸਿਆ ਕਿ ਨਵਦੀਪ ਕੌਰ ਜੋ ਸਿਡਨੀ (ਆਸਟ੍ਰੇਲੀਆ) ’ਚ ਹਿਊਮਨ ਰਿਸੋਰਸ ਡਿਪਾਰਟਮੈਂਟ ਵਿਚ ਕਲਚਰ ਅਫ਼ਸਰ ਵਜੋਂ ਸੇਵਾ ਨਿਭਾਅ ਰਹੀ ਹੈ ਤੇ ਦੋ ਬੱਚਿਆਂ ਦੀ ਮਾਂ ਹੈ, ਨੇ ਸਿਡਨੀ ਵਿਚ ਹੋ ਰਹੀਆਂ ਸਿੱਖ ਖੇਡਾਂ ਵਿਚ ਹਿੱਸਾ ਲੈ ਕੇ 100 ਮੀਟਰ ਦੌੜ ’ਚ ਚਾਂਦੀ ਦਾ ਤਮਗ਼ਾ ਜਿਤਿਆ। 

ਤੁਹਾਨੂੰ ਦਸ ਦਈਏ ਕਿ ਨਵਦੀਪ ਕੌਰ ਖ਼ਾਲਸਾ ਸਕੂਲ ਲਾਂਬੜਾ ਦੀ ਵਧੀਆ ਅਥਲੀਟ, ਵਧੀਆ ਬੁਲਾਰਾ ਤੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕਵਿਤਾਵਾਂ ਰਾਹੀਂ ਕਮਲਜੀਤ ਨੀਲੋਂ ਨਾਲ ਰੇਡੀਉ, ਟੈਲੀਵਿਜ਼ਨ ’ਤੇ ਪੇਸ਼ਕਾਰੀ ਕਰਦੀ ਰਹੀ ਹੈ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਤੋਂ ਬੀਟੈੱਕ ਕਰਦਿਆਂ ਗਿੱਧੇ ਵਿਚ ਵੀ ਚੰਗੇ ਜੌਹਰ ਦਿਖਾਉਂਦੀ ਰਹੀ ਹੈ।

SHARE ARTICLE

ਏਜੰਸੀ

Advertisement

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM
Advertisement