
ਵਿਦੇਸ਼ਾਂ ਵਿਚ ਭਾਰਤੀ ਵਿਦਿਆਰਥੀਆਂ 'ਤੇ ਹਮਲਿਆਂ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਮੌਤਾਂ ...
ਵਾਸ਼ਿੰਗਟਨ : ਵਿਦੇਸ਼ਾਂ ਵਿਚ ਭਾਰਤੀ ਵਿਦਿਆਰਥੀਆਂ 'ਤੇ ਹਮਲਿਆਂ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਮੌਤਾਂ ਹੋਣ ਦੀ ਗੱਲ ਵੀ ਕਈ ਵਾਰ ਸਾਹਮਣੇ ਆ ਚੁੱਕੀ ਹੈ। ਅਮਰੀਕਾ ਵਿਚ ਵੀ ਇਸ ਤਰ੍ਹਾਂ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅਮਰੀਕਾ ਦੇ ਕੰਸਾਸ ਸ਼ਹਿਰ ਵਿਚ ਭਾਰਤੀ ਵਿਦਿਆਰਥੀ ਸ਼ਰਤ ਕੋਪੂ ਦੀ ਐਤਵਾਰ ਨੂੰ ਹੱਤਿਆ ਹੋ ਗਈ ਸੀ, ਜਿਸ ਦੇ ਕਾਤਲ ਨੂੰ ਇਕ ਮੁਠਭੇੜ ਵਿਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ ਸੀ।
Crimeਇਸ ਮਾਮਲੇ ਦੀ ਜਾਂਚ ਕੀਤੇ ਜਾਣ ਤੋਂ ਬਾਅਦ ਕਾਤਲ ਬਾਰੇ ਜੋ ਜਾਣਕਾਰੀ ਮਿਲੀ ਹੈ, ਉਹ ਹੈਰਾਨ ਕਰ ਦੇਣ ਵਾਲੀ ਹੈ। ਅਸਲ ਵਿਚ ਅਮਰੀਕਾ ਦੇ ਕੰਸਾਸ ਸ਼ਹਿਰ ਵਿਚ ਭਾਰਤੀ ਵਿਦਿਆਰਥੀ 25 ਸਾਲਾ ਸ਼ਰਤ ਕੋਪੂ ਦੀ ਹੱਤਿਆ ਕਰਨ ਵਾਲੇ ਸ਼ਖਸ ਦਾ ਅਪਰਾਧਕ ਰਿਕਾਰਡ ਕਾਫ਼ੀ ਲੰਬਾ-ਚੌੜਾ ਰਿਹਾ ਹੈ। ਬਹੁਤ ਸਾਰੀਆਂ ਅਪਰਾਧਕ ਵਾਰਦਾਤਾਂ ਵਿਚ ਉਸ ਦਾ ਨਾਮ ਸ਼ਾਮਲ ਹੈ ਅਤੇ ਉਸ 'ਤੇ ਹੋਰ ਵੀ ਕਈ ਕੇਸ ਦਰਜ ਹਨ।
Criminalਮੀਡੀਆ ਵਿਚ ਆਈਆਂ ਖ਼ਬਰਾਂ ਦੇ ਅਨੁਸਾਰ ਜਦੋਂ ਇਸ ਭਾਰਤੀ ਲੜਕੇ ਦੇ ਕਾਤਲ ਨੂੰ ਪੁਲਿਸ ਵਲੋਂ ਪਹਿਲੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ, ਤਾਂ ਉਸ ਸਮੇਂ ਉਸ ਦੀ ਉਮਰ ਮਹਿਜ਼ 15 ਸਾਲ ਸੀ। ਕੰਸਾਸ ਸ਼ਹਿਰ ਵਿਚ 25 ਸਾਲਾ ਮਿਰਲਨ ਜੇਮਸ ਮਾਰਕ ਨੂੰ ਕੰਸਾਸ ਸ਼ਹਿਰ ਦੀ ਪੁਲਿਸ ਨੇ ਐਤਵਾਰ ਨੂੰ ਗੋਲੀਬਾਰੀ ਵਿਚ ਮਾਰ ਦਿਤਾ ਸੀ। ਇਕ ਖ਼ਬਰ ਦੀ ਰੀਪੋਰਟ ਮੁਤਾਬਕ ਮੈਕ ਨੂੰ ਪਹਿਲੀ ਵਾਰ ਓਕਲਾਹੋਮਾ ਦੇ ਤੁਲਸਾ ਵਿਚ ਕਾਰ ਚੋਰੀ ਕਰਨ ਦੇ ਦੋਸ਼ ਵਿਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਉਦੋਂ ਉਸ ਦੀ ਉਮਰ ਸਿਰਫ਼ 15 ਸਾਲ ਸੀ।
Indian Studentਇਸ ਤੋਂ ਬਾਅਦ 2 ਸਾਲ ਬਾਅਦ ਉਸ ਨੂੰ ਸਕੂਲ ਵਿਚ ਬੰਦੂਕ ਲਿਆਉਣ ਦੇ ਮਾਮਲੇ ਵਿਚ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂ ਉਹ 17 ਸਾਲ ਦਾ ਸੀ, ਉਦੋਂ ਉਸ ਨੇ ਇਕ ਔਰਤ ਨਾਲ ਲੁੱਟ-ਖੋਹ ਕੀਤੀ ਸੀ ਤਾਂ ਉਸ ਨੂੰ ਅਦਾਲਤ ਵਲੋਂ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਮੈਕ ਤੁਲਸਾ ਦੇ ਵਾਂਟੇਡ ਲੁਟੇਰਿਆਂ ਵਿਚੋਂ ਇਕ ਸੀ ਪਰ ਭਾਰਤੀ ਵਿਦਿਆਰਥੀ ਸ਼ਰਤ ਕੋਪੂ ਜੋ ਕਿ ਤੇਲੰਗਾਨਾ ਦਾ ਰਹਿਣ ਵਾਲਾ ਸੀ, ਦੀ ਹੱਤਿਆ ਦੀ ਘਟਨਾ ਤੋਂ ਪਹਿਲਾਂ ਤਕ ਕੰਸਾਸ ਸਿਟੀ ਪੁਲਸ ਉਸ ਬਾਰੇ ਨਹੀਂ ਇੰਨਾ ਕੁੱਝ ਨਹੀਂ ਜਾਣਦੀ ਸੀ।
Indian Studentਕਾਤਲ ਦੀ ਮੌਤ ਤੋਂ ਬਾਅਦ ਜਦੋਂ ਪੁਲਿਸ ਨੇ ਚੰਗੀ ਤਰ੍ਹਾਂ ਉਸ ਦੇ ਪਿਛੋਕੜ ਦੀ ਜਾਂਚ ਕੀਤੀ ਤਾਂ ਉਸ ਦੇ ਅਪਰਾਧਾਂ ਦੀ ਇਕ ਲੰਬੀ ਚੌੜੀ ਸੂਚੀ ਪੁਲਿਸ ਦੇ ਸਾਹਮਣੇ ਆਈ। ਦਸ ਦਈਏ ਕਿ ਭਾਰਤੀ ਵਿਦਿਆਰਥੀ ਸ਼ਰਤ ਕੋਪੂ ਕੰਸਾਸ ਦੇ ਇਕ ਰੈਸਟੋਰੈਂਟ ਵਿਚ 6 ਜੁਲਾਈ ਨੂੰ ਮਾਰਿਆ ਗਿਆ, ਉਹ ਇਸੇ ਰੈਸੋਟਰੈਂਟ ਵਿਚ ਕੰਮ ਕਰਦਾ ਸੀ। ਕੋਪੂ ਯੂਨੀਵਰਸਿਟੀ ਆਫ ਮਿਸੌਰੀ-ਕੰਸਾਸ ਦਾ ਵਿਦਿਆਰਥੀ ਸੀ। ਇਸ ਕਤਲ ਤੋਂ ਬਾਅਦ ਪੁਲਿਸ 'ਤੇ ਕਾਤਲ ਨੂੰ ਗ੍ਰਿਫ਼ਤਾਰ ਕਰਨ ਦਾ ਭਾਰੀ ਦਬਾਅ ਬਣ ਗਿਆ ਸੀ ਪਰ ਪੁਲਿਸ ਨੇ ਕੁੱਝ ਸਮੇਂ ਬਾਅਦ ਹੀ ਕਾਤਲ ਨੂੰ ਇਕ ਮੁਠਭੇੜ ਦੌਰਾਨ ਮੌਤ ਦੇ ਘਾਟ ਉਤਾਰ ਦਿਤਾ।