Firozpur News: ਪੰਜਾਬ ਦੀ ਧੀ ਨੇ ਵਿਦੇਸ਼ ਵਿਚ ਵਧਾਇਆ ਮਾਣ, ਕੈਨੇਡਾ ਫ਼ੌਜ ’ਚ ਹੋਈ ਭਰਤੀ
Published : Jun 19, 2025, 6:53 am IST
Updated : Jun 19, 2025, 6:53 am IST
SHARE ARTICLE
Firozpur News
Firozpur News

2020 ਵਿਚ ਸਟੱਡੀ ਵੀਜ਼ਾ ਰਾਹੀਂ ਕੈਨੇਡਾ ਗਈ ਸੀ ਜਸਵਿੰਦਰ

Jaswinder Kaur from Firozpur enlisted in Canadian Army: ਮੱਲਾਂਵਾਲਾ ਦੇ ਨਜ਼ਦੀਕੀ ਪਿੰਡ ਆਸਿਫ਼ ਵਾਲਾ ਦੀ ਧੀ ਜਸਵਿੰਦਰ ਕੌਰ ਨੂੰ ਕੈਨੇਡਾ ਦੀ ਫ਼ੌਜ ਵਿਚ ਸ਼ਾਮਲ ਕੀਤਾ ਗਿਆ ਹੈ। ਜਸਵਿੰਦਰ ਕੌਰ ਮਾਰਚ 2020 ਵਿਚ ਸਟੱਡੀ ਵੀਜ਼ਾ ਰਾਹੀਂ ਕੈਨੇਡਾ ਗਈ ਸੀ। ਉਥੇ ਪਹੁੰਚ ਕੇ ਉਸਨੇ ਸਿਰਫ਼ ਪੜ੍ਹਾਈ ’ਚ ਹੀ ਕਾਮਯਾਬੀ ਨਹੀਂ ਹਾਸਲ ਕੀਤੀ, ਬਲਕਿ ਅਪਣੀ ਮਿਹਨਤ ਨਾਲ ਅਪ੍ਰੈਲ 2024 ਵਿਚ ਕੈਨੇਡਾ ਦੀ ਪੱਕੀ ਨਾਗਰਿਕ ਵੀ ਬਣ ਗਈ।

ਹੁਣ 2025 ਵਿਚ ਉਸਦੀ ਚੋਣ ਕੈਨੇਡਾ ਆਰਮੀ ਵਿਚ ਹੋਣੀ ਪਿੰਡ ਲਈ ਮਾਣ ਵਾਲੀ ਗੱਲ ਹੈ। ਜਸਵਿੰਦਰ ਦੇ ਪਿਤਾ ਰਣਜੀਤ ਸਿੰਘ ਨੇ ਦਸਿਆ ਕਿ ਬੇਟੀ ਦੀ ਕਾਮਯਾਬੀ ਨਾਲ ਸਿਰਫ਼ ਪਰਵਾਰ ਹੀ ਨਹੀਂ, ਸਾਰਾ ਪਿੰਡ ਖ਼ੁਸ਼ ਹੈ ਅਤੇ ਲੋਕ ਵਧਾਈਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਸਵਿੰਦਰ ਨੇ ਆਰਮੀ ’ਚ ਸ਼ਾਮਲ ਹੋਣ ਤੋਂ ਬਾਅਦ ਅਪਣੀ ਡਿਊਟੀ ਬਾਰਡਨ ਖੇਤਰ ਵਿਚ ਨਿਭਾਉਣੀ ਸ਼ੁਰੂ ਕਰ ਦਿਤੀ ਹੈ।

 
ਮੱਲਾਂਵਾਲਾ ਤੋਂ ਸੁਖਵਿੰਦਰ ਸਿੰਘ ਦੀ ਰਿਪੋਰਟ

Tags: spokesmantv

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement