America News: ਅਮਰੀਕਾ ’ਚ ਪੰਜਾਬੀ ਨੌਜਵਾਨ ਅੰਗਦਜੀਤ ਸਿੰਘ ਦਿਉਲ ਨੇ ਵਧਾਇਆ ਮਾਣ
Published : Jun 19, 2025, 9:53 am IST
Updated : Jun 19, 2025, 9:53 am IST
SHARE ARTICLE
Punjabi youth Angadjit Singh Deol has raised the profile of America
Punjabi youth Angadjit Singh Deol has raised the profile of America

ਅੰਗਦਜੀਤ ਸਿੰਘ ਦਿਉਲ ਦੇ ਅਮਰੀਕਾ ਪੁਲਿਸ ਵਿਚ ਭਰਤੀ ਹੋਣ ’ਤੇ ਉਨ੍ਹਾਂ ਦੇ ਘਰ ਵਧਾਈ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ

Punjabi youth Angadjit Singh Deol has raised the profile of America: ਪਟਿਆਲਾ ਵਿਖੇ ਬਤੌਰ ਜੱਜ ਸੇਵਾ ਨਿਭਾਅ ਰਹੇ ਹਰਮਨਜੀਤ ਸਿੰਘ ਦਿਉਲ ਦੇ ਪੁੱਤਰ ਅੰਗਦਜੀਤ ਸਿੰਘ  ਦਿਉਲ ਨੇ 18 ਸਾਲ ਛੇ ਮਹੀਨੇ ਦੀ ਉਮਰ ਵਿਚ ਅਮਰੀਕਾ ਪੁਲਿਸ ਵਿਖੇ ਬਤੌਰ ਖੋਜਕਾਰ ਭਰਤੀ ਹੋ ਕੇ ਅਪਣੇ ਮਾਪਿਆਂ, ਸੂਬੇ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। 

ਅੰਗਦਜੀਤ ਦੇ ਪਿਤਾ ਜੱਜ ਹਰਮਨਜੀਤ ਸਿੰਘ ਦਿਉਲ ਨੇ ਦਸਿਆ ਕਿ ਉਸ ਦੇ ਬੇਟੇ ਨੇ ਦਸਵੀਂ ਤਕ ਦੀ ਪੜ੍ਹਾਈ ਪੰਜਾਬ ਵਿਚੋਂ ਕਰਨ ਉਪਰੰਤ ਬਾਰ੍ਹਵੀਂ ਦੀ ਪੜ੍ਹਾਈ ਅਮਰੀਕਾ ਦੇ ਜੋਹਨ ਐਫ਼ ਕੈਨੇਡੀ ਸਕੂਲ, ਕੈਲੀਫ਼ੋਰਨੀਆ ਤੋਂ ਕੀਤੀ ਅਤੇ ਉਸ ਤੋਂ ਉਪਰੰਤ ਉਸ ਨੇ ਪੁਲਿਸ ਵਿਭਾਗ ਵਿਚ ਦਿਲਚਸਪੀ ਹੋਣ ਹੋਣ ਕਰ ਕੇ ਪੁਲਿਸ ਐਡਮਨਿਸਿਟ੍ਰੇਸ਼ਨ ਦੀਆਂ ਕਲਾਸਾਂ ਵੀ ਲੈਣੀਆਂ ਸ਼ੁਰੂ ਕਰ ਦਿਤੀਆਂ, ਜਿਸ ਤੋਂ ਬਾਅਦ ਉਸ ਦੀ ਨਿਯੁਕਤੀ ਬਤੌਰ ਖੋਜਕਾਰ ਨਿਊਯਾਰਕ ਪੁਲਿਸ ਵਿਭਾਗ ਵਿਚ ਹੋ ਗਈ। ਅੰਗਦਜੀਤ ਸਿੰਘ ਦਿਉਲ ਦੇ ਅਮਰੀਕਾ ਪੁਲਿਸ ਵਿਚ ਭਰਤੀ ਹੋਣ ’ਤੇ ਉਨ੍ਹਾਂ ਦੇ ਘਰ ਵਧਾਈ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਭੁਪਿੰਦਰ ਸਿੰਘ ਗੋਲੂ, ਜਥੇਦਾਰ ਬਲਵਿੰਦਰ ਸਿੰਘ ਨੇਪੁਰਾਂ ਨੇ ਅੰਗਦਜੀਤ ਸਿੰਘ ਦੇ ਸਿੱਖੀ ਸਰੂਪ ਵਿਚ ਅਮਰੀਕੀ ਪੁਲਿਸ ਵਿਚ ਭਰਤੀ ਹੋਣ ’ਤੇ ਦਿਉਲ ਪਰਵਾਰ ਨੂੰ ਵਧਾਈ ਦਿਤੀ ਹੈ।
 


 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement